ਅੱਜ ਨਗਰ ਪੰਚਾਇਤ ਬਿਲਗਾ ਵਿਖੇ 15 ਅਗਸਤ 2026 ਦਾ ਦਿਹਾੜਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਗੁਰਨਾਮ ਸਿੰਘ ਜੱਖੂ ਵੱਲੋ ਕੀਤੀ ਗਈ। ਇਸ ਮੌਕੇ ‘ਤੇ ਨਗਰ ਪੰਚਾਇਤ ਬਿਲਗਾ ਵਲੋਂ ਗਿੱਲੇ ਕੂੜੇ ਤੋਂ ਤਿਆਰ ਕੀਤੀ ਗਈ ਜੈਵਿਕ ਖਾਦ ਦਾ ਸਟਾਲ ਲਗਾਇਆ ਗਿਆ ਅਤੇ ਨਾਗਰਿਕਾਂ ਨੂੰ ਇਸ ਖਾਦ ਦੇ ਲਾਭ ਸਬੰਧੀ ਜਾਗਰੂਕ ਕੀਤਾ ਗਿਆ। ਕਾਰਜ ਸਾਧਕ ਅਫਸਰ ਸ਼੍ਰੀ ਰਣਧੀਰ ਸਿੰਘ ਅਤੇ ਪ੍ਰਧਾਨ ਸ਼੍ਰੀ ਗੁਰਨਾਮ ਸਿੰਘ ਜੱਖੂ ਵੱਲੋ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰਾਂ ਦਾ ਵੱਖ ਵੱਖ ਕੀਤਾ ਹੋਇਆ ਗਿੱਲਾ ਅਤੇ ਸੁੱਕਾ ਕੂੜਾ ਨਗਰ ਪੰਚਾਇਤ ਦੇ ਕਰਮਚਾਰੀਆ ਨੂੰ ਹੀ ਦੇਣ ਅਤੇ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਣ ਵਿੱਚ ਨਗਰ ਪੰਚਾਇਤ ਬਿਲਗਾ ਨੂੰ ਸਹਿਯੋਗ ਕਰਨ।

ਇਸ ਮੌਕੇ ‘ਤੇ ਮਾਸਟਰ ਜੋਗਿੰਦਰ ਸਿੰਘ, ਰਿਟ. ਕਾਰਜ ਸਾਧਕ ਅਫ਼ਸਰ ਸ. ਬਲਜੀਤ ਸਿੰਘ ਬਿਲਗਾ, ਸ਼੍ਰੀਮਤੀ ਬਲਵੀਰ ਕੌਰ ਕੌਂਸਲਰ, ਸ਼੍ਰੀਮਤੀ ਕਿਰਨ ਬਾਲਾ, ਸ਼੍ਰੀਮਤੀ ਬਲਰਾਜ ਕੌਰ ਕੌਂਸਲਰ, ਸ੍ਰੀ ਸਾਹਿਲ ਅਰੋੜਾ, ਸ੍ਰੀ ਜੋਤੀ ਖਾਨ, ਡਾ. ਸੰਦੀਪ ਕੌਰ, ਡਾ. ਜਸਪ੍ਰੀਤ ਕੌਰ, ਬਲਜੀਤ ਸਿੰਘ ਔਜਲਾ, ਸਲੋਨੀ ਧੀਮਾਨ, ਕਲਰਕ ਸ਼੍ਰੀ ਵਿਵੇਕ ਗਾਂਧੀ, ਸੀ. ਐਫ. ਅੰਜਲੀ, ਮੋਟੀਵੇਟਰ ਜੋਤੀ, ਸੁਪਰਵਾਈਜ਼ਰ ਰਮਨ ਕੁਮਾਰ, ਪਤਵੰਤੇ ਸੱਜਣ ਅਤੇ ਸਫ਼ਾਈ ਕਰਮਚਾਰੀ ਹਾਜ਼ਰ ਸਨ।
