ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋ ਹਲਕੇ ਅਧੀਨ ਪਿੰਡਾਂ ਵਿੱਚ ਪਹੁੰਚ ਨੂੰ ਦੇਖਦਿਆ, ਲੋਕਾਂ ਦੇ ਹੋ ਰਹੇ ਕੰਮਾਂ ਨੂੰ ਲੈ ਕੇ ਪਿੰਡਾਂ ਦੇ ਪੰਚ, ਸਰਪੰਚ ਦੂਸਰੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਉਹਨਾਂ ਵੱਲੋ ਲਗਾਤਾਰ ਸ਼ਾਮੂਲੀਅਤ ਕੀਤੀ ਜਾ ਰਹੀ ਹਜ। ਬਲਾਕ ਨੂਰਮਹਿਲ ਦੇ ਪਿੰਡ ਚੀਮਾਂ ਕਲਾਂ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪੰਚਾਇਤ ਨੂੰ ਦਿੱਤੀਆਂ ਗ੍ਰਾਂਟਾ ਦਾ ਲੇਖਾ ਜੋਖਾ ਕਰਨ ਉਪਰੰਤ ਲੋਕਾਂ ਦੀਆਂ ਡੀਮਾਂਡਾ ਸੁਣੀਆਂ। ਇਸ ਮੌਕੇ ਤੇ

ਇੱਥੇ ਦੂਸਰੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆ ਨੂੰ ਜੀ ਆਇਆ ਆਖਿਆ ਜਿਹਨਾਂ ਵਿੱਚ ਚਮਨ ਲਾਲ, ਰਮਨ, ਜਸਕਰਨ, ਸਾਹਿਲ, ਗੁਰਦੀਪ ਚੰਦ, ਅਮਰਜੀਤ ਰਾਮ, ਸਰੂਪ ਲਾਲ, ਲਖਵੀਰ ਕੌਰ, ਪੂਜਾ ਰਾਣੀ, ਰਾਜਵਿੰਦਰ, ਭੋਲੀ, ਪਰਮਜੀਤ, ਸੱਤੋ, ਚਰਨੀ, ਬਲਵੀਰ ਕੌਰ, ਸ਼ਿੰਦਰ, ਕਿਰਨਦੀਪ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆ ਜੋਰਦਾਰ ਸਵਾਗਤ ਕੀਤਾ ਅਤੇ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤੇ ਜਾਣ ਦਾ ਭਰੋਸਾ ਦਿੱਤਾ। ਭੁਪਿੰਦਰ ਸਿੰਘ ਬਿੰਦਾ ਦੇ ਯਤਨਾ ਸਦਕਾ ਇਹ ਸ਼ਾਮੂਲੀਅਤ ਹੋਈ। ਇਸ ਮੌਕੇ ਤੇ ਚੇਅਰਮੈਨ ਲਖਵੀਰ ਸਿੰਘ ਸ਼ੀਰ, ਹਰਿੰਦਰ ਬੱਧਣ ਬਲਾਕ ਪ੍ਰਧਾਨ, ਸੁਖਦੀਪ ਸਿੰਘ ਸਰਪੰਚ ਸਿੱਧਮ ਹਰੀ ਸਿੰਘ, ਸਰਪੰਚ ਨਾਹਲਾ ਰਾਮ ਲੁਭਾਇਆ, ਬਲਵੀਰ ਚੰਦ ਨਾਹਲਾ, ਇਕਬਾਲ ਸਿੰਘ ਚੀਮਾ, ਅਮਰਜੀਤ ਸਿੰਘ ਚੀਮਾ, ਹਰਨੇਕ ਸਿੰਘ ਚੀਮਾ, ਸਾਈ ਚੀਮਾ ਆਦਿ ਹਾਜ਼ਰ ਸਨ।