ਬਿਲਗਾ ਦੇ ਰਿੰਗ ਰੋਡ ਲਈ ਟੈਂਡਰ ਜਲਦ
ਬਿਲਗਾ, 8 ਅਪ੍ਰੈਲ 2026 – ਨੂਰਮਹਿਲ ਦਾ ਸਕੂਲ ਅਤੇ ਬਿਲਗਾ ਦਾ ਰਿੰਗ ਰੋਡ ਬਣਾਉਣ ਦਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਹਿੱਸੇ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਦੀ ਬਿਲਡਿੰਗ ਦੀ ਉਸਾਰੀ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਦਾ ਟੈਂਡਰ ਸ਼ਿਵਾ ਇੰਟਰਪ੍ਰਾਈਜ਼ਜ਼ ਕੰਪਨੀ ਦੇ ਨਾਂ ਅਲਾਟ ਹੋਇਆ ਹੈ। ਇਸ ਕੰਮ ਲਈ ਸਰਕਾਰ ਨੇ 14.64 ਕਰੋੜ ਰੁਪਏ ਮਨਜੂਰ ਕੀਤੇ ਹਨ। ਨੂਰਮਹਿਲ ਸ਼ਹਿਰ ਵਾਸੀਆਂ ਦੀਆਂ ਬੜੇ ਚਿਰਾਂ ਤੋਂ ਇਹ ਚਰਕੌਣੀ ਮੰਗ ਪੂਰੀ ਹੋ ਗਈ ਹੈ। ਬੀਬੀ ਮਾਨ ਨੇ ਆਖਿਆ ਕਿ ਅਕਾਲੀ ਸਰਕਾਰ ਸਮੇਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀ ਜਿਸ ਨੂੰ ਕਾਂਗਰਸ ਸਰਕਾਰ ਸਮੇਂ ਬਰੇਕਾਂ ਲੱਗ ਗਈਆਂ ਸਨ। ਇਸ ਕੰਮ ਨੂੰ ਮੁੜ ਚਾਲੂ ਕਰਵਾਉਣ ਲਈ ਆਮ ਆਦਮੀ ਪਾਰਟੀ ਨੂੰ ਬੜੀ ਮੁਸ਼ੱਕਤ ਕਰਨੀ ਪਈ। ਕਿਉਕਿ ਇਸ ਸਕੂਲ ਨੂੰ ਰੋਕਣ ਲਈ ਖੜੀਆ ਕੀਤੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਲੰਬਾ ਸਮਾਂ ਲੱਗਿਆ ਹੈ। ਬੀਬੀ ਮਾਨ ਨੇ ਆਖਿਆ ਕਿ ਸਕੂਲ ਦੀ ਉਸਾਰੀ ਦੇ ਕੰਮ ਦਾ ਟੈਂਡਰ ਸ਼ਿਵਾ ਇੰਟਰਪ੍ਰਾਈਜ਼ਜ਼ ਕੰਪਨੀ ਦੇ ਨਾਂ ਅਲਾਟ ਹੋਇਆ ਹੈ। ਹੁਣ ਇਸ ਸਕੂਲ ਦੀ ਉਸਾਰੀ ਜਲਦ ਸ਼ੁਰੂ ਹੋ ਜਾਵੇਗੀ। ਨੂਰਮਹਿਲ ਸ਼ਹਿਰ ਵਾਸੀਆਂ ਲਈ ਇਹ ਖੁਸ਼ੀ ਦੀ ਖਬਰ ਹੈ। ਬੀਬੀ ਇੰਦਰਜੀਤ ਕੌਰ ਮਾਨ ਨੇ ਆਖਿਆ ਕਿ ਬਿਲਗਾ ਦੀ ਰਿੰਗ ਰੋਡ ਨੂੰ ਬਣਾਉਣ ਲਈ ਟੈਂਡਰ ਲੱਗਣ ਜਾ ਰਿਹਾ ਹੈ। ਮੌਸਮ ਵਿੱਚ ਆਈ ਤਬਦੀਲੀ ਕਾਰਨ ਹਲਕੇ ਅੰਦਰ ਬਣ ਰਹੀਆਂ ਸੜਕਾਂ ਦੌਰਾਨ ਤਾਪਮਾਨ ਵਿਚ ਆਈ ਗਿਰਾਵਟ ਨੇ ਜਰੂਰ ਕੁਝ ਦਿਨਾਂ ਲਈ ਮੁਸ਼ਕਲ ਖੜੀ ਕੀਤੀ ਹੈ ਜਿਸ ਅੱਗੇ ਵਸ ਨਹੀ ਚੱਲ ਰਿਹਾ ਹੈ ਕਣਕ ਦੀ ਫਸਲ ਦਾ ਹੋ ਰਿਹਾ ਵੱਡਾ ਨੁਕਸਾਨ ਚਿੰਤਾ ਬਣਿਆ ਹੋਇਆ ਹੈ।



