ਆਪ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ

ਤਰਨਤਾਰਨ/ਫਤਿਆਬਾਦ, 1 ਮਾਰਚ 2024- ਆਮ ਆਦਮੀ ਪਾਰਟੀ ਦੇ ਚੋਹਲਾ ਸਾਹਿਬ ਕਸਬੇ ਦੇ ਆਗੂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਚੋਹਲਾ ਜੋ ਕਿ ਸਵੇਰੇ  ਘਰੋਂ ਕਪੂਰਥਲਾ ਅਦਾਲਤ ਵਿਚ ਪੇਸ਼ੀ ਭੁਗਤਣ ਲਈ ਆਪਣੀ ਸਵਿਫਟ ਕਾਰ ਵਿਚ ਇਕੱਲੇ ਜਾ ਰਹੇ ਸੀ ਕਿ ਫਤਿਆਬਾਦ ਗੋਇੰਦਵਾਲ ਸਾਹਿਬ ਦਰਮਿਆਨ ਪੈਂਦੇ ਬੰਦ ਫਾਟਕ ’ਤੇ ਜਦੋ ਉਸਨੇ ਗੱਡੀ ਰੋਕੀ ਤਾਂ ਪਿਛਲੇ ਪਾਸਿਓਂ ਆ ਰਹੇ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਉਸ ਉਪਰ ਤਾਬੜਤੋੜ ਪੰਜ ਫਾਇਰ ਕੀਤੇ, ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਜਾਣ ਦਾ ਸਮਾਚਾਰ ਹੈ। ਵਾਰਦਾਤ ਤੋਂ ਬਾਅਦ ਅਣਪਛਾਤੇ ਕਾਰ ਸਵਾਰ ਗੋਲੀਆਂ ਮਾਰਨ ਤੋਂ ਬਾਅਦ ਫਤਿਆਬਾਦ ਵੱਲ ਗੱਡੀ ਲੈ ਕੇ ਨਿਕਲ ਗਏ। ਮੌਕੇ ’ਤੇ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਇੰਚਾਰਜ ਡੀ. ਐਸ. ਪੀ. ਰਵੀਸ਼ੇਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਕੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

By admin

Related Post

Leave a Reply

Your email address will not be published. Required fields are marked *