ਅਗੇਤੀ ਡੋਰ-ਟੂ-ਡੋਰ ਚੋਣ ਮੁਹਿੰਮ ਦੀ ਸ਼ੁਰੂਆਤ, ਵਿਰੋਧੀ ਧਿਰਾਂ ‘ਚ ਚੁੱਪ ਸ਼ਾਹੀ। ਆਮ ਆਦਮੀ ਪਾਰਟੀ ਕੀਤੇ ਕੰਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਿਕਲੀ, ਘਰ ਘਰ ਪਹੁੰਚ ਕੇ, ਕੀਤੇ ਕੰਮਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਮੈਂਬਰਸ਼ਿਪ ਮੁਹਿੰਮ।
ਨਕੋਦਰ ਦੇ ਪਿੰਡ ਸ਼ੰਕਰ ਵਿੱਚ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਡੋਰ-ਟੂ-ਡੋਰ ਦੀ ਸ਼ੁਰੂਆਤ ਕਰਦਿਆਂ ਸਰਕਾਰ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕੀਤਾ। ਉਹਨਾਂ ਨੇ ਸ਼ੰਕਰ ਵਾਸੀਆਂ ਨੂੰ ਮਿਲ ਰਹੀਆਂ ਮਾਵਾਂ ਧੀਆਂ ਸਤਿਕਾਰ ਯੋਜਨਾਂ, ਬਿਜਲੀ ਦਾ ਬਿੱਲ ਜੀਰੋ, ਬੱਸਾਂ ਵਿੱਚ ਮਹਿਲਾਵਾਂ ਦਾ ਮੁਫ਼ਤ ਸਫਰ, ਸਰਕਾਰੀ ਸਕੂਲਾਂ ਵਿਚ ਫੀਸ, ਕਿਤਾਬਾਂ, ਵਰਦੀ ਮੁਫ਼ਤ, ਬੁਢਾਪਾ ਪੈਨਸ਼ਨ 1500 ਰੁਪਏ, ਆਮ ਆਦਮੀ ਕਲੀਨਕ ਵਿੱਚੋ ਮੁਫ਼ਤ ਦਵਾਈਆਂ ਅਤੇ ਟੈਸਟ, ਰਾਸ਼ਨ ਕਿੱਟਾਂ, ਮੁਫ਼ਤ ਤੀਰਥ ਯਾਤਰਾ, ਆਦਿ ਸਹੂਲਤਾਂ ਦਾ ਇੱਕ ਲੱਖ 82 ਹਜਾਰ ਪ੍ਰਤੀ ਪਰਿਵਾਰ ਅਤੇ ਇਸ ਤੋਂ ਇਲਾਵਾ ਹੋਰ ਮੁਨਾਫਾ ਜਿਵੇਂ ਖੇਤਾਂ ਵਾਸਤੇ ਦਿਨ ਸਮੇਂ 8 ਘੰਟੇ ਬਿਜਲੀ ਮੁਫਤ, ਆਸ਼ੀਰਵਾਦ ਯੋਜਨਾ ਆਦਿ ਮੁਨਾਫਾ ਹੋ ਰਿਹਾ ਹੈ। ਬੀਬੀ ਮਾਨ ਨੇ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਹਰੇਕ ਪਰਿਵਾਰ ਨੂੰ ਇੰਨੀਆਂ ਸੁਖ ਸਹੂਲਤਾਂ ਦਿੱਤੀਆਂ। ਹਰੇਕ ਪਿੰਡ ਵਿੱਚ ਸਰਕਾਰ ਆਪ ਕੇ ਦੁਆਰ ਪਹੁੰਚ ਰਹੀ ਹੈ। ਬੀਬੀ ਮਾਨ ਨੇ ਇਸ ਮੌਕੇ ਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲੈਣ ਦੀ ਅਪੀਲ ਕੀਤੀ। ਬੀਬੀ ਮਾਨ ਨਾਲ ਇਸ ਸਮੇਂ ਜਿਲਾ ਪ੍ਰੀਸ਼ਦ ਚੇਅਰਮੈਨ ਦਰਸ਼ਨ ਸਿੰਘ ਟਾਹਲੀ, ਅਮਨਦੀਪ ਸਿੰਘ ਬਲਾਕ ਪ੍ਰਧਾਨ, ਕੁਲਦੀਪ ਕੌਰ ਬਲਾਕ ਪ੍ਰਧਾਨ, ਅਮਨ ਸ਼ੰਕਰ, ਸਤਨਾਮ ਸਿੰਘ, ਲਖਵੀਰ ਸਿੰਘ ਲੱਖੀ, ਜਸਬੀਰ ਸਿੰਘ ਮੰਗਾ, ਸੁਦੇਸ਼ ਜੱਸਲ,ਮੋਹਣ ਸਿੰਘ, ਕੁਲਦੀਪ ਕਪਲਾ ਸੰਮਤੀ ਮੈਂਬਰ, ਪਿੰਡ ਪ੍ਰਧਾਨ ਸਤਨਾਮ ਸਿੰਘ ਅਤੇ ਸਮੁੱਚੀ ਟੀਮ ਹਾਜ਼ਰ ਸਨ।