ਸਾਢੇ ਤਿੰਨ ਸਾਲ ਪਹਿਲਾ ਲਈ ਰਿਟਾਇਰਮੈਂਟ
ਹੁਸ਼ਿਆਰਪੁਰ, 31 ਜਨਵਰੀ 2024 – ਡੀਐਚਓ ਲਖਵੀਰ ਸਿੰਘ ਅੱਜ ਹੋਏ ਰਟਾਇਰ, ਸਮੇਂ ਤੋਂ ਸਾਢੇ 3 ਸਾਲ ਪਹਿਲਾ ਲਈ ਸੇਵਾਮੁਕਤੀ, ਉਹ ਹੁਣ ਜਾਣਗੇ ਰਾਜਨੀਤੀ ਵਿੱਚ। ਇਹ ਖ਼ਬਰ ਪੜ ਕੇ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਕੇ ਵੇਚਣ ਵਾਲੇ ਦੁਕਾਨਦਾਰ ਸੁਖ ਦਾ ਸਾਹ ਜਰੂਰ ਲੈਣਗੇ ਜਿਹਨਾਂ ਨੂੰ ਇਹੀ ਡਰ ਲਗਿਆ ਰਹਿੰਦਾ ਸੀ ਕਿ ਡੀਐਚਓ ਲਖਵੀਰ ਸਿੰਘ ਕਿਤੇ ਸਾਡੇ ਛਾਪਾ ਨਾ ਮਾਰਨ ਆ ਜਾਵੇ।
ਖਾਸ ਕਰਕੇ ਪ੍ਰਵਾਸੀਆਂ ਵੱਲੋਂ ਫੂਡਸੇਫਟੀ ਦਾ ਘੱਟ ਖਿਆਲ ਰੱਖੇ ਜਾਣ ਕਰਕੇ ਲਖਵੀਰ ਸਿੰਘ ਇਹਨਾਂ ਨੂੰ ਫੂਡਸੇਫਟੀ ਦਾ ਪਾਠ ਪੜਾਉਦਾ ਰਿਹਾ। ਲਖਵੀਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ ਸੇਵਾਮੁਕਤ ਹੋਣ ਲਈ ਪਿਛਲੇ ਦੋ ਸਾਲ ਤੋਂ ਮੇਰੇ ਤੇ ਪਰਿਵਾਰ ਵਿੱਚਕਾਰ ਸਲਾਹ ਮਸ਼ਵਰਾ ਚੱਲਦਾ ਰਿਹਾ। ਆਖਰ ਉਹ ਫੈਸਲਾ ਲੈਣ ਵਿੱਚ ਕਾਮਯਾਬ ਹੋ ਗਏ ਪਰਿਵਾਰ ਉਹਨਾਂ ਦੇ ਨਾਲ ਹੈ।
ਡੀਐਚਓ ਲਖਵੀਰ ਸਿੰਘ ਨੇ ਪੰਜਾਬ ਦੇ ਹਮਰੁਤਬਾ ਅਫ਼ਸਰਾਂ ਨੂੰ ਡਿਊਟੀ ਕਰਕੇ ਦਿਖਾਈ ਜਿਸ ਦੀ ਬਦੌਲਤ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੇ ਉਹਨਾਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਲਖਵੀਰ ਸਿੰਘ ਆਪਣੇ ਇਸ ਕੰਮ ਦਾ ਦਾਇਰਾ ਵਧਾਉਣ ਲਈ ਸੋਚਿਆ ਹੈ ਉਹਨਾਂ ਨੇ ਉਮੀਦ ਜਿਆਤਾਈ ਹੈ ਕਿ ਰਾਜਨੀਤੀ ਦੇ ਖੇਤਰ ਵਿੱਚ ਜਾ ਕੇ ਉਹ ਫੂਡਸੇਫਟੀ ਦਾ ਡੀਐਚਓ ਦੀ ਡਿਊਟੀ ਦੇ ਮੁਕਾਬਲੇ ਹੋਰ ਬੇਹਤਰ ਕੰਮ ਕਰ ਸਕਦੇ ਹਨ । ਉਹ ਕਹਿ ਰਹੇ ਹਨ ਕਿ ਮੈਂ ਵੱਡੇ ਕਾਜ ਤੇ ਜਾ ਰਿਹਾ। ਕੀ ਉਹਨਾਂ ਦਾ ਇਹ ਸੁਪਨਾ ਪੂਰਾ ਹੋਵੇਗਾ ਇਹ ਤਾਂ ਆਉਣ ਵਾਲੇ ਸਮੇਂ ਵਿਚ ਪਤਾ ਲੱਗੇਗਾ। ਉਹ ਕਿਹੜੀ ਪਾਰਟੀ ਵਿੱਚ ਸ਼ਾਮਲ ਹੋ ਕੇ ਅਜਿਹਾ ਕੰਮ ਕਰ ਸਕਦੇ ਹਨ ਇਹ ਵੀ ਪਤਾ ਲੱਗ ਜਾਵੇਗਾ
ਦੇਖਿਆ ਜਾਵੇ ਤਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ 3 ਸਾਲ ਕਾਰਜਕਾਲ ਰਹਿੰਦਾ ਹੋਣ ਕਰਕੇ ਇਹ ਉਹਨਾਂ ਵੱਲੋ ਉਮੀਦ ਕੀਤੀ ਗਈ ਹੋ ਸਕਦੀ ਹੈ ਕਿ ਆਉਣ ਵਾਲੀਆਂ ਐਮ ਪੀ ਚੋਣਾਂ ਸਮੇਂ ਇਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਦੂਸਰੀ ਕੇਂਦਰ ਵਿੱਚ ਭਾਜਪਾ ਪਾਰਟੀ ਹੈ ਜਿਸ ਬਾਰੇ ਮੁੜ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਚਰਚਾ ਵੀ ਹੈ। ਇਸ ਸਭ ਕੁਝ ਨੂੰ ਦੇਖ ਕੇ ਇਹ ਦੇਖਣਾ ਹੋਵੇਗਾ ਕਿ ਲਖਵੀਰ ਸਿੰਘ ਕਿਸ ਪਾਰਟੀ ਵਿੱਚ ਰਾਜਨੀਤੀ ਕਰਨ ਜਾ ਰਹੇ ਹਨ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਜਾਵੇਗਾ।
ਵੈਸੇ ਲਖਵੀਰ ਸਿੰਘ ਨੇ ਜਿਸ ਤਰ੍ਹਾ ਸੋਚਿਆ ਹੈ ਕੀ ਸੰਭਵ ਹੈ? ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਵੀ ਨੌਕਰੀ ਤੋਂ ਅਸਤੀਫਾ ਦੇ ਕੇ ਰਾਜਨੀਤੀ ਵਿੱਚ ਆ ਕੇ ਵੱਡੇ ਫੈਸਲੇ ਲੈਣ ਲਈ ਇਹ ਰਸਤਾ ਚੁਣਿਆ ਸੀ। ਉਹ ਅੰਮ੍ਰਿਤਸਰ ਤੋਂ “ਆਪ” ਦੇ ਵਿਧਾਇਕ ਹਨ ਜਿਹਨਾਂ ਬਾਰੇ ਚਰਚੇ ਸਨ ਕਿ ਉਹਨਾਂ ਨੂੰ ਗ੍ਰਹਿ ਮੰਤਰੀ ਬਣਾਇਆ ਜਾ ਸਕਦਾ ਹੈ ਪਰ ਅਜਿਹਾ ਹੋ ਨਹੀ ਸਕਿਆ। ਅੱਜ ਕੱਲ ਕੁੰਵਰ ਵਿਜੈਪ੍ਰਤਾਪ ਸਿੰਘ ਆਪਣੇ ਮੁੱਖ ਮੰਤਰੀ ਤੋਂ ਨਰਾਜ਼ ਹਨ?
