Breaking
Fri. Mar 28th, 2025

ਬੀਜੇਪੀ ਨੂੰ ਨਕੋਦਰ ਵਿੱਚ ਲੱਗਾ ਵੱਡਾ ਝਟਕਾ ਸਾਬਕਾ ਜਿਲਾ ਜਲੰਧਰ ਜੁਆਇੰਟ ਸੈਕਟਰੀ ਲਾਲ ਸਿੰਘ “ਆਪ” ਚ ਸ਼ਾਮਲ

ਨਕੋਦਰ 29 ਮਾਰਚ 2024-ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨਕੋਦਰ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਅੱਜ ਐਮਐਲਏ ਇੰਦਰਜੀਤ ਕੋਰ ਮਾਨ ਨੇ ਹਲਕਾ ਨਕੋਦਰ ਵਿਧਾਨ ਸਭਾ ਦੀ ਇੱਕ ਹੰਗਾਮੀ ਮੀਟਿੰਗ ਪੰਜਾਬ ਪੈਲਸ ਵਿੱਚ ਰੱਖੀ। ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਸ਼ਾਮਿਲ ਹੋਏ ਜਿਹਨਾਂ ਵਿੱਚ ਬਲਾਕ ਪ੍ਰਧਾਨ ਜ਼ਿਲ੍ਹਾ ਸਕੱਤਰ ਸਟੇਟ ਲੈਵਲ ਦੇ ਅਹੁਦੇਦਾਰ ਸ਼ਾਮਿਲ ਹੋਏ ਇਸ ਮੀਟਿੰਗ ਚ ਐਮਐਲਏ ਇੰਦਰਜੀਤ ਕੌਰ ਮਾਨ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨ ਸਰਕਾਰ ਦੇ ਕੀਤੇ ਹੋਏ ਕੰਮਾਂ ਤੋਂ ਲੋਕ ਖੁਸ਼ ਹੋ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਹਨ।ਇਸ ਦੇ ਤਹਿਤ ਅੱਜ ਆਮ ਆਦਮੀ ਪਾਰਟੀ ਵਿੱਚ ਵਾਧਾ ਹੋਇਆ ਹੈ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਜੁਆਇੰਟ ਸਕੱਤਰ ਸਰਦਾਰ ਲਾਲ ਸਿੰਘ ਭਾਰਤੀ ਜਨਤਾ ਪਾਰਟੀ ਛੱਡ ਕੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਇਹ ਨਕੋਦਰ ਦੇ ਵਰਕਰਾਂ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ। ਇਸ ਤੋਂ ਇਲਾਵਾ ਮੈਡਮ ਮਾਨ ਨੇ ਇਹ ਵੀ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਤੇ ਵਾਰਡਾਂ ਦੇ ਵਿੱਚ ਲੋਕ ਸਭਾ ਚੋਣਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਪੰਜਾਬ ਸਰਕਾਰ ਚ ਦੋ ਸਾਲ ਦੇ ਕੀਤੇ ਹੋਏ ਕੰਮ ਅਤੇ ਜੋ ਗਰੰਟੀਆਂ ਪੂਰੀਆਂ ਕੀਤੀਆਂ ਹਨ ਉਹਨਾਂ ਨੂੰ ਘਰ ਘਰ ਤੇ ਜਨ ਜਾਣ ਤੱਕ ਪਹੁੰਚਾਇਆ ਜਾ ਰਿਹਾ ਹੈ। ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਕੇਂਦਰ ਸਰਕਾਰ ਤੇ ਇਹ ਆਰੋਪ ਲਗਾਏ ਕਿ ਕੇਂਦਰ ਦੀ ਬੀਜੇਪੀ ਸਰਕਾਰ ਆਮ ਆਦਮੀ ਪਾਰਟੀ ਦਾ ਮਾਨੋਬਲ ਗਰਾਉਣ ਵਾਸਤੇ ਘਟੀਆ ਚਾਲਾਂ ਚੱਲ ਰਹੀ ਹੈ ।ਇਸ ਦੇ ਤਹਿਤ ਹੀ ਪਾਰਟੀ ਦੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸ ਫਸਾਇਆ ਜਾ ਰਿਹਾ ਇਸੇ ਤਰ੍ਹਾਂ ਹੀ ਪੰਜਾਬ ਵਿੱਚ ਵੀ ਐਮਐਲਏ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਕਿ ਪੰਜਾਬ ਦੇ ਵਿੱਚ ਪਾਰਟੀ ਦਾ ਵੱਡਾ ਨੁਕਸਾਨ ਕੀਤਾ ਜਾ ਸਕੇ ਅਤੇ ਪਾਰਟੀ ਨੂੰ ਖਤਮ ਕਰਨ ਦੀਆਂ ਮਨਸੂਬੇ ਕਾਮਯਾਬ ਹੋ ਜਾਣ। ਪਰ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਲੀਡਰ ਸਾਰੇ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੇ ਨਾਲ ਚਟਾਨ ਵਾਂਗ ਖੜੇ ਹਨ। ਇਹਨਾਂ ਲੀਡਰਾਂ ਨੂੰ ਨਾ ਡਰਾਇਆ ਧਮਕਾਇਆ ਤੇ ਖਰੀਦਿਆ ਨਹੀਂ ਜਾ ਸਕਦਾ ।ਕਿਉਂਕਿ ਆਮ ਆਦਮੀ ਪਾਰਟੀ ਦੇ ਵਰਕਰ ਤੇ ਲੀਡਰ ਆਪਣੇ ਅਸੂਲਾਂ ਦੇ ਪੱਕੇ ਹਨ। ਇਸ ਲਈ ਕੇਂਦਰ ਸਰਕਾਰ ਦੇ ਮਨਸੂਬੇ ਕਦੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਇਸ ਮੌਕੇ ਤੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਸਾਬਕਾ ਜ਼ਿਲ੍ਹਾ ਜੁਆਇੰਟ ਸੈਕਟਰੀ ਲਾਲ ਸਿੰਘ ਨੂੰ ਪਾਰਟੀ ਵਿੱਚ ਸਰੋਪਾ ਪਾ ਕੇ ਸ਼ਾਮਿਲ ਕਰਵਾਇਆ ਇਸ ਮੌਕੇ ਤੇ ਲਾਲ ਸਿੰਘ ਨੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਮੈਂ ਮੋਦੀ ਸਰਕਾਰ ਦੀਆਂ ਨੀਤੀਆਂ ਜਿਵੇਂ ਕਿ ਲੋਕਾਂ ਨੂੰ ਡਰਾ ਧਮਕਾ ਕੇ ਅਤੇ ਸੰਵਿਧਾਨ ਨੂੰ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਖੇਲ ਰਹੇ ਹਨ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ ਹਾਂ। ਅਤੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੀ ਬੇਹਤਰੀ ਲਈ ਕੰਮ ਕਰਾਂਗਾ ਅਤੇ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇ ਰਹੇ ਹਨ ਅਤੇ ਜੋ ਯੋਜਨਾਵਾਂ ਨੂੰ ਚਲਾ ਰਹੇ ਹਨ ਉਹਨਾਂ ਦਾ ਪ੍ਰਚਾਰ ਘਰ ਘਰ ਕੀਤਾ ਜਾਵੇਗਾ। ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ 13 ਦੀਆਂ 13 ਲੋਕ ਸਭਾ ਸੀਟਾਂ ਜਿਤਾਵਾਂਗੇ ਇਸ ਮੌਕੇ ਤੇ ਇੰਦਰਜੀਤ ਕੌਰ ਮਾਨ ਦੇ ਨਾਲ ਉਹਨਾਂ ਦੀ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਜਿਹਨਾਂ ਵਿੱਚ ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ ,ਪ੍ਰਦੀਪ ਸ਼ੇਰਪੁਰ ਬਲਾਕ ਪ੍ਰਧਾਨ ,ਸ਼ਾਂਤੀ ਸਰੂਪ ਜਿਲਾ ਸਕੱਤਰ ਐਸਸੀ ਐਸਟੀ ਵਿੰਗ ,ਸੁਰਿੰਦਰ ਉੱਗੀ ਬਲਾਕ ਪ੍ਰਧਾਨ ਬਲਦੇਵ ਸਿੰਘ ਸਹੋਤਾ ਬਲਾਕ ਪ੍ਰਧਾਨ ਜਤਿੰਦਰ ਸਿੰਘ ਟਾਹਲੀ ਮੰਗਜੀਤ ਸਿੰਘ ,ਬੂਟਾ ਸਿੰਘ, ਆਤਮਾ ਸਿੰਘ, ਅਸ਼ਵਨੀ ਕੋਹਲੀ ਵਾਈਸ ਪ੍ਰਧਾਨ ਜਿਲ੍ਹਾ ਟਰੇਡ ਬਿੰਗ ,ਹਿਮਾਂਸ਼ੂ ਜੈਨ ਵਾਈਸ ਪ੍ਰਧਾਨ ਜਿਲ੍ਹਾ ਟਰੇਡਵਿੰਗ ਰਣਜੀਤ ਸਿੰਘ ਮੱਲੀ ਨਰਿੰਦਰ ਚੂਹੜ, ਦਰਸ਼ਨ ਸਿੰਘ ਟਾਹਲੀ ਪੰਜਾਬ ਸਟੇਟਸ ਸੈਕਟਰੀ ਐਸਸੀ ਐਸਟੀ ਵਿੰਗ ,ਦਵਿੰਦਰ ਚਾਹਲ ਪੰਜਾਬ ਸਟੇਟ ਸੈਕਟਰੀ ਐਸਸੀ ਐਸਟੀ ਵਿੰਗ ,ਪਰਮਜੀਤ ਚਾਹਲ ਟ੍ਰੇਡ ਵਿਁਗ ਹਲਕਾ ਕੋਡੀਨੇਟਰ , ਲਖਬੀਰ ਕੌਰ ਸੰਘੇੜਾ , ਮੈਡਮ ਬਲਜੀਤ ਕੌਰ ਜਿਲਾ ਵਾਈਸ ਪ੍ਰਧਾਨ ਯੂਥ ਵਿੰਗ , ਸੰਜੀਵ ਟੱਕਰ ਸੰਜੀਵ ਅਹੂਜਾ ਵਾਈਸ ਪ੍ਰਧਾਨ ਜਿਲ੍ਹਾ ਟਰੇਡ ਵਿੰਗ , ਅਮਿਤ ਅਹੂਜਾ ਬੋਬੀ ਸ਼ਰਮਾ ਤਰਨਪ੍ਰੀਤ ਸਿੰਘ ਐਡਵੋਕੇਟ ਜਗਰੂਪ ਸਿੰਘ ਐਡਵੋਕੇਟ ਅਤੇ ਵਿੱਕੀ ਭਗਤ ਨਰੇਸ਼ ਕੁਮਾਰ ਸੀਨੀਅਰ ਆਗੂ, ਕਰਨੈਲ ਬਾਲੂ ਵਾਈਸ ਪ੍ਰਧਾਨ ਐਸਸੀ ਐਸਟੀ ਵਿੰਗ ਪਰਮਜੀਤ ਰਾਮੇਵਾਲ ਜਿਲ੍ਹਾ ਸਕੱਤਰ ਕਿਸਾਨ ਵਿੰਗ ,ਪਵਨ ਕੁਮਾਰ ਗਿੱਲ ਡਾਕਟਰ ਜੀਵਨ ਸਹੋਤਾ ਮਨੀ ਮਹਿੰਦਰੂ ਯੂਥ ਵਿੰਗ ਪ੍ਰਧਾਨ ਨਕੋਦਰ ਸਿਟੀ ਤਰਲੋਚਨ ਸਿੰਘ ਆਲੋਵਾਲ , ਮਨਮੋਹਣ ਸਿੰਘ ਟੱਕਰ ਨਰਿੰਦਰ ਕੌਰ ਮਹਿਲਾ ਕੋਡੀਨੇਟਰ ,ਅਮਰੀਕ ਸਿੰਘ ਥਿੰਦ ਕੌਂਸਲਰ ਨਕੋਦਰ , ਸੁਖਵਿੰਦਰ ਗਡਵਾਲ ਸੀਨੀਅਰ ਆਗੂ ਮਗਤ ਰਾਮ ਕਲੇਰ ਮੁਹੱਲਾ ਕਲੇਰ ਨਗਰ , ਪਰਮਿੰਦਰ ਬਿਲਗਾ , ਅਰਜਨ ਸਿੰਘ ਬਲਾਕ ਪ੍ਰਧਾਨ ਮੋਹਨ ਲਾਲ ਆਦਿ ਹਾਜ਼ਰ ਸਨ।

By admin

Related Post

Leave a Reply

Your email address will not be published. Required fields are marked *