Breaking
Fri. Oct 31st, 2025

ਬਿਹਾਰ ‘ਚ ਸਿਆਸਤ ਬਦਲੀ, ਨਿਤੀਸ਼ ਕੁਮਾਰ ਨੇ 9 ਵੀਂ ਬਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਬਿਹਾਰ ਵਿਚ ਇਕ ਵਾਰ ਫਿਰ ਸਿਆਸਤ ਬਦਲੀ , ਨਿਤੀਸ਼ ਕੁਮਾਰ ਨੇ 9ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਭਾਜਪਾ ਦੇ ਸਮਰਥਨ ਤੋਂ ਬਾਅਦ ਨਵੀਂ ਸਰਕਾਰ ਦਾ ਕੀਤਾ ਗਠਨ। ਇਸ ਤੋਂ ਪਹਿਲਾਂ ਨਿਤੀਸ਼ ਨੇ ਅਗਸਤ 2022 ਵਿਚ ਭਾਜਪਾ ਤੋਂ ਗਠਜੋੜ ਤੋੜ ਕੇ ਰਾਜਦ ਤੇ ਕਾਂਗਰਸ ਦੇ ਨਾਲ ਮਹਾਂਗਠਜੋੜ ਦੀ ਸਰਕਾਰ ਬਣਾਈ ਸੀ।

ਭਾਜਪਾ ਵੱਲੋਂ ਸਮਰਾਟ ਚੌਧਰੀ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਲਈ ਹੈ। ਚੌਧਰੀ ਬਿਹਾਰ ਭਾਜਪਾ ਦੇ ਪ੍ਰਧਾਨ ਹਨ। ਵਿਜੇ ਸਿਨ੍ਹਾ ਇਸ ਸਮੇਂ ਨੇਤਾ ਵਿਰੋਧੀ ਦੀ ਭੂਮਿਕਾ ਨਿਭਾ ਰਹੇ ਹਨ। ਸਮਰਾਟ ਚੌਧਰੀ ਤੇ ਵਿਜੇ ਸਿਨ੍ਹਾ ਨਵੀਂ ਸਰਕਾਰ ਵਿਚ ਡਿਪਟੀ ਸੀਐੱਮ ਬਣਾਏ ਗਏ ਹਨ।

ਜੇਡੀਯੂ ਵੱਲੋਂ ਵਿਜੇ ਕੁਮਾਰ ਚੌਧਰੀ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਵਿਜੇਂਦਰ ਯਾਦਵ ਨੇ ਵੀ ਨਿਤੀਸ਼ ਕੈਬਨਿਟ ਵਿਚ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਪ੍ਰੇਮ ਕੁਮਾਰ ਨੂੰ ਪਿਛਲੀ ਵਾਰ ਮੰਤਰੀ ਮੰਡਲ ਵਿਚ ਜਗ੍ਹਾ ਨਹੀਂ ਮਿਲ ਸਕੀ ਸੀ।ਉਹ ਇਸ ਵਾਰ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ। ਉਹ ਬਿਹਾਰ ਸਰਕਾਰ ਵਿਚ ਕਈ ਵਾਰ ਮੰਤਰੀ ਰਹੇ ਹਨ।

ਇਸੇ ਤਰ੍ਹਾਂ ਸ਼ਰਵਣ ਕੁਮਾਰ ਨਾਲੰਦਾ ਬਿਹਾਰ ਤੋਂ ਆਉਂਦੇ ਹਨ। ਉਹ ਕੁਰਮੀ ਜਾਤੀ ਦੇ ਵੱਡੇ ਨੇਤਾ ਹਨ। ਬਿਹਾਰ ਦੇ ਸਾਬਕਾ ਮੰਤਰੀ ਰਹੇ ਹਨ। 1995 ਤੋਂ ਲਗਾਤਾਰ ਵਿਧਾਇਕ ਹਨ। ਉਹ ਸਾਬਕਾ ਸੰਸਦੀ ਕਾਰਜ ਮੰਤਰੀ ਵੀ ਹਨ। ਜੀਵਨ ਰਾਮ ਮਾਂਝੀ ਦੇ ਪੁੱਤਰ ਸੰਤੋਸ਼ ਸੁਮਨ ਵੀ ਕੈਬਨਿਟ ਮੰਤਰੀ ਬਣੇ ਹਨ। ਉਹ ਐਚ ਏ ਐਮ ਪਾਰਟੀ ਦੇ ਨੇਤਾ ਹਨ ਤੇ ਬਿਹਾਰ ਦੇ ਸਾਬਕਾ ਮੰਤਰੀ ਵੀ ਰਹੇ ਹਨ। ਸੁਮਿਤ ਕੁਮਾਰ ਸਿੰਘ ਵੀ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਗਏ ਹਨ। ਉਹ ਰਾਜਪੂਤ ਨੇਤਾ ਨਰਿੰਦਰ ਸਿੰਘ ਦੇ ਪੁੱਤਰ ਹਨ। ਬਿਹਾਰ ਦੇ ਸਾਬਕਾ ਮੰਤਰੀ ਹਨ ਤੇ ਚਕਾਈ ਸੀਟ ਤੋਂ ਵਿਧਾਇਕ ਵੀ ਹਨ।

By admin

Related Post

Leave a Reply

Your email address will not be published. Required fields are marked *