ਦਿੱਲੀ, 28 ਮਾਰਚ 2024-ਸ਼ਰਾਬ ਘੁਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ ਪਹਿਲੀ ਅਪ੍ਰੈਲ ਤੱਕ ਈ. ਡੀ. ਦੀ ਹਿਰਾਸਤ ਵਿੱਚ ਰਹਿਣਗੇ। ਈ. ਡੀ. ਵੱਲੋ ਅਰਵਿੰਦ ਕੇਜਰੀਵਾਲ ਦਾ ਅੱਜ ਰਿਮਾਂਡ ਖ਼ਤਮ ਹੋਣ ਤੇ ਰਾਉਜ਼ ਐਵੇਨਿਊ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਵੱਲੋ ਕੇਜ਼ਰੀਵਾਲ ਨੂੰ ਰਾਹਤ ਦੇਣ ਦੀ ਬਜਾਏ ਇਕ ਅਪ੍ਰੈਲ ਤੱਕ ਮੁੜ ਰਿਮਾਂਡ ਤੇ ਭੇਜ ਦਿੱਤਾ ਗਿਆ।
ਸੁਣਵਾਈ ਦੌਰਾਨ ਈ. ਡੀ. ਨੇ ਕਿਹਾ ਕਿ ਸਾਡੇ ਕੋਲ ਸਬੂਤ ਹਨ ਕਿ ਆਬਕਾਰੀ ਨੀਤੀ ਲਈ 100 ਕਰੋੜ ਰੁਪਏ ਰਿਸ਼ਵਤ ਮੰਗੀ ਸੀ। ਅਦਾਲਤ ਵਿੱਚ ਕੇਜਰੀਵਾਲ ਨੇ ਬੜੇ ਵੱਡੇ ਵਕੀਲ ਖੜੇ ਕੀਤੇ ਜਿਸ ਨੂੰ ਲੈ ਕੇ ਇਹ ਆਪਣੇ ਆਪ ਵਿੱਚ ਸਵਾਲ ਹੈ ਕਿ ਕੀ ਆਮ ਆਦਮੀ ਇਹਨੇ ਮਹਿੰਗੇ ਵਕੀਲ ਖੜੇ ਕਰ ਸਕਦਾ ਹੈ।
