ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਵਿੱਚ ਸ਼ੈਸਨ 2026-27 ਲਈ ਵੱਖ-ਵੱਖ ਗਰੈਜੂਏਟ ਅਤੇ ਪੋਸਟ ਗਰੈਜੂਏਟ ਕੋਰਸਾਂ ਲਈ ਦਾਖਲੇ ਸ਼ੁਰੂ ਹੋ ਗਏ ਹਨ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਓ.ਐੱਸ.ਡੀ ਡਾ. ਰਾਜਵਿੰਦਰ ਕੌਰ ਹੁੰਦਲ ਜੀ ਨੇ ਦੱਸਿਆ ਕਿ ਵੱਧ ਤੋਂ ਵੱਧ ਵਿਦਿਆਰਥੀ ਜਲਦੀ ਤੋਂ ਜਲਦੀ ਦਾਖਲਿਆਂ ਲਈ ਆਪਣਾ ਨਾਮ ਰਜਿਸਟਰਡ ਕਰਵਾ ਲੈਣ ਕਿਉਂ ਜੋ ਦਾਖਲੇ ਦਾ ਪੋਰਟਲ ਖੁੱਲ ਚੁੱਕਾ ਹੈ ਅਤੇ ਸਮੇਂ ਸਿਰ ਦਾਖ਼ਲਾ ਲੈ ਕੇ ਵਿਦਿਆਰਥੀ ਆਪਣਾ ਮਨਪਸੰਦ ਕੋਰਸ ਲੈ ਸਕਦਾ ਹੈ| ਉਨ੍ਹਾਂ ਦੱਸਿਆ ਕਿ ਇਹ ਸੰਸਥਾ 10 ਸਾਲਾਂ ਤੋਂ ਆਲੇ ਦੁਆਲੇ ਦੇ 68 ਪਿੰਡਾਂ ਦੇ ਵਿਦਿਆਰਥੀਆਂ ਲਈ ਸਿੱਖਿਆ ਦੇ ਖੇਤਰ ਵਿੱਚ ਉੱਚ-ਪਾਏ ਦਾ ਯੋਗਦਾਨ ਪਾ ਰਹੀ ਹੈ| ਇਸ ਸੰਸਥਾ ਵਿੱਚ ਵਿਦਿਆਰਥੀ ਆਪਣੇ ਮਨ-ਪਸੰਦ ਦੇ ਕੋਰਸ ਗਰੈਜੂਏਟ ਪੱਧਰ ‘ਤੇ ਬੀ.ਏ, ਬੀ.ਐੱਸ.ਸੀ (ਇਕਨਾਮਿਕਸ), ਬੀ.ਕਾਮ, ਬੀ.ਸੀ.ਏ, ਬੀ.ਬੀ.ਏ ਅਤੇ ਨਾਲ ਹੀ ਸਰਟੀਫੀਕੇਟ ਕੋਰਸ ਸਰਟੀਫੀਕੇਟ ਇਨ ਪ੍ਰੋਫੈਸ਼ਨਲ ਅਕਾਉਂਟੈਂਸੀ ਅਤੇ ਸਰਟੀਫੀਕੇਟ ਇਨ ਕੰਪਿਊਟਰ ਐਪਲੀਕੇਸ਼ਨ ਕੋਰਸਾਂ ਅਤੇ ਪੋਸਟ ਗਰੈਜੂਏਟ ਪੱਧਰ ‘ਤੇ ਐੱਮ.ਕਾਮ, ਐੱਮ.ਏ (ਪੰਜਾਬੀ), ਪੀ.ਜੀ.ਡੀ.ਸੀ.ਏ ਅਤੇ ਐੱਮ.ਐੱਸ.ਸੀ. (ਆਈ.ਟੀ) ਵਿੱਚ ਦਾਖ਼ਲਾ ਲੈ ਸਕਦੇ ਹਨ| ਇਹ ਕੋਰਸ ਵਿਦਿਆਰਥੀਆਂ ਨੂੰ ਆਧੁਨਿਕ, ਤਕਨੀਕੀ ਤੇ ਪ੍ਰਯੋਗਮਈ ਯੁੱਗ ਦੇ ਹਾਣੀ ਬਣਾਉਣ ਲਈ ਸਹਾਇਕ ਸਿੱਧ ਹੁੰਦੇ ਹਨ| ਪੇਂਡੂ ਖੇਤਰ ਵਿੱਚ ਸਥਿਤ ਇਹ ਕਾਂਸਟੀਚਿਉਟ ਕਾਲਜ ਆਲੇ-ਦੁਆਲੇ ਦੇ ਇਲਾਕੇ ‘ਚ ਘੱਟ ਫੀਸਾਂ ਤੇ ਮਿਆਰੀ ਵਿੱਦਿਆ ਪ੍ਰਦਾਨ ਕਰਨ ਵਾਲੀ ਵਿਸ਼ੇਸ਼ ਸੰਸਥਾ ਵਜੋਂ ਜਾਣਿਆ ਜਾਂਦਾ ਹੈ, ਜੋ ਕਿ ਵਿਦਿਆਰਥੀਆਂ ਦੀਆਂ ਲੋੜੀਦੀਆਂ ਸੁਵਿਧਾਵਾਂ ਦੇ ਅਨੁਕੂਲ ਸ਼ਾਂਤਮਈ ਮਹੌਲ, ਆਧੁਨਿਕ ਕੰਪਿਊਟਰ ਲੈਬਸ, ਲਾਇਬਰੇਰੀ ਅਤੇ ਸਿੱਖਿਅਕ ਸੁਵਿਧਾਵਾਂ ਨਾਲ ਭਰਪੂਰ ਹੈ| ਕਾਲਜ ਦੇ ਤਜ਼ਰਬੇਕਾਰ, ਮਿਹਨਤੀ ਟੀਚਿੰਗ ਸਟਾਫ ਮੈਂਬਰ ਵਿਦਿਆਰਥੀਆਂ ਅੰਦਰ ਸਮੇਂ ਦੀ ਲੋੜ ਮੁਤਾਬਿਕ ਨੈਤਿਕ ਕਦਰਾਂ ਕੀਮਤਾਂ ਨਾਲ ਸਰਵਪੱਖੀ ਸਖ਼ਸੀਅਤ ਨੂੰ ਨਿਖਾਰਨ ਵਿੱਚ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਸਹਾਇਤਾ ਕਰਦੇ ਹਨ| ਸੋ, ਪੁਰਜ਼ੋਰ ਅਪੀਲ ਹੈ ਕਿ ਵਿਦਿਆਰਥੀ ਆਪਣੇ ਮਨਪਸੰਦ ਦੇ ਕੋਰਸ ਵਿੱਚ ਦਾਖ਼ਲਾ ਲੈਣ ਲਈ ਜਲਦੀ ਤੋਂ ਜਲਦੀ ਆਪਣਾ ਨਾਮ ਰਜਿਸਟਰ ਕਰਵਾ ਲੈਣ|


