Breaking
Thu. Feb 26th, 2026

ਜਲੰਧਰ ਦਿਹਾਤੀ ਪੁਲਿਸ ਦੀ ਨਜਾਇਜ ਮਾਈਨਿੰਗ ਵਿਰੁੱਧ ਸਖਤੀ

ਪਿਛਲੇ ਇੱਕ ਸਾਲ ਅੰਦਰ 14 ਕੇਸ ਦਰਜ ਤੇ 12 ਵਿਅਕਤੀ ਗ੍ਰਿਫਤਾਰ

ਚਲਾਨ ਪੇਸ਼ ਕਰਕੇ ਕੇਸਾਂ ਦੀ ਪੈਰਵੀ ਪੁਖ਼ਤਾ ਤਰੀਕੇ ਨਾਲ ਕਰਨ ਦੇ ਹੁਕਮ

ਜਲੰਧਰ , 11 ਮਾਰਚ 2024-ਜਲੰਧਰ ਦਿਹਾਤੀ ਪੁਲਿਸ ਵੱਲੋਂ ਨਜਾਇਜ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਦਿਆਂ ਪਿਛਲੇ ਲਗਭਗ ਇੱਕ ਸਾਲ ਅੰਦਰ ਹੀ ਥਾਣਾ ਫਿਲੌਰ ਅਤੇ ਬਿਲਗਾ ਵਿੱਚ 14 ਕੇਸ ਦਰਜ ਕਰਕੇ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ।

ਜਲੰਧਰ ਦਿਹਾਤੀ ਦੇ ਐਸ.ਐਸ. ਪੀ. ਸ੍ਰੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਦਿਹਾਤੀ ਪੁਲਿਸ ਵੱਲੋਂ ਸਤਲੁਜ ਦਰਿਆ ਅੰਦਰ ਕਿਸੇ ਵੀ ਤਰ੍ਹਾਂ ਦੀ ਨਜਾਇਜ ਮਾਈਨਿੰਗ ਰੋਕਣ ਲਈ ਮਾਈਨਿੰਗ ਵਿਭਾਗ ਦੀਆਂ ਟੀਮਾਂ ਨਾਲ ਮਿਲਕੇ ਲਗਤਾਰ ਕੀਤੀ ਕਾਰਵਾਈ ਦੇ ਨਤੀਜੇ ਵਜੋਂ ਜਿੱਥੇ ਛਾਪੇਮਾਰੀ ਕੀਤੀ ਗਈ ਉੱਥੇ ਹੀ ਮੌਕੇ ਉੱਪਰ ਦੋਸ਼ੀਆਂ ਨੂੰ ਕਾਬੂ ਕਰਕੇ ਚਲਾਨ ਪੇਸ਼ ਕਰਨ ਦੀ ਪ੍ਰਕ੍ਰਿਆ ਕੀਤੀ ਜਾ ਰਹੀ ਹੈ ।

ਉਨਾਂ ਦੱਸਿਆ ਕਿ ਫਿਲੌਰ ਉਪ ਮੰਡਲ ਤਹਿਤ ਸਤਲੁਜ ਦਰਿਆ ਦੇ ਖੇਤਰ ਵਿੱਚ ਗਸ਼ਤ ਟੀਮਾਂ ਵੱਲੋਂ ਕੀਤੀ ਜਾਂਦੀ ਨਿਗਰਾਨੀ ਕਾਰਨ ਹੀ ਫਿਲੌਰ ਵਿਖੇ 10 ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਇਲਾਵਾ ਬਿਲਗਾ ਵਿੱਚ 4 ਕੇਸ ਦਰਜ ਕਰਕੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।

ਇਸ ਤੋਂ ਇਲਾਵਾ 7 ਟਰੈਕਟਰ /ਟਰਾਲੀਆਂ , ਇੱਕ ਪੋਕਲੇਨ , 2 ਜੇ ਸੀ ਬੀ ਮਸ਼ੀਨਾਂ ਤੇ ਟਿਪਰ ਵੀ ਜ਼ਬਤ ਕੀਤੇ ਗਏ ਹਨ । ਉਨਾਂ ਇਹ ਵੀ ਕਿਹਾ ਕਿ ਮਾਈਨਿੰਗ ਦੇ ਕੇਸਾਂ ਵਿੱਚ ਦੋਸ਼ੀਆਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਦਿਵਾਉਣ ਲਈ ਪੁਲਿਸ ਵਲੋਂ ਕਾਨੂੰਨੀ ਪੱਖ ਉੱਪਰ ਵੀ ਲਗਤਾਰ ਕੰਮ ਕੀਤਾ ਜਾ ਰਿਹਾ ਹੈ ।

ਇਸ ਤੋਂ ਇਲਾਵਾ ਕੇਸਾਂ ਵਿੱਚ ਸਮੇਂ ਸਿਰ ਚਲਾਨ ਪੇਸ਼ ਕਰਨ ਲਈ ਸਬੰਧਿਤ ਡੀ ਐਸ ਪੀਜ ਦੀ ਨਿਗਰਾਨੀ ਹੇਠ ਕੇਸਾਂ ਦੀ ਪੈਰਵੀ ਕੀਤੀ ਜਾ ਰਹੀ ਹੈ ।

ਕੈਪਸ਼ਨ -ਫਿਲੌਰ ਵਿਖੇ ਨਜਾਇਜ ਮਾਈਨਿੰਗ ਵਿਰੁੱਧ ਕਾਰਵਾਈ ਕਰਨ ਮੌਕੇ ਪੰਜਾਬ ਪੁਲਿਸ ਦੀ ਟੀਮ ।

By admin

Related Post

Leave a Reply

Your email address will not be published. Required fields are marked *