Breaking
Wed. Oct 7th, 2026

ਬਿਲਗੇ ਦੇ ਲੋਕ ਮੰਗਦੇ ਨੇ ਕਾਰ ਪਾਰਕਿੰਗ, ਕਦੋ ਮਿਲੇਗੀ?

ਬਿਲਗਾ ਵਿੱਚ ਕਾਰ ਪਾਰਕਿੰਗ ਦੀ ਸਮੱਸਿਆ ਦਾ ਕਦੋ ਕਰੇਗੀ ਨਗਰ ਪੰਚਾਇਤ ਬਿਲਗਾ ਹੱਲ? ਦੇਖਿਆ ਗਿਆ ਹੈ ਕਿ ਸਥਾਨਕ ਬਾਜ਼ਾਰ ਦਾ ਵਪਾਰ ਦਿਨੋ-ਦਿਨ ਨਿਘਾਰ ਵੱਲ ਹੈ। ਨੇੜਲੇ ਪਿੰਡਾਂ ਦੇ ਲੋਕ ਇੱਥੋਂ ਦੇ ਬਾਜ਼ਾਰ ਵਿੱਚ ਖਰੀਦੋ ਫਰੋਖਤ ਕਰਨ ਆਉਣ ਤੋਂ ਪਹਿਲਾਂ ਉਹਨਾਂ ਦੀ ਗੱਡੀ ਕਿੱਥੇ ਪਾਰਕ ਹੋਵੇਗੀ ਚਿੰਤਾ ਸਤਾਉਂਦੀ ਹੈ। ਜਿਸ ਦੀ ਇੱਥੇ ਕੋਈ ਵਿਵਸਥਾ ਨਹੀ ਹੈ। ਮੌਜੂਦਾ ਨਗਰ ਪੰਚਾਇਤ ਦੇ ਚੁਣਨ ਤੋਂ ਪਹਿਲਾਂ ਇੱਥੇ ਇਨੋਵੇਟਿਵ ਕਮੇਟੀ ਬਿਲਗਾ ਦੀਆਂ ਮੀਟਿੰਗਾਂ ਵਿੱਚ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਹਾਜ਼ਾਰੀ ਵਿੱਚ ਲੋਕਾਂ ਨਾਲ ਵਾਆਦਾ ਕਰਕੇ ਆਈ ਇਹ ਕਮੇਟੀ ਲੋਕਾਂ ਨਾਲ ਕੀਤਾ ਵਾਆਦਾ ਕਰਕੇ ਭੁੱਲ ਗਈ ਹੈ। ਜਦੋਂਕਿ ਚੋਣ ਹੁਣ ਫਿਰ ਸਿਰ ਤੇ ਖੜੀ ਹੈ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਸੜਕਾਂ ਤੇ ਪੱਕੇ ਤੌਰ ਤੇ ਖੜੀਆਂ ਗੱਡੀਆਂ ਵਾਲੀਆਂ ਥਾਵਾਂ ਤੇ ਮਾਰਕਿੰਗ ਕਰਕੇ ਕੁਝ ਸਮੇਂ ਲਈ ਬਾਜ਼ਾਰ ਜਾਂ ਮਹਿਮਾਨਾਂ ਨੂੰ ਕਾਰ ਪਾਰਕਿੰਗ ਦੀ ਸਹੂਲਤ ਦਿੱਤੀ ਜਾ ਸਕਦੀ ਹੈ।

By admin

Related Post

Leave a Reply

Your email address will not be published. Required fields are marked *