ਗੁਰਾਇਆ/ਫਿਲੌਰ, 26 ਜਨਵਰੀ 2024- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤ ਭਰ ਵਿੱਚ ਕਿਤੇ ਜਾ ਰਹੇ ਟਰੈਕਟਰ ਮਾਰਚ ਸਬੰਧੀ ਜਮਹੂਰੀ ਕਿਸਾਨ ਸਭਾ ਵਲੋਂ 200 ਤੋਂ ਵੱਧ ਟਰੈਕਟਰਾਂ ਨਾਲ ਮਾਰਚ ਕੀਤਾ। ਇਹ ਟਰੈਕਟਰ ਮਾਰਚ ਬੀੜ ਬੰਸੀਆਂ ਤੋਂ ਸ਼ੁਰੂ ਹੋਇਆ ਰੁੜਕਾਂ ਕਲਾਂ ਵਾਇਆ ਗੁਰਾਇਆ ਪੁੱਜਾ। ਜਿਥੋਂ ਮੁੱਖ ਚੌਂਕ ਤੋਂ ਹੁੰਦਾ ਹੋਈਆ ਫਿਲੌਰ ਪੁੱਜਾ। ਜਿਥੇ ਐਸਕੇਐਮ ਦੀਆਂ ਦੂਜੀਆਂ ਧਿਰਾਂ ਨਾਲ ਰਲ਼ ਕੇ ਵਿਸ਼ਾਲ ਮਾਰਚ ਕੀਤਾ ਗਿਆ। ਇਸ ਜਥੇ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ, ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਅਤੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਨੇ ਕੀਤੀ।
ਅੱਜ ਸਵੇਰ ਤੋਂ ਹੀ ਬੀੜ ਬੰਸੀਆਂ ਦੀ ਗਰਾਊਂਡ ‘ਚ ਟਰੈਕਟਰ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਥੇ ਸੰਯੁਕਤ ਕਿਸਾਨ ਮੋਰਚੇ ਦਾ ਮੰਗ ਪੱਤਰ ਬਾਰੇ ਆਗੂਆਂ ਨੇ ਚਰਚਾ ਕੀਤੀ। ਜਿੱਥੇ 16 ਫਰਵਰੀ ਦੇ ਬੰਦ ਦਾ ਸੱਦਾ ਦਿੱਤਾ ਗਿਆ। ਇਹ ਮਾਰਚ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਫਿਲੌਰ ‘ਚ ਦਿੱਲੀ ਦੇ ਮੋਰਚੇ ਦੇ ਸ਼ਹੀਦਾਂ ਦੀ ਯਾਦ ‘ਚ ਬਣੇ ਦਫ਼ਤਰ ਵਿਖੇ ਸਮਾਪਤ ਕੀਤਾ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਤਹਿਸੀਲ ਸਕੱਤਰ ਸਰਬਜੀਤ ਸੰਗੋਵਾਲ, ਕੁਲਜਿੰਦਰ ਤਲਵਣ, ਤਰਜਿੰਦਰ ਸਿੰਘ ਧਾਲੀਵਾਲ, ਜਸਬੀਰ ਸਿੰਘ, ਬਲਵਿੰਦਰ ਸਿੰਘ ਦੁਸਾਂਝ, ਅਮਰੀਕ ਸਿੰਘ ਰੁੜਕਾ, ਮਲਕੀਤ ਸਿੰਘ, ਬਲਜੀਤ ਸਿੰਘ ਆਦਿ ਤੋਂ ਇਲਾਵਾ ਦਿਹਾਤੀ ਮਜ਼ਦੂਰ ਸਭਾ ਦੇ ਮੇਜਰ ਫਿਲੌਰ, ਰਾਮ ਨਾਥ ਦੁਸਾਂਝ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਅਜੈ ਫਿਲੌਰ, ਤਹਿਸੀਲ ਸਕੱਤਰ ਮੱਖਣ ਸੰਗਰਾਮੀ ਆਦਿ ਵੀ ਟਰੈਕਟਰ ਮਾਰਚ ਦੇ ਨਾਲ ਸਨ।
