ਸਾਦੇ ਕੱਪੜਿਆ ਵਿੱਚ ਸੀ ਕਰਮਚਾਰੀ
ਬਿਲਗਾ, 8 ਮਾਰਚ 2024-ਥਾਣਾ ਬਿਲਗਾ ਅਧੀਨ ਪਿੰਡ ਕਾਦੀਆਂ ਵਿੱਚ ਪੀ ਓ ਫੜਨ ਗਏ ਪੁਲਿਸ ਕਰਮਚਾਰੀ ਤੇ ਕਿਰਪਾਨ ਨਾਲ ਹੋਇਆ ਹਮਲਾ, ਗੁੱਟ ਤੇ ਬਾਂਹ ਵੱਢੇ ਜਾਣ ਦਾ ਸਮਾਚਾਰ।
ਅੱਜ ਸਵੇਰੇ ਜਲੰਧਰ ਤੋਂ ਆਈ ਪੁਲਿਸ ਪਿੰਡ ਕਾਦੀਆਂ ਦੇ ਇਕ ਘਰ ਵਿੱਚ ਸਿਵਲ ਕੱਪੜਿਆ ਵਿੱਚ ਦਾਖਲ ਹੋਈ ਦੱਸੀ ਜਾ ਰਹੀ ਤੇ ਕਰਮਚਾਰੀਆਂ ਵੱਲੋ ਘਰ ਵਾਲਿਆ ਨਾਲ ਗੱਲਬਾਤਾਂ ਵੀ ਕੀਤੇ ਜਾਣ ਬਾਰੇ ਪਤਾ ਲੱਗਿਆ ਇਸ ਦੌਰਾਨ ਇਕ ਮੁੰਡੇ ਨੇ ਅੰਦਰੋ ਆ ਕੇ ਇਕ ਕਰਮਚਾਰੀ ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਇਸ ਦੌਰਾਨ ਲਹੂ-ਲੁਹਾਨ ਹੋਏ ਕਰਮਚਾਰੀ ਨੂੰ ਸਾਥੀ ਸੰਭਾਲਣ ਲੱਗ ਪਏ। ਜਿਸ ਨੂੰ ਫੜਨ ਆਏ ਸੀ ਪੁਲਿਸ ਵਾਲੇ ਉਹ ਫਰਾਰ ਹੋ ਗਿਆ ਦਸਿਆ ਗਿਆ।
ਪਿੰਡ ਕਾਦੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰਮਚਾਰੀ ਦੇ ਸੱਟ ਜਿਆਦਾ ਲੱਗੀ ਹੈ ਕਿਉਕਿ ਬਾਹਰ ਰਸਤੇ ਵਿੱਚ ਖੂਨ ਦੇ ਛਿਟੇ ਦੇਖੇ ਗਏ ਹਨ। ਉਕਿਤ ਪਰਿਵਾਰ ਫਰਾਰ ਹੋ ਗਿਆ ਹੈ। ਪੁਲਿਸ ਸਾਰਾ ਦਿਨ ਪਿੰਡ ਵਿੱਚ ਆ ਜਾ ਰਹੀ ਹੈ। ਮਾਮਲਾ ਕਰਮਚਾਰੀਆਂ ਦੇ ਸਾਦੇ ਕੱਪੜਿਆਂ ਵਿੱਚ ਹੋਣ ਕਰਕੇ ਵਾਪਰਿਆ ਜਾਪਦਾ ਹੈ। ਪੁਲਿਸ ਕਾਨੂੰਨੀ ਕਾਰਵਾਈ ਵਿੱਚ ਕੀ ਲਿਖਦੀ ਹੈ ਇਹ ਸਾਹਮਣੇ ਆਉਣੇ ਤੇ ਪਤਾ ਲੱਗੇਗਾ ।
 
                        