ਨਕੋਦਰ, 30 ਮਾਰਚ-ਡਾ. ਅੰਕੁਰ ਗੁਪਤਾ, ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ ਨਸ਼ਾ ਤਸਕਰਾਂ/ ਲੁੱਟਾ ਖੋਹਾ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ, ਆਈ.ਪੀ.ਐੱਸ. ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ, ਸ਼ਪੈਸ਼ਲ ਬ੍ਰਾਂਚ ਜਲੰਧਰ ਦਿਹਾਤੀ ਅਤੇ ਸ੍ਰੀ ਕੁਲਵਿੰਦਰ ਸਿੰਘ ਵਿਰਕ, ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਜੀ ਦੀ ਅਗਵਾਈ ਹੇਠ ਇੰਸਪੈਕਟਰ ਜੈਪਾਲ, ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ ਪਿੰਡ ਸ਼ੰਕਰ ਵਿਖੇ ਸਰਚ ਓਪਰੇਸ਼ਨ ਦੌਰਾਨ 09 ਗ੍ਰਾਮ ਹੈਰੋਇਨ ਅਤੇ 310 ਨਸ਼ੀਲੀਆ ਗੋਲੀਆ ਬ੍ਰਾਮਦ ਕੀਤੀਆ ਗਈਆ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 28-03-2024 ਨੂੰ ਸੀਨੀਅਰ ਅਫਸਰਾਂ ਵੱਲੋ ਜਾਰੀ ਹਦਾਇਤਾਂ ਅਨੁਸਾਰ ਡੀ.ਐਸ.ਪੀ ਸਬ ਡਵੀਜਨ ਨਕੋਦਰ ਵੱਲੋ ਇੰਸਪੈਕਟਰ ਜੈਪਾਲ ਮੁੱਖ ਅਫਸਰ ਥਾਣਾ ਸਦਰ ਨਕੋਦਰ, ਮੁੱਖ ਅਫਸਰ ਥਾਣਾ ਸਿਟੀ ਨਕੋਦਰ ਅਤੇ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਫੋਰਸ ਨੂੰ ਨਾਲ ਲੈ ਕੇ ਸਬ ਡਵੀਜਨ ਨਕੋਦਰ ਦੇ ਨਸ਼ਿਆ ਦੇ ਹਾਟਸਪੋਟ ਦੀ ਸਪੈਸ਼ਲ ਚੈਕਿੰਗ ਮੁਹਿੰਮ ਚਲਾਈ ਸੀ, ਜਿਸ ਦੇ ਤਹਿਤ ਹੀ ਇੰਸਪੈਕਟਰ ਜੈ ਪਾਲ ਮੁੱਖ ਅਫਸਰ ਥਾਣਾ ਸਦਰ ਨਕੋਦਰ ਆਪਣੀ ਪੁਲਿਸ ਪਾਰਟੀ ਨਾਲ ਜਿਸ ਵਿੱਚ SI ਪ੍ਰੇਮ ਲਾਲ ਤੇ ਹੋਰ ਕਰਮਚਾਰੀ ਮੌਜੂਦ ਸਨ, ਜਿਥੇ ਐਸ.ਅਈ ਪ੍ਰੇਮ ਕੁਮਾਰ ਪਾਸ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਾਣੋ ਪਤਨੀ ਦਰਸ਼ਨ ਲਾਲ ਵਾਸੀ ਪੱਤੀ ਤੱਖਰ ਸ਼ੰਕਰ ਥਾਣਾ ਸਦਰ ਨਕੋਦਰ ਜੋ ਕਿ ਪਿੱਛਲੇ ਕਾਫੀ ਲੰਮੇ ਸਮੇਂ ਤੋਂ ਨਸ਼ੇ ਵੇਚਣ ਦਾ ਧੰਦਾ ਕਰਦੀ ਆ ਰਹੀ ਹੈ। ਜਿਸਦੇ ਖਿਲਾਫ ਪਹਿਲਾਂ ਵੀ ਨਸ਼ਿਆਂ ਦੀਆਂ ਵੱਖ ਵੱਖ ਧਾਰਾਵਾਂ ਅਧੀਨ 15 ਦੇ ਕਰੀਬ ਮੁਕੱਦਮੇ ਦਰਜ ਰਜਿਸਟਰ ਹਨ। ਜਿਸ ਨੇ ਨਸ਼ੇ ਵੇਚ ਕੇ ਕਾਫੀ ਜਾਇਦਾਦ ਬਣਾਈ ਹੈ। ਜਿਸ ਵਿੱਚ ਪਿੰਡ ਸ਼ੰਕਰ ਵਿੱਚ ਦੋ ਰਿਹਾਇਸ਼ੀ ਕੋਠੀਆਂ ਅਤੇ ਪਿੰਡ ਦੇ ਬਾਹਰ ਪਸ਼ੂਆ ਦੀ ਡੇਅਰੀ ਬਣਾਈ ਹੋਈ ਹੈ, ਜਿੱਥੇ ਕੇ ਆਮ ਤੌਰ ਤੇ ਇਹ ਨਸ਼ੀਲੇ ਪਦਾਰਥ ਲੁਕਾ ਕੇ ਰੱਖਦੀ ਹੈ।
ਜੇਕਰ ਉਸ ਵਲੋਂ ਬਣਾਈ ਹੋਈ ਡੇਅਰੀ ਪਰ ਰੇਡ ਕੀਤਾ ਜਾਵੇ ਤਾਂ ਉੱਥੇ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਅਤੇ ਵੱਖ-ਵੱਖ ਚੋਰੀ ਸ਼ੁਦਾ ਵਹੀਕਲ ਬ੍ਰਾਮਦ ਹੋ ਸਕਦੇ ਹਨ। ਜੋ ਇਹ ਇਤਲਾਹ ਠੋਸ ਤੇ ਭਰੋਸੇਯੋਗ ਹੋਣ ਤੇ ਮੁਕੱਦਮਾ ਨੰਬਰ 35 ਮਿਤੀ 28-03-2024 ਅ/ਧ 21,22-61-85 NDPS Act ਥਾਣਾ ਸਦਰ ਨਕੋਦਰ ਦਰਜ ਰਜਿਸਟਰ ਕਰਨ ਤੋਂ ਬਾਅਦ ਤਫਤੀਸ਼ ਸ਼ੁਰੂ ਕੀਤੀ। ਦੌਰਾਨੇ ਤਫਤੀਸ਼ ਰਾਣੋ ਦੇ ਡੇਅਰੀ ਫਾਰਮ ਅੰਦਰ ਇਸ ਦੇ ਰਿਹਾਇਸ਼ੀ ਕਮਰਿਆਂ ਦੀ ਤਲਾਸ਼ੀ ਦੌਰਾਨ 310 ਨਸ਼ੀਲੀਆ ਗੋਲੀਆਂ ਬਿਨਾ ਮਾਰਕਾ ਅਤੇ 04 ਟੂ-ਵਹੀਲਰ ਬਿਨ੍ਹਾ ਕਾਗਜਾਂ ਤੇ ਬਿਨ੍ਹਾ ਨੰਬਰ ਬ੍ਰਾਮਦ ਕੀਤੇ ਗਏ ਅਤੇ ਦੋਸ਼ਣ ਪਹਿਲਾਂ ਹੀ ਘਰ ਤੋਂ ਫਰਾਰ ਹੋ ਚੁੱਕੀ ਸੀ।
ਇਸ ਤੋ ਇਲਾਵਾ ਜਦ ਉਪਰੋਕਤ ਰਾਣੋ ਵੱਲੋ ਬਣਾਈ ਗਈ ਡੇਅਰੀ ਦੀ ਛੱਤ ਉਪਰ ਬਣੇ ਮਕਾਨ ਦੇ ਪੋਰਸ਼ਨ ਦੀ ਤਲਾਸ਼ੀ ਕੀਤੀ ਤਾਂ ਉਥੇ ਬਣੇ ਪੋਰਸ਼ਨ ਦੇ 02 ਕਮਰਿਆ ਵਿੱਚੋ ਵੱਖ ਵੱਖ ਪਿੰਡ ਤੋ ਆਏ 23 ਨੌਜਵਾਨ ਬੰਦ ਕੀਤੇ ਮਿਲੇ, ਜਿਨ੍ਹਾ ਬਾਰੇ ਦਰਿਆਫਤ ਕਰਨ ਤੇ ਪਤਾ ਲੱਗਾ ਕਿ ਰਾਣੋ ਉਕਤ ਨੇ ਇਹ ਆਪਣੀ ਡੇਅਰੀ ਦੇ ਉਪਰ ਵਾਲਾ ਪੋਰਸ਼ਨ ਕਰਮਜੀਤ ਉਰਫ ਬੋਬੀ ਪੁੱਤਰ ਮਦਨ ਲਾਲ ਵਾਸੀ ਗੜ੍ਹਾ ਥਾਣਾ ਫਿਲੌਰ ਜਿਲ੍ਹਾ ਜਲੰਧਰ ਦਿਹਾਤੀ ਨੂੰ 20 ਹਜਾਰ ਰੁਪਏ ਪ੍ਰਤੀ ਮਹੀਨਾ ਕਿਰਾਏ ਪਰ ਦਿੱਤਾ ਹੋਇਆ ਹੈ, ਜੋ ਉਥੇ ਗੈਰਕਾਨੂੰਨੀ ਢੰਗ ਨਾਲ ਉਪਰੋਕਤ ਨੌਜਵਾਨਾਂ ਨੂੰ ਰੱਖ ਕੇ ਨਸ਼ਾ ਛਡਾਓ ਕੇਂਦਰ ਚਲਾ ਰਿਹਾ ਹੈ, ਜਦ ਕਿ ਉਪਰੋਕਤ ਕਰਮਜੀਤ ਉਰਫ ਬੋਬੀ ਪਾਸ ਨਾ ਹੀ ਕੋਈ ਮੈਡੀਕਲ ਦੀ ਡਿਗਰੀ ਹੈ ਤੇ ਨਾ ਹੀ ਉਸਨੇ ਸੈਂਟਰ ਚਲਾਉਂਣ ਲਈ ਮਹਿਕਮਾ ਹੈਲਥ ਤੋ ਮੰਨਜੂਰੀ ਹਾਸਲ ਕੀਤੀ ਹੈ। ਬਾਅਦ ਵਿੱਚ ਉਪਰੋਕਤ 23 ਨੌਜਵਾਨਾਂ ਦੇ ਸਬੰਧ ਵਿੱਚ ਸੀਨੀਅਰ ਅਫਸਰਾਂ ਦੇ ਰਾਂਹੀ ਸਿਵਲ ਸਰਜਨ ਜਲੰਧਰ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਨ੍ਹਾ ਨੇ ਆਪਣੇ ਦਫਤਰ ਤੋ ਹੁਕਮ ਜਾਰੀ ਕਰਕੇ ਪੱਤਰ ਨੰਬਰ 1370-72 ਮਿਤੀ 28-03-2024 ਜਾਰੀ ਕਰਕੇ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਸ਼ੰਕਰ ਦੀ ਨਿਗਰਾਨੀ ਹੇਠ ਡਾਕਟਰ ਰਾਜਦੀਪ ਕੌਰ ਸਾਇਕੇਟਰਿਸਟ ਡੀ ਅਡਿਕਸ਼ਨ ਅਤੇ ਰੀਹੈਬੀਲੀਟੇਸ਼ਨ ਸਿਵਲ ਹਸਪਤਾਲ ਜਲੰਧਰ ਅਤੇ ਲਜਵਿੰਦਰ ਸਿੰਘ ਡਰੱਗ ਇੰਸਪੈਕਟਰ ਦੀ ਇਕ ਸਾਂਝੀ ਟੀਮ ਰਾਂਹੀ ਉਪਰੋਕਤ 23 ਨੌਜਵਾਨਾਂ ਨੂੰ ਇਲਾਜਾ ਲਈ ਡੀ ਅਡਿਕਸ਼ਨ ਅਤੇ ਰੀਹੈਬੀਲੀਟੇਸ਼ਨ ਸੈਂਟਰ ਜਲੰਧਰ ਵਿਖੇ ਦਾਖਲ ਕਰਵਾਇਆ, ਜਿਥੇ ਉਹ ਜੇਰ ਇਲਾਜ ਹਨ। ਜੋ ਦੌਰਾਨੇ ਤਫਤੀਸ਼ ਉਪਰੋਕਤ ਕਰਮਜੀਤ ਉਰਫ ਬੇਬੀ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕਰ ਲਿਆ, ਜਦ ਕਿ ਰਾਣੋ ਦੀ ਗ੍ਰਿਫਤਾਰੀ ਲਈ ਛਾਪੇ ਮਾਰੀ ਜਾਰੀ ਹੈ।
ਇਸੇ ਲੜ੍ਹੀ ਤਹਿਤ SI ਹਰਜੀਤ ਸਿੰਘ ਇੰਚਾਰਜ ਚੌਂਕੀ ਸ਼ੰਕਰ ਵੱਲੋ ਪਿੰਡ ਸ਼ੰਕਰ ਵਿਖੇ ਨਸ਼ਿਆ ਦੀ ਰੋਕਥਾਮ ਸਬੰਧੀ ਨਸ਼ੇ ਦਾ ਧੰਦਾ ਕਰਨ ਵਾਲੇ ਭੈੜੇ ਅਨਸਰਾਂ ਖਿਲਾਫ ਸਰਚ ਓਪਰੇਸ਼ਨ ਕੀਤਾ ਗਿਆ। ਜਿਸ ਦੌਰਾਨ ਦੇਸ਼ ਸੇਵਕ ਨੇ ਇਤਲਾਹ ਦਿੱਤੀ ਕਿ ਸਰਬਜੀਤ ਉਰਫ ਸੱਬ, ਬਲਜੀਤ ਅਤੇ ਬਲਵਿੰਦਰ ਕੁਮਾਰ ਉਰਫ ਬਿੰਦਰ ਪੁੱਤਰਾਨ ਛਿੰਦਰਪਾਲ ਉਰਫ ਸ਼ਿੰਦੀ ਵਾਸੀਆਨ ਪੱਤੀ ਤੱਖਰ ਸ਼ੰਕਰ ਜੋ ਕਿ ਤਿੰਨੋ ਭਰਾ ਪਿਛਲੇ ਲੰਬੇ ਸਮੇਂ ਤੋਂ ਨਜਾਇਜ਼ ਨਸ਼ਾ ਨਸ਼ੀਲਾ ਪਾਊਡਰ ਆਦਿ ਵੇਚਣ ਦਾ ਧੰਦਾ ਕਰਦੇ ਹਨ। ਜਿਹਨਾਂ ਖਿਲਾਫ ਪਹਿਲਾਂ ਹੀ ਵੱਖ-ਵੱਖ ਮੁਕੱਦਮੇ ਦਰਜ ਹਨ। ਜੋ ਇਹ ਵਿਅਕਤੀ ਜਿਹਨਾਂ ਨੂੰ ਨਸ਼ਾ ਆਦਿ ਵੇਚਦੇ ਹਨ, ਉਹਨਾਂ ਵਿੱਚੋਂ ਕਈ ਵਿਅਕਤੀ ਟੂ-ਵਹੀਲਰ ਚੋਰੀ ਕਰਕੇ ਉਪਰੋਕਤ ਤਿੰਨਾ ਭਰਾਵਾਂ ਨੂੰ ਦੇ ਜਾਂਦੇ ਹਨ ਅਤੇ ਇਹ ਵਿਅਕਤੀ ਵੇਚੇ ਜਾਣ ਵਾਲੇ ਨਸ਼ੇ ਬਦਲੇ ਚੋਰੀ ਸ਼ੁਦਾ ਵਹੀਕਲ ਰੱਖ ਲੈਂਦੇ ਹਨ ਅਤੇ ਉਪਰੋਕਤ ਵਿਅਕਤੀ ਅਜਿਹੇ ਵਹੀਕਲਾਂ ਨੂੰ ਆਪਣੇ ਘਰ ਦੇ ਨਾਲ ਲੱਗਦੇ ਮਕਾਨ ਜੋ ਵੀ ਰਾਣੋ ਪਤਨੀ ਦਰਸ਼ਨ ਲਾਲ ਵਾਸੀ ਸ਼ੰਕਰ ਦਾ ਹੈ ਅਤੇ ਜਿਸ ਨੇ ਇਸ ਨੂੰ ਅੱਗੇ ਕਿਰਾਏ ਤੇ ਦਿੱਤਾ ਹੋਇਆ ਹੈ ਵਿੱਚ ਖੜੇ ਕਰਦੇ ਹਨ, ਜੋ ਉਪਰੋਕਤ ਕੋਠੀ ਦੀ ਤਲਾਸ਼ੀ ਕਰਨ ਤੇ ਉਸ ਕੋਠੀ ਅੰਦਰੋ ਵੱਖ ਵੱਖ ਕਿਸਮ ਦੇ 08 ਵਹੀਕਲ ਜਿਨ੍ਹਾ ਵਿੱਚੋ ਕੁਝ ਪਰ ਨੰਬਰ ਲੱਗਾ ਸੀ ਅਤੇ ਕੁਝ ਬਿਨ੍ਹਾ ਨੰਬਰੀ ਸਨ ਬ੍ਰਾਮਦ ਕੀਤੇ ਹਨ। ਜਿਨ੍ਹਾ ਬਾਰੇ ਤਸਦੀਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਪਰੋਕਤ ਤਿੰਨਾਂ ਭਰਾਵਾਂ ਸਰਬਜੀਤ ਉਰਫ ਸੱਬੋ, ਬਲਜੀਤ ਅਤੇ ਬਲਵਿੰਦਰ ਕੁਮਾਰ ਉਰਫ ਬਿੰਦਰ ਪੁੱਤਰਾਨ ਛਿੰਦਰਪਾਲ ਉਰਫ ਸ਼ਿੰਦੀ ਵਾਸੀਆਨ ਪੱਤੀ ਤੱਖਰ ਸ਼ੰਕਰ ਦੀ ਕੋਠੀ ਦੀ ਤਲਾਸ਼ੀ ਕਰਨ ਤੇ 09 ਗ੍ਰਾਮ ਹੈਰੋਇਨ ਬ੍ਰਾਮਦ ਹੋਈ, ਉਪਰੋਕਤ ਤਿੰਨੇ ਭਰਾ ਪੁਲਿਸ ਵੱਲੋ ਰੇਡ ਕਰਨ ਤੇ ਆਪਣੇ ਮਕਾਨ ਨੂੰ ਅੰਦਰੋਂ ਕੁੰਡਾ ਲਗਾ ਕੇ ਪਿੱਛਲੀ ਕੰਧ ਟੱਪ ਕੇ ਫਰਾਰ ਹੋ ਗਏ ਸਨ।
ਉਪਰੋਕਤ ਤਿੰਨਾਂ ਦੇ ਖਿਲਾਫ ਮੁਕੱਦਮਾ ਨੰਬਰ 34 ਮਿਤੀ 28-03-2024 ਅ/ਧ 21,22-61-85 NDPS Act ਥਾਣਾ ਸਦਰ ਨਕੋਦਰ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ।
ਸਾਰੇ ਦੋਸ਼ੀਆ ਦੀ ਗ੍ਰਿਫਤਾਰੀ ਬਾਕੀ ਹੈ ਜਿਹਨਾਂ ਵਿੱਚ ਸਰਬਜੀਤ ਉਰਫ ਸੱਬੋ ਪੁੱਤਰ ਛਿੰਦਰਪਾਲ ਉਰਵ ਸ਼ਿੰਦੀ ਵਾਸੀਆਨ ਪੱਤੀ ਤੱਖਰ ਸ਼ੰਕਰ ਥਾਣਾ ਸਦਰ ਨਕੋਦਰ, ਬਲਜੀਤ ਪੁੱਤਰ ਛਿੰਦਰਪਾਲ ਉਰਫ ਸ਼ਿੰਦੀ ਵਾਸੀਆਨ ਪੱਤੀ ਤੱਖਰ ਸ਼ੰਕਰ ਥਾਣਾ ਸਦਰ ਨਕੋਦਰ, ਬਲਵਿੰਦਰ ਕੁਮਾਰ ਉਰਫ ਬਿੰਦਰ ਪੁੱਤਰ ਛਿੰਦਰਪਾਲ ਉਰਫ ਸ਼ਿੰਦੀ ਵਾਸੀਆਨ ਪੱਤੀ ਤੱਖਰ ਸ਼ੰਕਰ ਹਨ।
