Breaking
Mon. Jun 22nd, 2026

ਬੀਬੀ ਜਾਗੀਰ ਕੌਰ ਵੱਲੋਂ ਸ਼ੋਸ਼ਲ ਮੀਡੀਏ ਤੇ ਵਾਇਰਲ ਵੀਡੀਓ ਨੂੰ ਲੈ ਕੇ ਦਿੱਤਾ ਬਿਆਨ

10 ਮਈ 2024 ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇਪੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਕੇ ਵਾਪਸ ਆ ਰਹੇ ਸੀ ਤਾਂ ਉਸ ਵੇਲੇ ਉਥੇ ਸਾਬਕਾ ਮੁੱਖ ਮੰਤਰੀ ਪੰਜਾਬ ਸ਼੍ਰੀ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਅਤੇ ਸੀਨੀਅਰ ਕਾਂਗਰਸੀਆਂ ਆਗੂਆਂ ਨਾਲ ਕਾਗਜ਼ ਦਾਖ਼ਲ ਕਰਵਾਉਣ ਲਈ ਜਾ ਰਹੇ ਸਨ। ਆਹਮੋ-ਸਾਹਮਣੇ ਹੋਣ `ਤੇ ਸਾਰੇ ਆਗੂਆਂ ਨੇ ਬੜੇ ਹੀ ਅਦਬ ਤੇ ਸਤਿਕਾਰ ਸਹਿਤ ਫਤਿਹੇ ਬੁਲਾਈ।

ਸ; ਚਰਨਜੀਤ ਸਿੰਘ ਚੰਨੀ ਨੇ ਮੇਰੇ ਅੱਗੇ ਬਹੁਤ ਹੀ ਝੁਕ ਕੇ ਫਤਿਹੇ ਸਾਂਝੀ ਕੀਤੀ ਤੇ ਉਵੇਂ ਹੀ ਝੁਕਿਆ ਹੋਇਆ ਮੇਰੇ ਦੋਵੇ ਹੱਥ ਫੜ ਕੇ ਸਤਿਕਾਰ ਨਾਲ ਆਪਣੇ ਮੱਥੇ ਨੂੰ ਲਾਏ ਸਨ। ਇਸੇ ਖੁਸ਼ਗਵਾਰ ਤੇ ਸਤਿਕਾਰ ਵਾਲੇ ਮਾਹੌਲ ਵਿੱਚ ਹੀ ਚੰਨੀ ਨੇ ਮੇਰੀ ਠੋਡੀ ਨੂੰ ਹੱਥ ਲਾਇਆ ਸੀ।ਇਸ ਸਾਰੇ ਘਟਨਾਕ੍ਰਮ ਨੂੰ ਮੈਂ ਸਤਿਕਾਰ ਵਾਲੀ ਸਮੁੱਚਤਾ ਵਿੱਚ ਹੀ ਵੇਖਦੀ ਹਾਂ।

ਪਰ ਦੁੱਖ ਦੀ ਗੱਲ ਹੈ ਕਿ ਸ਼ੋਸ਼ਲ ਮੀਡੀਆ ਤੇ ਕਈ ਚੈਨਲਾਂ `ਤੇ ਹੋਰ ਲੋਕਾਂ ਨੇ ਉਸ ਵੀਡੀਓ ਨੂੰ ਵਾਇਰਲ ਕਰ ਦਿੱਤਾ ਜਿਸ ਵਿੱਚੋਂ ਚੰਨੀ ਵੱਲੋਂ ਮੇਰੇ ਪ੍ਰਤੀ ਬਹੁਤ ਹੀ ਝੁਕ ਕੇ ਪ੍ਰਗਟਾਏ ਸਤਿਕਾਰ ਵਾਲੇ ਹਿੱਸੇ ਨੂੰ ਕੱਟ ਦਿੱਤਾ ਅਤੇ ਬਾਕੀ ਦੀ ਛੋਟੀ ਜਿਹੀ ਕਲਿਪ ਚਲਾ ਕੇ ਇਸ ਨੂੰ ਹੱਦੋਂ ਵੱਧ ਤੂਲ ਦਿੱਤਾ ।
ਅਸਲ ਵਿੱਚ ਵੀਡੀਓ ਦੇ ਇਸ ਹਿੱਸੇ ਨੂੰ ਵੱਖਰਿਆ ਕੱਟ ਕੇ ਚਲਾਉਣਾ ਬਹੁਤ ਹੀ ਸ਼ਰਾਰਤ ਪੂਰਨ ਸੀ ਤੇ ਇਹ ਮੇਰੇ ਲਈ,ਮੇਰੇ ਪਰਿਵਾਰ ਲਈ ਅਤੇ ਮੇਰੇ ਸ਼ੁਭਚਿੰਤਕਾਂ ਲਈ ਬਹੁਤ ਹੀ ਮਾਨਸਿਕ ਪੀੜਾ ਦੇਣ ਵਾਲਾ ਅਤੇ ਕਸ਼ਟਦਾਇਕ ਹੈ।

By admin

Related Post

Leave a Reply

Your email address will not be published. Required fields are marked *