ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਪਿੰਡਾਂ ਦੀ ਨੁਹਾਰ ਬਦਲਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਜਿਸ ਨੂੰ ਲੈ ਕੇ ਗ੍ਰਾਂਟਾਂ ਦੇ ਗੱਫੇ ਪਿੰਡਾਂ ਨੂੰ ਵੰਡੇ ਗਏ, ਹਰੇਕ ਪੰਚਾਇਤ ਕੋਲ ਫੰਡ ਹਨ। ਇਹਨਾਂ ਫੰਡਾਂ ਨੂੰ ਸਰਪੰਚ ਸਮੇਂ ਸਿਰ ਲਗਾਉਣ ਤਾਂ ਇਹ ਵਿਚਾਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪਿੰਡ ਪੱਬਵਾਂ ਵਿਖੇ ਲੋਕ ਮਿਲਣੀ ਦੌਰਾਨ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆ ਆਖੇ। ਉਹਨਾਂ ਕਿਹਾ ਕਿ ਖਾਸ ਕਰਕੇ ਮੇਰਾ ਉਚੇਚਾ ਧਿਆਨ ਹੈ ਕਿ ਕਿਸੇ ਪਿੰਡ ਵਿੱਚ ਕੋਈ ਵੀ ਪੀਣ ਵਾਲੇ ਪਾਣੀ ਤੋਂ ਵਾਂਝਾ ਨਾ ਰਹੇ। ਬੀਬੀ ਮਾਨ ਨੇ ਇਸ ਮੌਕੇ ਤੇ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆ ਦਾ ਜੋਰਦਾਰ ਸਵਾਗਤ ਕਰਦਿਆ ਉਹਨਾਂ ਨੂੰ ਜੀ ਆਇਆ ਆਖਿਆ। ਮਨਜੀਤ ਸਿੰਘ ਦੇ ਯਤਨਾ ਸਦਕਾ ਪਿੰਡ ਪੱਬਵਾਂ ਦਾ ਸਰਪੰਚ ਅਵਤਾਰ ਚੰਦ ਉਹਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ, ਬਲਵੀਰ ਸਿੰਘ, ਪਿੰਕੀ ਰਾਮ, ਕਾਲਾ ਰਾਮ, ਸੋਮਾ ਰਾਮ, ਸਾਬੀ ਸੰਘਾ, ਮਹਿੰਗਾ ਰਾਮ, ਲੈਬਰ ਕੁਮਾਰ, ਤਜਿੰਦਰ ਸਿੰਘ, ਬਲਵੀਰ ਸਿੰਘ, ਪਾਲ ਕੁਮਾਰ, ਮੋਹਣਾ, ਹਰਜੀਤ ਸਿੰਘ, ਦਿਆਲ ਕੁਮਾਰ, ਦਰਸ਼ਨ ਕੁਮਾਰ, ਸੁਖਵਿੰਦਰ ਕੌਰ, ਰਾਜਵਿੰਦਰ ਕੌਰ, ਮੀਨਾ ਰਾਣੀ, ਦਵਿੰਦਰ ਕੁਮਾਰ, ਪੂਜਾ, ਦਲਜੀਤ ਕੌਰ, ਪੂਜਾ ਆਦਿ ਨੂੰ ਆਮ ਆਦਮੀ ਵਿੱਚ ਸ਼ਾਮਲ ਕਰਦਿਆਂ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਮਿਲਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਪ੍ਰਧਾਨ ਮਨਜੀਤ ਸਿੰਘ, ਚੇਅਰਮੈਨ ਲਖਵੀਰ ਸਿੰਘ ਸ਼ੀਰ,ਬਲਾਕ ਪ੍ਰਧਾਨ ਹਰਿੰਦਰ ਬੱਧਣ,ਵਿਜੇ ਕੁਮਾਰ, ਸੁਖਦੀਪ ਸਿੰਘ ਸਰਪੰਚ ਸਿੱਧਮ ਹਰੀ ਸਿੰਘ ਆਦਿ ਹਾਜ਼ਰ ਸਨ।