Breaking
Sun. Aug 2nd, 2026

ਅਕਾਲੀਆਂ ਦੀਆਂ ਪੱਕੀਆਂ ਕੀਤੀ ਨਹਿਰਾਂ ਪਾਣੀ ਨਹੀ ਝੱਲਦੀਆਂ- ਬੀਬੀ ਮਾਨ

ਪੰਜਾਬ ਦਾ ਧਰਤੀ ਹੇਠਲਾ ਪਾਣੀ ਮੁਕਾ ਦਿੱਤਾ ਬਿਜਲੀ ਕੁਨੈਕਸ਼ਨ ਥੋਕ ਵਿੱਚ ਵੰਡਣ ਵਾਲਿਆਂ ਨੇ, ਧੰਨਵਾਦ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਸ ਨੇ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਇਆ ਇਹ ਵਿਚਾਰ ਨਕੋਦਰ ਦੇ ਪਿੰਡ ਕੰਗ ਸਾਹਬੂ ਦੀ ਲੋਕ ਮਿਲਣੀ ਦੌਰਾਨ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਹਨਾਂ ਨੇ ਆਖਿਆ ਕਿ ਅਕਾਲੀ ਦਲ ਦੇ ਰਾਜ ਦੌਰਾਨ ਨਹਿਰਾਂ ਪੱਕੀਆਂ ਕਰਨ ਵਾਲੇ ਅਕਾਲੀ ਜਿਹੜੇ ਹੁਣ ਤੱਕ ਇਹ ਸਿਫਤਾਂ ਕਰਦੇ ਨਹੀਂ ਥੱਕਦੇ ਕਿ ਅਸੀਂ ਨਹਿਰਾਂ ਪੱਕੀਆਂ ਕੀਤੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਤੋਂ ਇਹਨਾਂ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਇਹ ਅਕਾਲੀ ਰਾਜ ਵਿੱਚ ਪੱਕੀਆਂ ਹੋਈਆਂ ਨਹਿਰਾਂ ਪਾਣੀ ਨਹੀਂ ਝੱਲਦੀਆਂ। ਅਕਸਰ ਹੀ ਪਿੰਡਾਂ ਵਿੱਚ ਇਹ ਨਹਿਰਾਂ ਟੁੱਟ ਜਾਂਦੀਆਂ ਆਮ ਹੀ ਗੱਲ ਹੋ ਗਈ ਹੈ। ਤੁਸੀਂ ਸੁਣਦੇ ਰਹਿੰਦੇ ਹੋ ਨਹਿਰਾਂ ਇਸ ਕਰਕੇ ਟੁੱਟਦੀਆਂ ਕਿਉਂਕਿ ਸਲੈਬਾਂ ਹੀ ਬਹੁਤ ਮਾੜੀਆਂ ਹਨ, ਪਤਲੀਆਂ ਬਜਰੀ ਦੀਆਂ ਹਲਕੀਆਂ ਪਾਈਆਂ ਗਈਆਂ। ਇਹ ਸਲੈਬਾਂ ਜਿਸ ਤੋਂ ਸਹਿਜੇ ਹਿਸਾਬ ਲਗਾਇਆ ਜਾ ਸਕਦਾ ਕਿ ਨਹਿਰਾਂ ਪੱਕੀਆਂ ਕਰਨ ਵਾਲਿਆਂ ਨੇ ਨਹਿਰਾਂ ਵਿੱਚ ਪਾਣੀ ਹੀ ਨਹੀਂ ਛੱਡਿਆ ਸੀ । ਇਸ ਮੌਕੇ ਤੇ ਬੀਬੀ ਮਾਨ ਨੇ ਪਿੰਡ ਕੰਗ ਸਾਬੂ ਦੀ ਪੰਚਾਇਤ ਵੱਲੋਂ ਪਿੰਡ ਦੀ ਫਿਰਨੀ ਪੱਕੀ ਕਰਨ ਵੱਖ ਵੱਖ ਵਰਗਾਂ ਨਾਲ ਸੰਬੰਧਿਤ ਧਰਮਸ਼ਾਲਾਵਾਂ ਬਣਾਉਣ ਦੀ ਮੰਗ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਪਿੰਡ ਵਿੱਚ ਬਣ ਰਹੀ ਨਵੀਂ ਗਰਾਉਂਡ ਦਾ ਕੰਮ ਜਲਦ ਹੋਣ ਦਾ ਭਰੋਸਾ ਦਿੱਤਾ।

ਇਸ ਮੌਕੇ ਤੇ ਬੀਬੀ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਮਿਲ ਰਹੀਆਂ ਸੁਖ ਸਹੂਲਤਾਂ ਦਾ ਆਨੰਦ ਮਾਨਣ। ਇਸ ਮੌਕੇ ਤੇ ਜਿਲ੍ਹ ਪ੍ਰੀਸ਼ਦ ਦੇ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆ ਕਿਹਾ ਕਿ 2027 ਵਿੱਚ ਨਕੋਦਰ ਹਲਕੇ ਭੈਣ ਇੰਦਰਜੀਤ ਕੌਰ ਮਾਨ ਜਿਤਾਉਣਾ ਹੈ।ਇਸ ਮੌਕੇ ਤੇ ਸਰਪੰਚ ਸ਼੍ਰੀਮਤੀ ਜਸਵਿੰਦਰ ਕੌਰ, ਰੇਸ਼ਮ ਸਿੰਘ, ਸਾਬਕਾ ਸਰਪੰਚ ਸ਼੍ਰੀ ਦੇਵਰਾਜ ਸਾਬਕਾ ਸਰਪੰਚ, ਸ਼੍ਰੀ ਦਵਿੰਦਰ ਜੱਸਾ ਸਿੰਘ ਪੰਚ, ਈਸ਼ਵਰ ਸਿੰਘ ਪੰਚ, ਪਿਆਰਾ ਲਾਲ ਪੰਚ, ਸੁਖਜੀਤ ਕੌਰ ਪੰਚ, ਰਾਜਵੰਤ ਪੰਚ, ਲੰਬੜਦਾਰ ਜਗਰਾਜ ਸਿੰਘ, ਲੰਬੜਦਾਰ ਸੁਰਿੰਦਰ ਸਿੰਘ, ਪਰਮਜੀਤ ਸਿੰਘ ਸੰਨੀ ਪੰਚ, ਜਗਤਾਰ ਸਿੰਘ ਬਾਜਵਾ, ਗੁਰਦੀਪ ਸਿੰਘ ਜੇਸੀਬੀ, ਪ੍ਰਦੀਪ ਕੁਮਾਰ ਆਦਿ ਹਾਜਰ ਸਨ।

By admin

Related Post

Leave a Reply

Your email address will not be published. Required fields are marked *