ਪੰਜਾਬ ਸਰਕਾਰ ਵੱਲੋ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਮੁਫ਼ਤ ਅਤੇ ਕੈਸ਼ਲੈੱਸ ਇਲਾਜ ਵਾਲੇ ਸਿਹਤ ਕਾਰਡਾਂ ਦੀ ਵੰਡ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਜਲਦ ਸ਼ੁਰੂ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਮੋਹਾਲੀ ਵਿਖੇ ਇੱਕ ਰਾਜ ਪੱਧਰੀ ਸਮਾਗਮ ਦੌਰਾਨ 1.26, ਕਰੋੜ ਮੈਡੀਕਲ ਕਾਰਡਾਂ ਦੀ ਵੰਡ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਨਾਲ ਸੂਬੇ ਦੇ ਲਗਭਗ 54 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਕਵਰ ਮਿਲੇਗਾ। ਸਰਕਾਰ ਵੱਲੋਂ ਤੇਜ਼ੀ ਨਾਲ ਕਾਰਡ ਵੰਡਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਭਗ 33 ਲੱਖ ਡਿਜੀਟਲ ਕਾਰਡ ਪਹੁੰਚਾਏ ਗਏ ਹਨ। ਬੀਬੀ ਮਾਨ ਵੱਲੋ ਹਲਕਾ ਨਕੋਦਰ ਦੇ ਲੋਕਾਂ ਨੂੰ ਮੈਡੀਕਲ ਕਾਰਡ ਨਕੋਦਰ, ਨੂਰਮਹਿਲ, ਬਿਲਗਾ, ਪਿੰਡ ਉੱਗੀ, ਕੰਗ ਸਾਹਬੂ, ਮੁੱਧਾਂ, ਸ਼ੰਕਰ, ਚੱਕ ਕਲਾਂ, ਥਾਬਲਕੇ, ਤਲਵਣ, ਚੂਹੇਕੀ ਆਦਿ ਪਿੰਡਾਂ ਵਿੱਚ ਵੰਡੇ ਜਾਣ ਦੀ ਸ਼ੁਰੂਆਤ ਕੀਤੀ ਜਾਵੇਗੀ। ਹਲਕੇ ਦੇ ਹਰੇਕ ਪਿੰਡ ਦੇ ਹਰ ਇੱਕ ਵਿਆਕਤੀ ਜਿਹਨਾਂ ਨੇ ਇਹ ਕਾਰਡ ਬਣਵਾਏ ਹਨ ਦਿੱਤੇ ਜਾਣਗੇ।