Breaking
Tue. Nov 10th, 2026

ਦਿੱਲੀ ‘ਚ ਪ੍ਰਦੂਸ਼ਣ ਕੰਟਰੋਲ ਕਰਨ ਵਿੱਚ ਬੀਜੇਪੀ ਅਸਫਲ- ਬੀਬੀ ਮਾਨ

ਕਿਸਾਨਾਂ ਨੂੰ ਬਦਨਾਮ ਕਰਨ ਦੀ ਨੀਤੀ ਨੂੰ ਸਹਿਣ ਨਹੀ ਕੀਤਾ ਜਾ ਸਕਦਾ।

ਦਿੱਲੀ ਵਿੱਚ ਭਾਜਪਾ ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੋਈ ਕਦਮ ਨਹੀ ਚੁੱਕਿਆ ਗਿਆ। ਸਿਰਫ ਤੇ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਤੋਂ ਸਵਾਏ ਭਾਜਪਾ ਕੋਲ ਹੋਰ ਕੁੱਝ ਵੀ ਕਹਿਣ ਲਈ, ਕੁਝ ਵੀ ਨਹੀ ਹੈ। ਹਲਕਾ ਨਕੋਦਰ ਤੋ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਆਖਿਆ ਕਿ ਪੰਜਾਬ ਦੇ ਕਿਸਾਨ ਨੇ ਦੇਸ਼ ਦਾ ਢਿੱਡ ਭਰਿਆ ਹੈ, ਭਰ ਰਿਹਾ ਹੈ। ਕਿਸਾਨਾਂ ਦਾ ਧੰਨਵਾਦ ਕਰਨ ਦੀ ਵਜਾਏ ਹਮੇਸ਼ਾ ਦੋਸ਼ ਲਗਾਉਣ ਤੱਕ ਸੀਮਤ ਬੀਜੇਪੀ ਇਹ ਭੁੱਲ ਗਈ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਕਾਰਜ ਆਰੰਭੇ ਸਨ। ਜਿਸ ਵਿੱਚ ਅਵਾਜਾਈ ਵਾਹਨਾਂ ਵੱਲੋ ਫੈਲਾਇਆ ਜਾਂਦਾ ਪ੍ਰਦੂਸ਼ਣ ਤੇ ਕੰਟਰੋਲ ਕਰਨ ਲਈ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਬੀਬੀ ਮਾਨ ਨੇ ਆਖਿਆ ਕਿ ਪੰਜਾਬ ਦੇ ਕਿਸਾਨਾਂ ਨੇ ਕਾਫੀ ਹੱਦ ਤੱਕ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਘਟਾਇਆ ਹੈ। ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਹਰ ਸੰਭਵ ਯਤਨ ਕੀਤੇ ਗਏ ਹਨ। ਕਿਸਾਨਾਂ ਨੂੰ ਅਧੁਨਿਕ ਮਸ਼ੀਨਰੀ ਉਪਲੱਬਧ ਕਰਵਾਈ ਗਈ ਹੈ। ਤਾਹੀਓ ਪੰਜਾਬ ਦਾ ਏਅਰ ਕੁਆਲਿਟੀ ਇੰਡੈਕਸ ਦਿੱਲੀ ਨਾਲੋ ਕਿਤੇ ਬੇਹਤਰ ਹੈ। ਜਦੋਕਿ ਦੀਵਾਲੀ ਦੀ ਰਾਤ ਨੂੰ ਪੂਰੀ ਦਿੱਲੀ ਦੇ ਵਿੱਚ ਚਲਾਏ ਗਏ ਪਟਾਕਿਆ ਕਾਰਨ ਵੀ ਉੱਥੇ ਪਹਿਲਾਂ ਨਾਲੋ ਏਅਰ ਕੁਆਲਿਟੀ ਇੰਡੈਕਸ ਹੋਰ ਵਿਗੜ ਗਿਆ, ਪਰ ਫ਼ਿਰ ਵੀ ਭਾਜਪਾ ਆਗੂਆਂ ਵੱਲੋਂ ਇਹ ਆਖ ਦਿੱਤਾ ਗਿਆ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਕਰਕੇ ਪ੍ਰਦੂਸ਼ਣ ਵਧਿਆ ਹੈ, ਮਤਲਬ ਕਿ ਇਹ ਲੋਕ ਜਿਵੇਂ-ਤਿਵੇਂ ਕਰਕੇ ਪੰਜਾਬ ਦੇ ਉੱਪਰ ਇਲਜ਼ਾਮ ਮੜ੍ਹ ਕੇ ਇੱਥੋਂ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ। ਜਿਸ ਨੂੰ ਸਹਿਣ ਨਹੀ ਕੀਤਾ ਜਾ ਸਕਦਾ।

By admin

Related Post

Leave a Reply

Your email address will not be published. Required fields are marked *