ਫਿਲੌਰ, 18 ਜਨਵਰੀ 2024-ਅੱਜ ਫਿਲੌਰ ਬਾਰ ਐਸੋਸ਼ੀਏਸ਼ਨ ਦੇ ਵਕੀਲਾਂ ਵੱਲੋਂ EVM ਮਸ਼ੀਨਾਂ ਨੂੰ ਬੰਦ ਕਰਕੇ ਮੁੜ ਬੈਲਟ ਪੇਪਰ ਰਾਹੀ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਮਾਣਯੋਗ ਰਾਸ਼ਟਰਪਤੀ ਨੂੰ ਇਸ ਬਾਬਤ ਐਸ.ਡੀ.ਐਮ ਫਿਲੌਰ ਰਾਹੀ ਮੰਗ ਪੱਤਰ ਭੇਜਿਆ ਗਿਆ।
ਇਸ ਤੋਂ ਪਹਿਲਾਂ ਵੱਖ-ਵੱਖ ਵਕੀਲਾਂ ਵੱਲੋਂ ਈਵੀਐਮ ਮਸ਼ੀਨ ਨੂੰ ਲੈ ਕੇ ਵਿਚਾਰ ਪੇਸ਼ ਕਰਦਿਆਂ ਚੋਣਾਂ ਦੌਰਾਨ ਲੋਕਾਂ ਵੱਲੋ ਕੀਤੀ ਜਾਂਦੀ ਵੋਟ ਦੇ ਕਿਵੇਂ ਉਲਟ ਨਤੀਜੇ ਦੇਸ਼ ਅੰਦਰ ਆਉਂਦੇ ਹਨ ਬਾਰੇ ਦੱਸਿਆ ਗਿਆ। ਦੁਨੀਆ ਦੇ ਵੱਖ-ਵੱਖ ਦੇਸ਼ ਜੋ ਇਸ ਮਸ਼ੀਨ ਨੂੰ ਨਿਕਾਰ ਚੁੱਕੇ ਹਨ ਜਿੱਥੇ ਵੈਲਟ ਪੇਪਰ ਦੀ ਵਰਤੋਂ ਕੀਤੀ ਜਾਂਦੀ ਹੈ ਬਾਰੇ ਵੀ ਜਾਣਕਾਰੀ ਦਿੱਤੀ ਗਈ।
