ਬਿਲਗਾ, 21 ਜਨਵਰੀ 2024-ਮਨੁੱਖਤਾ ਦੇ ਇੱਕਸਾਰ ਵਿਕਾਸ ਦੀ ਜ਼ਾਮਨੀ ਦੇਣ ਵਾਲਾ ਅਤੇ ਦੁਨੀਆ ਦਾ ਪਹਿਲਾ ਸਮਾਜਵਾਦੀ ਪ੍ਰਬੰਧ ਸਿਰਜਣ ਵਾਲੇ ਵੀ ਆਈ ਲੈਨਿਨ ਦੀ 100ਵੀਂ ਬਰਸੀ ਮੌਕੇ ਅੱਜ ਬਿਲਗਾ ਵਿਖੇ ਉਨ੍ਹਾ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸੋਵੀਅਤ ਸੰਘ ‘ਚ ਲੈਨਿਨ ਦੀ ਅਗਵਾਈ ਹੇਠ ਲੋਕ ਪੱਖੀ ਇਨਕਲਾਬ ਹੀ ਨਹੀਂ ਕੀਤਾ ਸਗੋਂ ਸੰਸਾਰ ਜੰਗਾਂ ਦਾ ਮੁਕਾਬਲਾ ਕਰਦੇ ਹੋਏ ਦੇਸ਼ ਨੂੰ ਤਕੱਕੀ ਦੇ ਰਾਹ ਵੱਲ ਤੋਰਿਆ। ਉਨ੍ਹਾਂ ਅੱਗੇ ਕਿਹਾ ਕਿ ਇਹ ਸੋਵੀਅਤ ਸੰਘ ਦੀਆਂ ਬਰਕਤਾਂ ਹੀ ਸਨ ਕਿ ਉਸ ਨੇ ਭਾਰਤ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੀ ਵੱਡਾ ਯੋਗਦਾਨ ਪਾਇਆ। ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸੋਵੀਅਤ ਸੰਘ ਨੇ ਤਰੱਕੀ ਇੰਨੀ ਕਰ ਲਈ ਕਿ ਅਗਲੀ ਪੀੜ੍ਹੀ ਬੇਫਿਕਰੀ ਹੋ ਗਈ, ਜਿਸ ਕਾਰਨ ਇਸ ਢਾਂਚੇ ਨੂੰ ਪਛਾੜਾਂ ਲੱਗੀਆਂ। ਸ. ਸੰਧੂ ਨੇ ਕਿਹਾ ਕਿ ਬਰਾਬਰਤਾ ਵਾਲੇ ਰਾਜ ਪ੍ਰਬੰਧ ਲਈ ਲੈਨਿਨ ਦਾ ਵੱਡਾ ਯੋਗਦਾਨ ਰਿਹਾ, ਜਿਸ ਨੇ ਇਨਕਲਾਬੀ ਪਾਰਟੀ ਦੀ ਅਗਵਾਈ ਕੀਤੀ।
ਲੈਨਿਨ ਨੂੰ ਯਾਦ ਕਰਨ ਮੌਕੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ, ਪਰਮਜੀਤ ਰੰਧਾਵਾ, ਸ਼ਿਵ ਤਿਵਾੜੀ, ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ, ਤਹਿਸੀਲ ਪ੍ਰਧਾਨ ਸਰਬਜੀਤ ਸੰਗੋਵਾਲ, ਕੁਲਦੀਪ ਫਿਲੌਰ, ਕੁਲਜੀਤ ਫਿਲੌਰ, ਮੇਜਰ ਫਿਲੌਰ, ਕੁਲਜਿੰਦਰ ਤਲਵਣ, ਬਲਜਿੰਦਰ ਬੱਬੀ, ਸੁਖਪਾਲ ਸਿੰਘ ਚੀਮਾ ਆਦਿ ਹਾਜ਼ਰ ਸਨ।
