ਫਿਲੌਰ ਦੇ ਮਾਤਾ ਕਲਸਾ ਨਗਰ ਦੇ ਉਜਾੜੇ ਨੂੰ ਰੋਕਣ ਲਈ ਸੰਘਰਸ਼ ਦਾ ਐਲਾਨ

ਫਿਲੌਰ, (ਰਾਜਿੰਦਰ ਬਿਲਗਾ)- ਬੀਤੇ 40 ਸਾਲਾਂ ਤੋਂ ਫ਼ਿਲੌਰ ਵਿਚ ਵਸੇ ਮਾਤਾ ਕਲਸਾ ਨਗਰ ਨੂੰ ਢਹਿ ਢੇਰੀ ਕਰਨ ਲਈ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਜਿਸ ਕਾਰਨ ਓਥੇ ਵਸੇ ਲੋਕ ਤੇ ਦੁਕਾਨਦਾਰ ਕਾਫੀ ਚਿੰਤਿਤ ਹਨ। ਇਸ ਸੰਬੰਧੀ ਇੱਕ ਭਰਵੀਂ ਮੀਟਿੰਗ ਮਾਤਾ ਕਲਸਾ ਨਗਰ ਫਿਲੌਰ ਵਿਖੇ ਕੀਤੀ ਗਈ ਜਿਸ ਵਿੱਚ ਪੀੜਤ ਬਾਸ਼ਿੰਦਿਆਂ ਤੇ ਦੁਕਾਨਦਾਰਾਂ ਵੱਲੋਂ ਆਪਣੇ ਦੁੱਖੜੇ ਸਾਂਝੇ ਕੀਤੇ ਗਏ। ਇਸ ਸਮੇਂ ਲ਼ੋਕ ਇਨਸਾਫ਼ ਮੰਚ ਤਹਸੀਲ ਫ਼ਿਲੌਰ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਮਾਤਾ ਕਲਸਾ ਨਗਰ ਦਾ ਉਜਾੜਾ ਰੋਕਣ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਲੋਕ ਇਨਸਾਫ਼ ਮੰਚ ਦੇ ਆਗੂਆਂ ਜਰਨੈਲ ਫਿਲੌਰ, ਪ੍ਰਸ਼ੋਤਮ ਫ਼ਿਲੌਰ ਅਤੇ ਮਾਸਟਰ ਹੰਸ ਰਾਜ ਸੁਰਜੀਤ ਸਿੰਘ ਸਾਬਕਾ ਸਰਪੰਚ, ਕਾਂਗਰਸੀ ਆਗੂ ਅੰਮ੍ਰਿਤ ਪਾਲ ਭੌਂਸਲੇ, ਸਾਬਕਾ ਸਰਪੰਚ ਸਰਬਜੀਤ ਰਾਮਗੜ੍ਹ, ਜਨਵਾਦੀ ਨੌਜਵਾਨ ਸਭਾ ਦੇ ਆਗੂ ਕਮਲਜੀਤ ਰਾਮਗੜ੍ਹ, ਏਟਕ ਆਗੂ ਪਰਵਿੰਦਰ ਫਲਪੋਤਾ, ਰਵੀ ਸੁਲਤਾਨਪੁਰ ਡਾਕ੍ਟਰ ਅਸ਼ੋਕ ਕੁਮਾਰ, ਮੱਘਰ ਜਗਤਪੁਰ ਆਦਿ ਆਗੂਆਂ ਨੇ ਕਿਹਾ ਕੇ ਕਿਸੇ ਵੀ ਕੀਮਤ ਤੇ ਮਾਤਾ ਕਲਸਾ ਨਗਰ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ, ਭਰਾਤਰੀ ਜਥੇਬੰਦੀਆਂ ਨੂੰ ਨਾਲ਼ ਲੈ ਕੇ ਸੰਘਰਸ਼ ਕੀਤਾ ਜਾਵੇਗਾ ਅਤੇ ਜਲਦ ਹੀ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।

ਇਸ ਸਮੇਂ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਨੇ ਕਿਹਾ ਕਿ ਮਾਤਾ ਕਲਸਾ ਨਗਰ ਵਿੱਚ ਵਸੇ ਲੋਕ ਪਿਛਲੇ ਚਾਲੀ ਵਰ੍ਹਿਆਂ ਤੋਂ ਦੁਕਾਨਦਾਰੀ ਕਰਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ ਪਰ ਮੌਜੂਦਾ ਬਦਲਾਅ ਵਾਲ਼ੀ ਸਰਕਾਰ ਇਹਨਾਂ ਨੂੰ ਉਜਾੜਨਾ ਚਾਹੁੰਦੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਓਹਨਾਂ ਕਿਹਾ ਕਿ ਪਹਿਲ਼ਾਂ ਵੀ ਪੁਰਾਣੀਆਂ ਸਰਕਾਰਾਂ ਵਲੋਂ ਕਈ ਵਾਰ ਇਸ ਨਗਰ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਵਲੋਂ ਜਨਤਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਕਰਕੇ ਉਜਾੜੇ ਨੂੰ ਰੋਕਿਆ ਗਿਆ ਸੀ। ਇਸ ਸਮੇਂ ਜਰਨੈਲ ਫਿਲੌਰ ਨੇ ਕਿਹਾ ਕਿ ਸੰਘਰਸ ਨੂੰ ਅੱਗੇ ਵਧਾਉਣ ਲਈ ਕਿਸਾਨ ਤੇ ਮਜ਼ਦੂਰ ਜਥਬੰਦੀਆਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਾਏਗਾ। ਇਸ ਸਮੇਂ ਸੋਢੀ ਉਪਲ, ਰਾਮਪਾਲ ਰਾਮਾ, ਰੇਸ਼ਮ ਸਿੰਘ, ਪਰਮਿੰਦਰ ਕਾਲਾ, ਬਲਜਿੰਦਰ ਮਾਹੀ, ਸੁਨੀਲ ਕੁਮਾਰ ਕਲਸਾ ਨਗਰ, ਫੂਲ ਚੰਦ ਕਲਸਾ ਨਗਰ, ਬੱਗਾ ਕਲਸਾ ਨਗਰ, ਆਦਿ ਹਾਜ਼ਰ ਸਨ।

By admin

Related Post

Leave a Reply

Your email address will not be published. Required fields are marked *