ਅੱਜ ਗੁਰਾਇਆ ਵਿਖੇ ਫਿਲੌਰ ਹਲਕੇ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੱਲੋ ਗੁਰਾਇਆ ਅਤੇ ਆਸ ਪਾਸ ਦੇ ਕਾਂਗਰਸ ਦੇ ਸੀਨੀਅਰ ਲੀਡਰ ਸਹਿਬਾਨਾਂ ਨਾਲ ਮੀਟਿੰਗ ਕੀਤੀ ਵਿੱਚ ਕਾਂਗਰਸ ਪਾਰਟੀ ਵੱਲੋ ਇਲੈਕਸ਼ਨ ਨਾਲ ਸਬੰਧਤ ਹਾਈ ਕਮਾਂਡ ਦੇ ਹੁਕਮਾਂ ਬਾਰੇ ਜਾਣੂ ਕਰਵਾਇਆ ਤੇ ਕਿਹਾ ਸਾਰੇ ਲੀਡਰ ਸਹਿਬਾਨ ਨੂੰ ਕਾਂਗਰਸ ਨੂੰ ਜਿਤਾਉਣ ਲਈ ਕੰਮ ਕਰਨ ਲਈ ਅਪੀਲ ਕੀਤੀ।
ਮੀਟਿੰਗ ਵਿੱਚ ਸ਼ਾਮਲ ਸਾਰੇ ਪਾਰਟੀ ਅਹੁਦੇਦਾਰ ਅਤੇ ਵਰਕਰ ਸਹਿਬਾਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਸਭ ਕਾਂਗਰਸ ਪਾਰਟੀ ਨਾਲ ਡੱਟ ਕੇ ਖੜ੍ਹੇ ਹਾਂ ਅਤੇ ਇਹ ਇਲੈਕਸ਼ਨ ਸਵਰਗਵਾਸੀ ਚੌਧਰੀ ਸੰਤੋਖ ਸਿੰਘ ਜੀ ਤੋਂ ਬਾਅਦ ਪਹਿਲੀ ਇਲੈਕਸ਼ਨ ਲੜ ਰਹੇ ਹਾਂ। ਤਾਂ ਇਹ ਵਿਧਾਨ ਸਭਾ ਫਿਲੌਰ ਤੋਂ ਕਾਂਗਰਸ ਪਾਰਟੀ ਤੋਂ ਚੌਧਰੀ ਵਿਕਰਮਜੀਤ ਸਿੰਘ ਨੂੰ ਜਿਤਾਆ ਕੇ ਸਵਰਗਵਾਸੀ ਚੌਧਰੀ ਸੰਤੋਖ ਸਿੰਘ ਜੀ ਨੂੰ ਸ਼ਰਧਾਂਜਲੀ ਦੇਵਾਂਗੇ। ਇਸ ਮੌਕੇ ਤੇ ਸੈਂਟਰਲ ਬੈਂਕ ਆਫ ਇੰਡੀਆ ਤੋਂ ਰਿਟਾਇਰਡ ਮੈਨਜਰ ਸ਼੍ਰੀ ਯੋਗ ਰਾਜ ਘਈ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਉਹਨਾਂ ਕਿਹਾ ਕਾਂਗਰਸ ਪਾਰਟੀ ਹੀ ਮੁਲਾਜਮਾਂ, ਦੁਕਾਨਦਾਰ, ਵਪਾਰੀਆਂ ਅਤੇ ਮਜ਼ਦੂਰਾਂ ਦੀ ਹਮਦਰਦ ਪਾਰਟੀ ਹੈ। ਇਸ ਵਿੱਚ ਰਹਿ ਕੇ ਹੀ ਸਮਾਜ ਦੀ ਸੇਵਾ ਕੀਤੀ ਜਾ ਸਕਦੀ ਹੈ। ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਨੇ ਯੋਗ ਰਾਜ ਘਈ ਦਾ ਸਰੋਪਾ ਪਾ ਕਿ ਸਤਿਕਾਰ ਕੀਤਾ ਤੇ ਕਿਹਾ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਸਮੇਂ ਜ਼ਿਲਾ ਵਾਈਸ ਪ੍ਰਧਾਨ ਰਾਕੇਸ਼ ਦੁੱਗਲ ਸਿਟੀ ਪ੍ਰਧਾਨ ਅਨਿਲ ਜੋਸ਼ੀ ਬਲਾਕ ਪ੍ਰਧਾਨ ਦਾਰਾ ਸਿੰਘ ਰਾਏ ਕਾਂਗਰਸ ਕਿਸਾਨ ਸੈੱਲ ਦੇ ਪ੍ਰਧਾਨ ਗੁਰਮੇਲ ਸਿੰਘ ਕੁਤਬੇਵਾਲ, ਮਨਜੀਤ ਸਿੰਘ ਸਾਬਕਾ ਸਰਪੰਚ ਕੌਸਲਰ ਜਸਵਿੰਦਰ ਸਿੰਘ ਚਿੰਤਾ, ਅਸ਼ੋਕ ਅਰੋੜਾ ਅਸ਼ੋਕ ਪਾਹਵਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ, ਮੱਖਣ ਸਿੰਘ ਖੈਹਰਾ ਸਾਬਕਾ ਕੌਂਸਲਰ ਸੁਖਰਾਜ ਕੌਰ ਢਿੱਲੋ ਅਸ਼ੋਕ ਕੁਮਾਰ ਪ੍ਰਧਾਨ ਕੋ ਅਪ੍ਰੇਟਰ ਬੈਂਕ ਗੁਰਾਇਆ ਮੱਖਣ ਸਿੰਘ ਖਹਿਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ, ਡਾਕਟਰ ਮਲਕੀਤ ਸਿੰਘ ਕੌਂਸਲਰ ਅਤੇ ਸਤਨਾਮ ਸਿੰਘ ਵਾਈਸ ਪ੍ਰਧਾਨ ਯੂਥ ਕਾਂਗਰਸ ਜਲੰਧਰ, ਗਗਨ ਚੁੰਬਰ ਸਰਪੰਚ ਪੰਜ ਢੇਰਾ ਅਤੇ ਲਖਬੀਰ ਸਿੰਘ ਆਸ਼ਾਹੂਰ, ਮੱਖਣ ਸਿੰਘ ਮੱਲੀ ਕੌਸਲਰ ਸ਼ੰਕਰ ਸੰਧੂ, ਗੁਰਪ੍ਰੀਤ ਸਿੰਘ ਜੌਹਲ ਸ਼ਾਮਲ ਸਨ।
