ਜੰਡਿਆਲਾ/ਥਾਬਲਕੇ, 9 ਫਰਵਰੀ 2024- ਪਿੰਡ ਧਾਲੀਵਾਲ ਤੋਂ ਥਾਬਲਕੇ ਰੇਲਵੇ ਸਟੇਸ਼ਨ ਨੂੰ ਜਾਂਦੀ ਸੰਪਰਕ ਸੜਕ ’ਤੇ ਅੱਜ ਇਕ ਔਰਤ ਟਿੱਪਰ ਹੇਠ ਆਉਣ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਛਾਣ ਕਮਲਜੀਤ ਕੌਰ ਪਤਨੀ ਯੋਗਰਾਜ ਸਿੰਘ ਵਾਸੀ ਬਜੂਹਾ ਕਲਾਂ ਵਜੋਂ ਹੋਈ ਹੈ। ਉਹ ਆਪਣੇ ਕਰੀਬੀਆਂ ਨਾਲ ਮੋਟਰਸਾਈਕਲ ’ਤੇ ਜਾ ਰਹੀ ਸੀ ਤਾਂ ਉਕਤ ਭਾਣਾ ਵਰਤ ਗਿਆ। ਮੌਕੇ ਤੋਂ ਟਿੱਪਰ ਚਾਲਕ ਫ਼ਰਾਰ ਦੱਸਿਆ ਜਾ ਰਿਹਾ ਹੈ। ਥਾਣਾ ਸਦਰ ਨਕੋਦਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਆਰੰਭੀ ਹੈ।
ਲੋਕ ਰੋਹ ਵਿੱਚ ਦਸੇ ਜਾ ਰਹੇ ਹਨ ਜਿਸ ਨੂੰ ਲੈ ਕੇ ਨੂਰਮਹਿਲ ਪੁਲਿਸ ਵੀ ਪਹੁੰਚੀ ਹਾਲਾਤ ਤੇ ਕਾਬੂ ਪਾਉਣ ਵਾਸਤੇ ਇਹ ਹਾਦਸੇ ਤੋਂ ਨਿਰਾਸ਼ ਲੋਕ ਮਿੱਟੀ ਦੀ ਮਾਈਨਿੰਗ ਬੰਦ ਕਰਵਾਉਣ ਦੀ ਮੰਗ ਕਰ ਰਹੇ ਹਨ।
