Breaking
Sun. Aug 23rd, 2026

ਨਕੋਦਰ ਦੇ ਧੰਜਲ ਅਤੇ ਸੰਗੋਵਾਲ ਬਿਲਗਾ ਦੇ ਚੇਅਰਮੈਨ ਬਣੇ

ਅੱਜ ਹਲਕਾ ਨਕੋਦਰ ਦੇ ਅੰਦਰ ਦੋ ਮਾਰਕੀਟ ਕਮੇਟੀਆਂ ਦੇ। ਨਵੇਂ ਚੇਅਰਮੈਨ ਲਗਾਏ ਪੁਰਾਣੇ ਹਟਾਏ ਹੁਣ ਮਾਰਕੀਟ ਕਮੇਟੀ ਨਕੋਦਰ ਦੇ ਚੇਅਰਮੈਨ ਜਸਵੀਰ ਸਿੰਘ ਧੰਜਲ ਅਤੇ ਮਾਰਕੀਟ ਕਮੇਟੀ ਬਿਲਗਾ ਦੇ ਚੇਅਰਮੈਨ ਜਸਵੀਰ ਸਿੰਘ ਸੰਗੋਵਾਲ ਨੂੰ ਲਗਾਇਆ ਗਿਆ ਇਸ ਤੋਂ ਪਹਿਲਾਂ ਹਲਕਾ ਫਿਲੋਰ ਦੇ ਵਿੱਚ ਵੀ ਇਹ ਤਬਦੀਲੀ ਦੇਖਣ ਦੇ ਲਈ ਮਿਲੀ ਸੀ ਪਾਰਟੀ ਵੱਲੋਂ ਆਪਣੇ ਵਲੰਟੀਅਰਾਂ ਨੂੰ ਇਹ ਮੌਕਾ ਬਦਲ-ਬਦਲ ਦਿੱਤਾ ਜਾ ਰਿਹਾ ਜਦੋਕਿ ਦੁਸਰੀਆਂ ਪਾਰਟੀ ਇਸ ਤਰ੍ਹਾਂ ਨਹੀਂ ਕਰਦੀਆਂ ਸਨ ਜਿਸ ਨੂੰ ਚੇਅਰਮੈਨ ਲਗਾ ਦਿੱਤਾ ਉਹੀ ਪੂਰਾ ਕਾਰਜਕਾਲ ਰਹਿੰਦਾ ਸੀ , ਅੱਜ ਨਵੇ ਚੇਅਰਮੈਨ ਲੱਗੇ ਖੁਸ਼ ਹਨ ਜਿਹਨਾਂ ਨੂੰ ਹਟਾਇਆ ਉਹਨਾਂ ਦੇ ਚਿਹਰਿਆਂ ਤੇ ਜਰੂਰ ਮਹਿਯੂਸੀ ਛਾਈ ਹੈ।

ਮੁੱਖ ਮੰਤਰੀ ਵੱਲੋਂ ਇਹ ਲਿਸਟ ਜਾਰੀ ਕੀਤੀ ਗਈ ਉਸ ਵੇਲੇ ਹਲਕਾ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਨਵੇਂ ਇਹਨਾਂ ਦੋ ਆਗੂਆਂ ਨੂੰ ਚੇਅਰਮੈਨ ਲਗਾਉਣ ਦੀ ਖੁਸ਼ੀ ਵਿੱਚ ਜਸਬੀਰ ਸਿੰਘ ਸੰਗੋਵਾਲ ਅਤੇ ਜਸਬੀਰ ਸਿੰਘ ਧੰਜਲ ਦਾ ਮੂੰਹ ਮਿੱਠਾ ਕਰਵਾਇਆ , ਵੈਸੇ 2025 ਦੇ ਵਿੱਚ ਇਹ ਅਹੁਦਾ ਨਕੋਦਰ ਦਾ ਧੰਜਲ ਨੂੰ ਮਿਲਣਾ ਸੀ ਪਾਰਟੀ ਨੇ ਉਸ ਸਮੇਂ ਇਹ ਅਹੁਦਾ ਕਰਨੈਲ ਰਾਮ ਬਾਲੂ ਨੂੰ ਦੇ ਦਿੱਤਾ ਗਿਆ ਸੀ ਦੋਵੇਂ ਆਗੂ ਸੰਗਠਨ ਨੂੰ ਦੇਖਦੇ ਹਨ, ਜ਼ਿਕਰਯੋਗ ਹੈ ਕਿ ਮਾਰਕੀਟ ਕਮੇਟੀ ਨਕੋਦਰ ਦੇ ਚੇਅਰਮੈਨ ਰਹੇ ਕਰਨੈਲ ਰਾਮ ਬਾਲੂ ਜਿਨਾਂ ਨੇ ਇਹ ਅਹੁਦਾ 13 ਅਪ੍ਰੈਲ 2025 ਨੂੰ ਸੰਭਾਲਿਆ ਸੀ ਹੁਣ ਉਹਨਾਂ ਦੀ ਥਾਂ ਪਾਰਟੀ ਨੇ ਨਕੋਤਰ ਤੋਂ ਹਲਕੇ ਦੇ ਸੰਗਠਨ ਇੰਚਾਰਜ ਜਸਬੀਰ ਸਿੰਘ ਧੰਜਲ ਨੂੰ ਚੇਅਰਮੈਨ ਲਗਾਇਆ। ਇਸੇ ਤਰ੍ਹਾਂ ਮਾਰਕੀਟ ਕਮੇਟੀ ਬਿਲਗਾ ਦੀ ਦੇ ਚੇਅਰਪਰਸਨ ਗੁਰਮੀਤ ਕੌਰ ਜਿਨਾਂ ਨੇ ਇਹ ਅਹੁਦਾ 14 ਅਪ੍ਰੈਲ 2025 ਨੂੰ ਗ੍ਰਹਿਣ ਕੀਤਾ ਸੀ ਆਮ ਆਦਮੀ ਪਾਰਟੀ ਨੇ ਆਪਣੇ ਬਲਾਕ ਪ੍ਰਧਾਨ ਜਸਬੀਰ ਸਿੰਘ ਸੰਗੋਵਾਲ ਨੂੰ ਚੇਅਰਮੈਨ ਲਗਾ ਦਿੱਤਾ ਜਦੋਂ ਕਿ ਜਸਵੀਰ ਸਿੰਘ ਧੰਜਲ ਨੂੰ ਨਕੋਦਰ ਦਾ ਚੇਅਰਮੈਨ ਲਗਾਇਆ , ਹਲਕਾ ਨਕੋਦਰ ਦੇ ਵਿੱਚ ਸੰਗਠਨ ਨੂੰ ਲੈ ਕੇ ਦੇਖਿਆ ਜਾਵੇ ਤਾਂ ਪਾਰਟੀ ਨੇ ਪਹਿਲੀ ਕਤਾਰ ਦੇ ਸਾਰੇ ਆਗੂਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਹੈ ਪੰਜਾਬ ਦੀ ਇਹ ਇੱਕੋ ਇੱਕ ਆਮ ਆਦਮੀ ਪਾਰਟੀ ਆ ਜਿਸਨੇ ਬਹੁਤ ਥੋੜੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਰਾਜਭਾਗ ਕਾਇਮ ਕੀਤਾ ਪੰਜ ਸਾਲ ਦੇ ਕਾਰਜਕਾਲ ਜਿਹੜਾ ਪੂਰਾ ਹੋਣ ਜਾ ਰਿਹਾ ਜਿਸ ਦੀ ਬਦੌਲਤ ਇਸ ਪਾਰਟੀ ਦੇ ਸੰਗਠਨ ਵਿੱਚ ਪਹਿਲੀ ਕਤਾਰ ਦੇ ਆਗੂਆਂ ਨੂੰ ਇਹ ਅਹੁਦੇ ਮਿਲੇ ਨੇ ਅਗਰ ਜੇ ਦੇਖਿਆ ਜਾਵੇ ਇੰਨੇ ਕੁ ਸਮੇਂ ਚ ਵੱਡੇ ਅਹੁਦੇ ਮਿਲਣੇ ਵੱਡੀ ਗੱਲ ਹੈ 2027 ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਪਾਰਟੀ ਨੇ ਇਹ ਅਹੁਦੇ ਦੇ ਕੇ ਪਾਰਟੀ ਪ੍ਰਤੀ ਜ਼ਿੰਮੇਵਾਰੀ ਵੀ ਵਧਾ ਦਿੱਤੀ ਹੈ।

By admin

Related Post

Leave a Reply

Your email address will not be published. Required fields are marked *