ਬਿਲਗਾ, 3 ਫਰਵਰੀ 2024- ਬਾਬਾ ਭਗਤ ਸਿੰਘ ਬਿਲਗਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਲਗਾ ਵਿਖੇ ਅੱਜ ਗੁਰੂ ਰਵਿਦਾਸ ਜੀ ਦੇ 647 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਹਨਾਂ ਦੇ ਜੀਵਨ ਸੰਬੰਧੀ ਦੂਸਰੀ ਪ੍ਰੀਖਿਆ ਸ. ਮੋਹਣ ਸਿੰਘ ਯਾਦਗਾਰ ਹਾਲ ਕਮੇਟੀ ਬਿਲਗਾ ਵੱਲੋਂ ਕਰਵਾਈ ਗਈ। ਤਿੰਨ ਗਰੁੱਪਾਂ ਜਿਹਨਾਂ ਵਿੱਚ 6,7, 8 ਵੀ, ਤੇ 9 ਵੀਂ 10 ਵੀ ਅਤੇ 11 ਵੀਂ 12 ਵੀਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਬਾਰੇ ਪੜ ਕੇ 150 ਤੋਂ ਵੱਧ ਲੜਕੀਆਂ ਨੇ ਇਸ ਪ੍ਰੀਖਿਆ ਵਿੱਚ ਹਿੱਸਾ ਲਿਆ। ਸਕੂਲ ਇੰਚਾਰਜ ਮੰਗਤ ਵਾਲੀਆ ਨੇ ਪ੍ਰੀਖਿਆ ਕਰਵਾਉਣ ਵਾਲੀ ਸੰਸਥਾ ਦਾ ਧੰਨਵਾਦ ਕਰਦਿਆਂ ਇਸ ਸਮੇਂ ਕਿਹਾ ਵਿਦਿਆਰਥਣ ਨੂੰ ਗੁਰੂ ਜੀ ਦੇ ਜੀਵਨ ਸੰਬੰਧੀ ਜਾਗਰੂਕ ਕਰਨਾ ਬੜੀ ਜਰੂਰਤ ਹੈ ਗੁਰੂ ਜੀ ਦੇ ਸੰਘਰਸ਼ ਮਈ ਜੀਵਨ ਨੂੰ ਪੜਨਾ, ਉਸ ਤੇ ਪ੍ਰੀਖਿਆ ਕਰਵਾਉਣੀ ਅਸਲ ਪ੍ਰਕਾਸ਼ ਪੁਰਬ ਸਮਾਗਮ ਮਨਾਉਣਾ ਹੈ। ਸ. ਮੋਹਣ ਸਿੰਘ ਯਾਦਗਾਰ ਹਾਲ ਕਮੇਟੀ ਬਿਲਗਾ ਦੀ ਤਰਫੋ ਰਾਜਿੰਦਰ ਸਿੰਘ ਬਿਲਗਾ, ਸੁਰਿੰਦਰ ਪਾਲ ਬਿਲਗਾ, ਰਟਾਇਰ ਮੈਨੇਜਰ ਲਸ਼ਕਰ ਚੰਦ, ਰਟਾਇਰ ਮਾਸਟਰ ਹਰੀਦੇਵ ਸਿੰਘ, ਸਕੂਲ ਦਾ ਸਟਾਫ ਸ਼ਾਮਲ ਸੀ।
 
                        