ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਉਨ੍ਹਾਂ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਧਿਕਾਰਤ ਤੌਰ ‘ਤੇ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।
ਅਕਾਲੀ ਦਲ ਦਰਜਨ ਤੋਂ ਵੱਧ ਵਾਰ ਟੁੱਟਿਆ ਅਤੇ ਇਕੱਠਾ ਹੋਇਆ।14 ਦਸੰਬਰ 1920 ਨੂੰ ਸਥਾਪਿਤ ਹੋਇਆ ਸ਼੍ਰੋਮਣੀ ਅਕਾਲੀ ਦਲ ਆਪਣੇ ਹੁਣ ਤੱਕ ਦੇ ਇਤਿਹਾਸ ਵਿੱਚ ਦਰਜਨ ਤੋਂ ਵੱਧ ਲਗਭਗ 12 ਤੋਂ 15 ਵਾਰ ਅਲੱਗ-ਅਲੱਗ ਧੜਿਆਂ ਵਿੱਚ ਟੁੱਟਿਆ ਅਤੇ ਕਈ ਵਾਰ ਮੁੜ ਇਕੱਠਾ ਹੋਇਆ ਹੈ। ਪਾਰਟੀ ਦੇ ਆਗੂਆਂ ਵਿਚਾਲੇ ਸਿਧਾਂਤਕ ਮਤਭੇਦਾਂ ਅਤੇ ਲੀਡਰਸ਼ਿਪ ਦੀ ਲੜਾਈ ਕਾਰਨ ਸਮੇਂ-ਸਮੇਂ ‘ਤੇ ਵੱਡੇ ਬਗਾਵਤੀ ਧੜੇ ਬਣਦੇ ਰਹੇ ਹਨ।
ਇਤਿਹਾਸਕ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਵਿਖੇੜੇ ਜਿਹਨਾਂ ਬਾਰੇ ਗੱਲ ਕਰਨੀ ਬੜੀ ਜਰੂਰੀ ਹੈ ਜਿਵੇਂ ਕਿ
ਮਾਸਟਰ ਤਾਰਾ ਸਿੰਘ ਅਤੇ ਸੰਤ ਫ਼ਤਿਹ ਸਿੰਘ ਧੜਾ (1962) ਦੀ ਗੱਲ ਹੈ: ਇਹ ਪਾਰਟੀ ਦੀ ਸਭ ਤੋਂ ਪਹਿਲੀ ਅਤੇ ਵੱਡੀ ਇਤਿਹਾਸਕ ਉਸ ਸਮੇ ਵੰਡ ਸੀ, ਜਿੱਥੇ ਪੰਜਾਬੀ ਸੂਬਾ ਮੋਰਚੇ ਦੌਰਾਨ ਲੀਡਰਸ਼ਿਪ ਨੂੰ ਲੈ ਕੇ ਪਾਰਟੀ ਦੋ ਹਿੱਸਿਆਂ ਵੰਡੀ ਗਈ —ਅਕਾਲੀ ਦਲ (ਮਾਸਟਰ) ਅਤੇ ਅਕਾਲੀ ਦਲ (ਸੰਤ)—ਆਖਿਆ ਜਾਦਾ ਸੀ। 1968 ਵਿੱਚ ਮੁੜ ਇਕੱਠਾ ਹੋਇਆ ਇਹ ਅਕਾਲੀ ਦਲ, 1980 ਦੇ ਦਹਾਕੇ ਵਿੱਚ ਜਗਦੇਵ ਸਿੰਘ ਤਲਵੰਡੀ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਮਤਭੇਦਾਂ ਕਾਰਨ ਆਪਣਾ ਵੱਖਰਾ ਧੜਾ ਬਣਾਇਆ। 1989 ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਗਈ ਸੀ, ਉਸ ਸਮੇਂ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਗਰਮਖ਼ਿਆਲੀ ਵਿਚਾਰਧਾਰਾ ਵਾਲਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੋਂਦ ਵਿੱਚ ਆਇਆ। 1990 ਦੇ ਦਹਾਕੇ ਦੀਆਂ ਵੰਡਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ (ਲੌਂਗੋਵਾਲ, ਕਾਬੁਲ, ਸੁਖਜਿੰਦਰ ਅਕਾਲੀ ਧੜੇ ਹੁੰਦੇ ਸਨ । ਫਿਰ ਰਾਜੀਵ-ਲੌਂਗੋਵਾਲ ਸਮਝੌਤਾ ਹੋਇਆ, 1992 ਦੀਆਂ ਚੋਣਾਂ ਦੇ ਬਾਈਕਾਟ ਦੇ ਮੁੱਦੇ ‘ਤੇ ਪਾਰਟੀ ਦੇ ਕਈ ਹਿੱਸੇ ਹੋਏ, ਜਿਨ੍ਹਾਂ ਵਿੱਚ ਅਕਾਲੀ ਦਲ (ਲੌਂਗੋਵਾਲ), ਅਕਾਲੀ ਦਲ (ਕਾਬੁਲ ਸਿੰਘ) ਅਤੇ ਅਕਾਲੀ ਦਲ (ਸੁਖਜਿੰਦਰ) ਸ਼ਾਮਲ ਸਨ। ਸਰਵ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਿਆ (1999) ਵਿੱਚ, ਪ੍ਰਕਾਸ਼ ਸਿੰਘ ਬਾਦਲ ਨਾਲ ਮਤਭੇਦਾਂ ਕਾਰਨ ਐਸ.ਜੀ.ਪੀ.ਸੀ. ਦੇ ਤੱਤਕਾਲੀ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਵੱਖਰੀ ਪਾਰਟੀ ਬਣਾਈ ਸਰਵ ਹਿੰਦ ਸ਼੍ਰੋਮਣੀ ਅਕਾਲੀ ਦਲ।
ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਾਦਲ ਪਰਿਵਾਰ ਦੀ ਲੀਡਰਸ਼ਿਪ ਵਿਰੁੱਧ ਬਗਾਵਤ ਕਰਕੇ ਵੱਖਰਾ ਅਕਾਲੀ ਦਲ ਬਣਾਇਆ, ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ/ਸੰਯੁਕਤ) (2020) ਵਿੱਚ ਬਣਿਆ, ਜੋ ਬਾਅਦ ਵਿੱਚ 2024 ‘ਚ ਮੁੜ ਬਾਦਲ ਦਲ ਵਿੱਚ ਸ਼ਾਮਲ ਹੋ ਗਿਆ ਸੀ।
ਅਕਾਲੀ ਦਲ ਸੁਧਾਰ ਲਹਿਰ / ਬਾਗੀ ਧੜਾ (2024-2025): ਲੋਕ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਪਾਰਟੀ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਹਾਲੀਆ ਬਗਾਵਤ ਹੋਈ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਦੇ ਵਿਰੋਧ ‘ਚ ਸੀਨੀਅਰ ਆਗੂਆਂ ਨੇ ‘ਅਕਾਲੀ ਦਲ ਸੁਧਾਰ ਲਹਿਰ’ ਬਣਾ ਕੇ ਵੱਖਰਾ ਰਾਹ ਚੁਣਿਆ ਸੀ। ਜਿਸ ਦਾ ਨਾਂ ਫਿਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਰੱਖਿਆ ਗਿਆ। ਇਸ ਅਕਾਲੀ ਦਲ ਦਾ ਪਰਧਾਨ ਪੁਰਾਣੇ ਆਗੂਆ ਚ ਬਣਨਾ ਦੇ ਕਈ ਚਾਹਵਾਨ ਸਨ ਪਰ ਪ੍ਰਧਾਨ ਬਣਾਇਆ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਉਸ ਦਿਨ ਤੋਂ ਚਰਚਿਤ ਆਗੂ ਲੁੱਟੇ ਗਏ ਮਹਿਸੂਸ ਕਰਨ ਲੱਗ ਪਏ।
2027 ਤੋਂ ਪਹਿਲਾਂ ਹੀ ਇਹ ਆਗੂ ਇਸ ਅਕਾਲੀ ਦਲ ਪੁਨਰ-ਸੁਰਜੀਤ ਨੂੰ ਛੱਡਣ ਲਗ ਪਏ ਜਿਵੇਂ ਮਨਪ੍ਰੀਤ ਸਿੰਘ ਇਯਾਲੀ, ਇਕਬਾਲ ਸਿੰਘ ਝੂੰਦਾਂ, ਸੁਰਜੀਤ ਸਿੰਘ ਰੱਖੜਾ, ਹੁਣ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਉਨ੍ਹਾਂ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਕੱਲ੍ਹ ਛੱਡ ਕੇ ਗਏ। ਅੱਜ ਉਹਨਾਂ ਦੇ ਘਰ ਸੁਖਬੀਰ ਸਿੰਘ ਬਾਦਲ ਪੁੱਜ ਗਏ ਇਹ ਪਹਿਲਾਂ ਹੀ ਪ੍ਰੋਗਰਾਮ ਤਹਿ ਕੀਤੇ ਹੁੰਦੇ ਹਨ।
ਦਰਅਸਲ ਇਹ ਹੈ ਕਿ 2027 ਦੀਆਂ ਚੋਣਾਂ ਨੂੰ ਹਰ ਕੋਈ ਜਿੱਤਣਾ ਚਾਹੁੰਦਾ ਹੈ। ਅਕਾਲੀ ਦਲ ਪੁਨਰ ਸੁਰਜੀਤ ਨੂੰ ਇਕ ਤਾਂ ਚੋਣ ਨਿਸ਼ਾਨ ਨਹੀ ਮਿਲਿਆ, ਜਿਸ ਦੀ ਸਭ ਤੋਂ ਵੱਡੀ ਇਹਨਾਂ ਲੀਡਰਾਂ ਨੂੰ ਦਿੱਕਤ ਹੈ ਕਿਉਕਿ ਐਨਡੀਏ ਗਠਚੋੜ ਵਿੱਚ ਭਾਜਪਾ ਨੇ ਪੁਨਰ ਸੁਰਜੀਤ ਵਾਲਿਆ ਨੂੰ ਵੀ ਸੀਟਾਂ ਛੱਡਣੀਆਂ ਜਿਵੇਂ ਦਸਿਆ ਜਾ ਰਿਹਾ ਜਿਸ ਬਾਰੇ ਅਧਿਕਾਰਤ ਤੌਰ ਤੇ ਐਲਾਨ ਨਹੀ ਹੋਇਆ ਜਿਹੜੇ ਪੁਨਰ ਵੱਲੋ ਅਕਾਲੀ ਦਲ ਬਾਦਲ ਵੱਲ ਜਾ ਰਹੇ ਹਨ ਉਹ ਤੱਕੜੀ ਦਾ ਨਿਸ਼ਾਨ ਲੈਣ ਦੀ ਖਾਤਰ ਛੱਡ ਕੇ ਜਾ ਰਹੇ ਹਨ ਹੋਰ ਵੀ ਜਾ ਸਕਦੇ ਹਨ। ਸੁਖਬੀਰ ਨੂੰ ਮਾੜਾ ਕਹਿਣ ਵਾਲੇ ਇਹ ਲੋਕ ਅੱਜ ਕਿਹੜੇ ਮੂੰਹ ਨਾਲ ਇਕੱਠੇ ਹੋ ਰਹੇ ਹਨ ਇਹ ਸਵਾਲ ਲੋਕ ਪੁੱਛਣ ਜਾਂ ਨਾ ਪੁੱਛਣ ਲੋਕਾਂ ਤੇ ਹੈ।