ਨਵਜੋਤ ਸਿੰਘ ਸਿੱਧੂ ਨੇ ਅੱਜ ਪਟਿਆਲਾ ਤੋਂ ਚੋਣ ਲੜਨ ਤੋਂ ਕੀਤਾ ਇਨਕਾਰ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਚਾਹੁੰਦੇ ਸਨ ਕਿ ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਾਈ ਜਾਵੇ ਤਾਂ ਕਿ ਉਹ ਆਪਣੀ ਚੋਣ ਨੂੰ ਲੈ ਕੇ ਆਪਣੇ ਹਲਕੇ ਤੱਕ ਸੀਮਤ ਰਹਿਣਗੇ। ਸਿੱਧੂ ਨੇ ਅੱਜ ਦਿੱਤੇ ਬਿਆਨ ਵਿੱਚ ਕਿਹਾ ਕਿ ਅਗਰ ਮੈਂ ਪਾਰਲੀਮੈਂਟ ਲੜਨੀ ਹੁੰਦੀ ਫਿਰ ਮੈਂ ਕੁਰੂਕਸ਼ੇਤਰ ਤੋਂ ਹੀ ਲੜ ਲੈਂਦਾ।
ਜਿਕਰਯੋਗ ਹੈ ਕਿ 11 ਫਰਵਰੀ ਨੂੰ ਲੁਧਿਆਣਾ ਵਿਖੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜਨ ਖੜਗੇ ਦੀ ਆਮਦ ਤੇ ਨਵਜੋਤ ਸਿੰਘ ਸਿੱਧੂ ਨੂੰ ਨਹੀ ਸੱਦਿਆ ਗਿਆ ਸੀ। ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਚਿੰਤਾ ਸੀ ਕਿ ਇਸ ਦੌਰਾਨ ਨਵਜੋਤ ਸਿੱਧੂ ਕੁਝ ਵੀ ਕਹਿ ਸਕਦੇ ਹਨ ਜਿਸ ਨੂੰ ਲੈ ਕੇ ਹੋ ਸਕਦਾ ਉਸ ਨੂੰ ਨਾ ਸੱਦਿਆ ਗਿਆ ਹੋਵੇ। ਵੈਸੇ ਵੀ ਸਿੱਧੂ ਨੇ ਪਹਿਲਾ ਤੋਂ ਐਲਾਨ ਕੀਤਾ ਹੋਇਆ ਹੈ ਕਿ ਉਹ ਅੰਮ੍ਰਿਤਸਰ ਛੱਡ ਕੇ ਕਤਿਓ ਵੀ ਚੋਣ ਨਹੀ ਲੜਨਗੇ। ਸਿਰਫ ਪੰਜਾਬ ਲਈ ਸਿਆਸਤ ਚ ਹਨ।
