Breaking
Mon. May 25th, 2026

ਪੁਲਿਸ ਵੱਲੋ ਔਰਤ ਨੂੰ 9 ਬੋਤਲਾਂ ਦੇਸੀ ਨਜਾਇਜ਼ ਸ਼ਰਾਬ ਸਮੇਤ ਕੀਤਾ ਗ੍ਰਿਫਤਾਰ

ਬਿਲਗਾ, 10 ਅਕਤੂਬਰ 2024-ਥਾਣਾ ਬਿਲਗਾ ਦੇ ਐਸ ਐਚ ਓ ਸਬ-ਇੰਸਪੈਕਟਰ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਇਲਾਕਾ ਥਾਣਾ ਵਿੱਚ ਚੱਲਦੇ ਚੈਕਿੰਗ ਦੌਰਾਨ ਏ.ਐਸ.ਆਈ. ਦਲਬਾਰਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ 01 ਔਰਤ ਨੂੰ ਕਾਬੂ ਕਰਕੇ ਉਸ ਪਾਸੋ ਸ਼ਰਾਬ ਨਜਾਇਜ ਵਜ਼ਨੀ 6750 ਮਿ.ਲੀ. (09 ਬੋਤਲਾਂ) ਬ੍ਰਾਮਦ ਕਰ ਦਾ ਸਮਾਚਾਰ ਮਿਲਿਆ।

ਪ੍ਰੈਸ ਨੂੰ ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਣ ਸਿੰਘ ਬੱਲ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਫਿਲੌਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਸਬ-ਇੰਸ: ਰਾਕੇਸ਼ ਕੁਮਾਰ ਮੁੱਖ ਅਫਸਰ ਥਾਣਾ ਬਿਲਗਾ ਦੀ ਨਿਗਰਾਨੀ ਹੇਠ ਏ.ਐਸ.ਆਈ. ਦਲਬਾਰਾ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾ ਸਬੰਧੀ ਪਿੰਡ ਖੋਖੇਵਾਲ, ਸੰਗੋਵਾਲ, ਭੁਲੱਰਾਂ ਆਦਿ ਪਿੰਡਾਂ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਬੱਸ ਅੱਡਾ ਸੰਗੋਵਾਲ ਪੁੱਜੀ ਤਾਂ ਸੰਗੋਵਾਲ ਵਾਲੀ ਸਾਈਡ ਵੱਲੋ ਆ ਰਹੀ ਔਰਤ ਸ਼ਿਮਲਾ ਰਾਣੀ ਪਤਨੀ ਲੇਟ ਸੁਖਵਿੰਦਰ ਸਿੰਘ ਵਾਸੀ ਸੰਗੋਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਦੇ ਹੱਥ ਵਿੱਚ ਫੜੀ ਕੈਨੀ ਪਲਾਸਟਿਕ ਵਿੱਚੋ ਸ਼ਰਾਬ ਨਜਾਇਜ ਵਜ਼ਨੀ 6750 ਮਿ.ਲੀ. (09 ਬੋਤਲਾਂ) ਬ੍ਰਾਮਦ ਕਰਕੇ ਮੁੱਕਦਮਾ ਨੰਬਰ 64 ਮਿਤੀ 09-10-2024 ਅ/ਧ 61-1-14 ਆਬਕਾਰੀ ਐਕਟ ਥਾਣਾ ਬਿਲਗਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਦੋਸ਼ਣ ਸ਼ਿਮਲਾ ਰਾਣੀ ਉਕਤ ਦੇ ਖਿਲਾਫ ਪਹਿਲਾ ਵੀ ਸ਼ਰਾਬ ਨਜਾਇਜ ਦਾ ਧੰਦਾ ਕਰਨ ਸਬੰਧੀ 05 ਮੁੱਕਦਮੇ ਦਰਜ ਰਜਿਸਟਰ ਹੋਏ ਹਨ।

Related Post

Leave a Reply

Your email address will not be published. Required fields are marked *