ਬਿਲਗਾ, 26 ਜਨਵਰੀ 2024-ਨਗਰ ਪੰਚਾਇਤ ਬਿਲਗਾ ਦਫ਼ਤਰ ਵਿਖੇ 75 ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਕਾਰਜ ਸਾਧਕ ਅਫ਼ਸਰ ਬਲਜੀਤ ਸਿੰਘ ਨੇ ਅਦਾ ਕੀਤੀ ਲੋਕਲ ਪੁਲਿਸ ਨੇ ਕੌਮੀ ਝੰਡਾ ਨੂੰ ਸਲਾਮੀ ਦਿੱਤੀ। ਇਸ ਮੌਕੇ ਤੇ ਅਜਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕਰਨ ਤੋਂ ਇਲਾਵਾ ਵਿਦਿਅਕ ਅਦਾਰਿਆ, ਸਿਹਤ ਅਦਾਰਿਆ, ਬਿਲਗਾ ਇਨੋਵੇਟਿਵ ਕਮੇਟੀ ਮੈਂਬਰਾਂ, ਸਕੂਲੀ ਬੱਚਿਆ, ਪੱਤਰਕਾਰਾਂ, ਨਗਰ ਪੰਚਾਇਤ ਬਿਲਗਾ ਦੇ ਕਰਮਚਾਰੀਆਂ ਆਦਿ ਦਾ ਸਨਮਾਨ ਕੀਤਾ ਗਿਆ।
ਵੱਖ-ਵੱਖ ਸਕੂਲਾਂ ਦੇ ਬੱਚਿਆ ਨੇ ਦੇਸ਼ ਭਗਤੀ ਦੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਕਾਰਜ ਸਾਧਕ ਅਫ਼ਸਰ ਬਲਜੀਤ ਸਿੰਘ ਨੇ ਇਸ ਮੌਕੇ ਤੇ ਗਣਤੰਤਰ ਦਿਵਸ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਬਿਲਗਾ ਚ ਚੱਲ ਰਹੇ ਵਿਕਾਸ ਕਾਰਜਾਂ, ਹੋ ਚੁੱਕੇ ਕੰਮਾਂ, ਆਉਣ ਵਾਲੇ ਸਮੇਂ ਵਿੱਚ ਸ਼ੁਰੂ ਹੋਣ ਵਾਲੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਪੁੱਜੇ ਨਗਰ ਵਾਸੀਆਂ ਦਾ ਧੰਨਵਾਦ ਸਤਨਾਮ ਸਿੰਘ ਕਲੇਰ ਨੇ ਕੀਤਾ। ਮੰਚ ਦਾ ਸੰਚਾਲਨ ਗੁਰਨਾਮ ਸਿੰਘ ਬਿਲਗਾ ਨੇ ਕੀਤਾ। ਇਸ ਸਾਰੇ ਪ੍ਰੋਗਰਾਮ ਦੀਆਂ ਝਲਕੀਆਂ ਜਲਦ ਬਿਲਗਾਨਿਊਜ਼ ਔਨਲਾਇਨ ਤੇ ਦੇਖਣ ਲਈ ਮਿਲਣਗੀਆਂ।
