ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਸਾਹਿਬ ਦੀ ਸੋਚ ਨੂੰ, ਮੁੱਖ ਮੰਤਰੀ ਭਗਵੰਤ ਮਾਨ ਜਿਨਾਂ ਨੇ ਸਾਡੀਆਂ ਮਾਵਾਂ ਭੈਣਾਂ ਦਾ ਇੰਨਾ ਸਨਮਾਨ ਕੀਤਾ, ਉਸ ਸਨਮਾਨ ਦੀਆਂ ਗਵਾਹ ਹਨ ਸਾਡੀਆਂ ਸਖੀਆਂ ਜਿਹਨਾਂ ਨੇ ਦਿਨ ਰਾਤ ਕੰਮ ਕੀਤਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਕੋਦਰ ਵਿਖੇ ਮਾਵਾਂ ਧੀਆਂ ਸਤਿਕਾਰਯੋਗ ਸਕੀਮ ਲਈ ਸਖੀਆਂ ਦੇ ਯੋਗਦਾਨ ਨੂੰ ਦੇਖਦਿਆਂ ਹਲਕਾ ਨਕੋਦਰ ਦੀਆਂ ਸਖੀਆਂ ਦਾ ਇਕ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਵਿਧਾਇਕ ਇੰਦਰਜੀਤ ਕੌਰ ਮਾਨ ਕੀਤਾ।

ਉਹਨਾਂ ਕਿਹਾ ਕਿ 2027 ਵਾਲੀ ਚੋਣ ਵਿਚ ਸਾਡੀਆਂ ਇਨ੍ਹਾਂ ਭੈਣਾਂ ਦਾ ਬੜਾ ਵੱਡਾ ਯੋਗਦਾਨ ਹੋਵੇਗਾ। ਬੀਬੀ ਮਾਨ ਨੇ ਆਖਿਆ ਆਉਣ ਵਾਲੀਆਂ ਪੰਚਾਇਤਾਂ ਦੀਆਂ ਚੋਣਾਂ ਵਿੱਚ 50% ਰਾਖਵਾਂ ਔਰਤਾਂ ਲਈ ਜਿਸ ਵਿੱਚ ਮੇਰੀਆਂ ਭੈਣਾਂ ਸਿਆਸਤ ਵਿੱਚ ਮੇਰੇ ਵਾਂਗ ਅੱਗੇ ਵੱਧਣਗੀਆਂ। ਉਹਨਾਂ ਨੇ ਇਹ ਸੱਦਾ ਦਿੱਤਾ ਕਿ ਤੁਹਾਡੇ ਵਿੱਚੋ ਮੇਰੇ ਵਾਂਗ ਹਲਕੇ ਦੀ ਨੁਮਾਇੰਦਗੀ ਕਰਨ ਲਈ ਅੱਗੇ ਆਓ। ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਮੇਰੇ ਵਾਂਗ ਘਰਾਂ ਤੋਂ ਬਾਹਰ ਆ ਕੇ ਲੋਕਾਂ ਦੀ ਸੇਵਾ ਲਈ ਅੱਗੇ ਹੋ ਕੰਮ ਕੀਤਾ। ਬੀਬੀ ਮਾਨ ਨੇ ਸਖੀਆਂ ਨੂੰ ਹਰੇਕ ਹਫਤੇ ਇਕੱਠੀਆਂ ਹੋ ਕੇ ਇੱਕ ਮੀਟਿੰਗ ਕਰਕੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਲੋਕ ਸੇਵਾ ਕਰਨ ਲਈ ਘਰ ਘਰ ਜਾ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸਾਡੇ ਤੱਕ ਪਹੁੰਚਣ ਲਈ ਆਖਿਆ। ਸਾਡੇ ਵਲੋਂ ਇਹ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ।

ਇਸ ਮੌਕੇ ਤੇ ਇਸ ਇਕੱਠ ਨੂੰ ਜ਼ਿਲਾ ਦੇ ਵਾਈਸ ਪ੍ਰਧਾਨ ਸੀਮਾ, ਹਲਕਾ ਕੋਆਰਡੀਨੇਟਰ ਰੇਸ਼ਮਾ ਸਰਪੰਚ, ਸ਼ਹਿਰੀ ਪ੍ਰਧਾਨ ਨਕੋਦਰ ਸਵਿਤਾ ਕੋਹਲੀ, ਬਲਾਕ ਪ੍ਰਧਾਨਾਂ ਜਿਹਨਾਂ ਵਿੱਚ ਨੀਤੂ ਉੱਗੀ, ਹਰਪ੍ਰੀਤ ਕੌਰ ਲਹਿਣਾ ਢੱਡਾ, ਸੰਤੋਸ਼ ਕੁਮਾਰੀ ਸਿੱਧਮ, ਰਚਨਾ ਨਈਅਰ ਸ਼ਹਿਰੀ ਪ੍ਰਧਾਨ ਨੂਰਮਹਿਲ, ਬਲਰਾਜ ਬਿਲਗਾ, ਰਾਜ ਰਾਣੀ ਨਕੋਦਰ, ਚੇਤਨਾ ਨਕੋਦਰ, ਜਸਵਿੰਦਰ ਭੋਡੀਪੁਰ, ਮੋਨਿਕਾ ਸੂਦ ਤਲਵੰਡੀ ਸਲੇਮ, ਹਰਬੰਸ ਕੌਰ ਬਿੱਲਾ ਨਵਾਬ, ਮੋਨਕਾ ਗੋਹੀਰ, ਬੀਨਾ ਤਲਵਣ, ਕਮਲਜੀਤ ਸੰਗੋਵਾਲ, ਕੁਲਦੀਪ ਸ਼ੰਕਰ, ਬਿਮਲਾ ਆਦੇ ਕਾਲੀ, ਪਰਮਜੀਤ ਕੌਰ ਰਾਜੋਵਾਲ, ਲਕਸ਼ਮੀ ਉੱਪਲ ਖਾਲਸਾ, ਮੀਨਾ ਬੀਰ ਪਿੰਡ, ਮਨਦੀਪ ਸੰਧੂ ਕੰਦਲਾ ਕਲਾਂ ਆਦਿ ਹਾਜ਼ਰ ਸਨ।
