ਕਲਕੱਤਾ/ਚੰਡੀਗੜ੍ਹ, 25 ਜਨਵਰੀ 2024-ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਬਣਿਆ ਇੰਡੀਆ ਗਠਜੋੜ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਇਕ ਬਾਰ ਖਿਲਾਰਾ ਪੈਣ ਦੀਆਂ ਮੁੜ ਖ਼ਬਰਾਂ ਹਨ। ਬੰਗਾਲ ਵਿੱਚ ਟੀ ਐਮ ਸੀ ਦੀ ਨੇਤਾ ਮਮਤਾ ਬੈਨਰਜੀ ਕਾਂਗਰਸ ਨੂੰ ਸਿਰਫ ਦੋ ਸੀਟਾਂ ਦੇਣ ਲਈ ਸਹਿਮਤੀ ਦੇ ਰਹੀ ਹੈ ਪਰ ਕਾਂਗਰਸ ਵੱਧ ਸੀਟਾਂ ਮੰਗ ਰਹੀ ਹੈ।
ਪੰਜਾਬ ਵਿੱਚ ਆਪ ਅਤੇ ਕਾਂਗਰਸ ਵਿੱਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਨਾ ਬਨਣ ਨੂੰ ਲੈ ਕੇ ਦੋਵੇਂ ਪਾਰਟੀਆਂ ਆਪਾ ਵਿਰੋਧੀ ਬਿਆਨ ਦੇ ਰਹੀਆਂ ਹਨ। ਇੱਥੇ ਦੋਵੇ ਪਾਰਟੀਆਂ ਇਕਲਿਆ ਚੋਣ ਲੜਨ ਦਾ ਦਾਅਵਾ ਕਰ ਰਹੀਆਂ ਹਨ। ਕਾਂਗਰਸ ਪੰਜਾਬ ਵਿੱਚ 6-7 ਸੀਟਾਂ ਤੇ ਮੰਗ ਰਹੀ ਹੈ ਜਦੋਂ ਕਿ ਆਪ 13 ਸੀਟਾਂ ਤੇ ਇਕਲਿਆ ਲੜਨ ਦੇ ਬਿਆਨ ਦੇ ਰਹੀ ਹੈ। ਜਦੋਕਿ ਚੰਡੀਗੜ੍ਹ ਅਤੇ ਦਿੱਲੀ ਵਿੱਚ ਦੋਵੇ ਪਾਰਟੀਆਂ ਵਿੱਚ ਸਹਿਮਤੀ ਬਣ ਗਈ ਹੈ।
ਜਿਕਰਯੋਗ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਦੀ ਹੈਟ੍ਰਿਕਸ ਲੱਗਣ ਤੋਂ ਰੋਕਣ ਲਈ ਇੰਡੀਆ ਗਠਜੋੜ ਬਣਿਆ ਹੈ। ਇਸ ਗਠਜੋੜ ਨੂੰ ਬਣਾਉਣ ਲਈ ਮਮਤਾ ਬੈਨਜਰੀ, ਨਤੀਸ਼ ਕੁਮਾਰ ਅਤੇ ਕੇਜਰੀਵਾਲ ਨੇ ਸ਼ੁਰੂਆਤ ਕੀਤੀ ਸੀ। ਭਾਜਪਾ ਵਿਰੋਧੀ ਪਾਰਟੀਆਂ ਇਹ ਭਲੀਭਾਂਤ ਜਾਣਦੀਆਂ ਹਨ ਕਿ ਅਗਰ ਤੀਸਰੀ ਵਾਰ ਵੀ ਮੋਦੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਜਾਂਦੇ ਤਾਂ ਦੇਸ਼ ਵਿਚ ਉਹਨਾਂ ਦੀ ਕਿਹੜੀ ਥਾਂ ਹੋਵੇਗੀ। ਚੋਣਾਂ ਵਿੱਚ ਤਿੰਨ ਮਹੀਨੇ ਬਾਕੀ ਹਨ ਉਸ ਸਮੇਂ ਤੱਕ ਇਹ ਪਾਰਟੀਆਂ ਸੀਟਾਂ ਦੀ ਵੰਡ ਨੂੰ ਲੈ ਕੇ ਖਿਚੋਤਾਣ ‘ਚ ਹਨ। ਕਾਂਗਰਸ ਨੇ ਕਿਹਾ ਕਿ ਗੱਲ ਚੱਲ ਰਹੀ ਹੈ ਸਭ ਕੁਝ ਠੀਕ ਹੋ ਜਾਵੇਗਾ।
