ਫੇਸਬੁੱਕ ਤੇ ਮਿਲੀ ਸੀ ਧਮਕੀ
ਤਰਨ ਤਾਰਨ, 14 ਜਨਵਰੀ 2024- ਤਰਨ ਤਾਰਨ ‘ਚ ਅੱਜ ਸਵੇਰੇ 9 ਵਜੇ ਪਿੰਡ ਅੱਡਾ ਝਬਾਲ ਦੇ ਮੌਜੂਦਾ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਸਰਪੰਚ ਅਵਨ ਕੁਮਾਰ ਉਰਫ਼ ਸੋਨੂੰ ਚੀਮਾ ਆਪਣੇ ਵਾਲ ਕਟਵਾਉਣ ਲਈ ਸੈਲੂਨ ਵਿੱਚ ਆਇਆ ਹੋਇਆ ਸੀ। ਉਸੇ ਸਮੇਂ ਬਾਈਕ ‘ਤੇ ਆਏ ਬਦਮਾਸ਼ ਨੇ ਉਸ ਦੇ ਪੇਟ ‘ਚ ਦੋ ਵਾਰ ਗੋਲੀ ਮਾਰ ਦਿੱਤੀ। ਗੰਭੀਰ ਜ਼ਖਮੀ ਸਰਪੰਚ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਹੀ ਉ ਸਦੀ ਮੌਤ ਹੋ ਗਈ।
ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਸ ਦੀ ਜਰਮਨੀ ‘ਚ ਕਿਸੇ ਨਾਲ ਰੰਜਿਸ਼ ਸੀ। ਕੁਝ ਦਿਨ ਪਹਿਲਾਂ ਉਸ ਨੂੰ ਫੇਸਬੁੱਕ ‘ਤੇ ਧਮਕੀਆਂ ਮਿਲੀਆਂ ਸਨ।
ਬਦਮਾਸ਼ ਬਾਈਕ ‘ਤੇ ਸਵਾਰ ਹੋ ਕੇ ਆਏ ਸਨ। ਇੱਕ ਨੌਜਵਾਨ ਆਪਣੀ ਬਾਈਕ ਸਟਾਰਟ ਕਰਕੇ ਸੜਕ ‘ਤੇ ਖੜ੍ਹਾ ਸੀ। ਜਦੋਂਕਿ ਉਸ ਦੇ ਸਾਥੀ ਨੇ ਆ ਕੇ ਸਰਪੰਚ ਨੂੰ ਗੋਲੀ ਮਾਰ ਦਿੱਤੀ ਤਾਂ ਦੋਵੇਂ ਫ਼ਰਾਰ ਹੋ ਗਏ।
