ਪੰਜਾਬੀ ਆ ਗਏ ਓਏ, ਪੰਜਾਬੀ ਸ਼ਾ ਗਏ ਓਏ। ਸ਼ੋਸ਼ਲ ਮੀਡੀਏ ਤੇ ਟਰੈਂਡ ਕਰ ਰਿਹਾ ਹੈ।
ਮੈਟ ਗਾਲਾ ਫੈਸ਼ਨ ਸ਼ੋਅ ਨੇ ਮਈ 2025 ਵਿੱਚ ਦਲਜੀਤ ਨੂੰ ਬੁਲਾਇਆ। ਨਿਊਯਾਰਕ ਵਿੱਚ ਮਈ ਦੇ ਪਹਿਲੇ ਸੋਮਵਾਰ ਦੀ ਰਾਤ ਨੂੰ ਇਹ ਪ੍ਰੋਗਰਾਮ ਹੋਇਆ। ਪਹਿਲਾ ਪੰਜਾਬੀ ਕਲਾਕਾਰ ਬਣਿਆ ਦਲਜੀਤ ਸਿੰਘ ਦੁਸਾਂਝ ਜਿਸ ਨੂੰ ਮੈਟ ਗਾਲਾ ਨੇ ਬੁਲਾਇਆ। ਜੋ ਆਪਣੇ ਆਪ ਵਿੱਚ ਮਿਸਾਲ ਹੈ।

ਦਲਜੀਤ ਨੇ ਇਸ ਦੌਰਾਨ ਜਿਹੜਾ ਮੈਸੇਜ ਦਿੱਤਾ ਉਹ ਕਮਾਲ ਹੈ। ਦਲਜੀਤ ਨੇ ਮਹਾਂਰਾਜਿਆ ਵਾਲਾ ਪਹਿਰਾਵਾ ਪਹਿਨਿਆ ਜਿਸ ਤੇ ਪਿਛਲੇ ਪਾਸੇ ਪੰਜਾਬੀ ਦੀ ਪੈਂਤੀ ਸੁਨਹਿਰੀ ਅੱਖਰਾਂ ਵਿੱਚ ਬੜਾ ਮਹੱਤਵ ਪੂਰਨ ਸੁਨੇਹਾ। ਗਲੇ ਵਿੱਚ ਨੈਕਲਿਸ, ਦਸਤਾਰ ਉਪਰ ਕੱਲਗੀ, ਹੱਥ ਵਿਚ ਤਲਵਾਰ ਇਹ ਦ੍ਰਿਸ਼ (ਲੁਕ) ਪੇਸ਼ ਕੀਤਾ ਗਿਆ ਜਿਵੇਂ ਮਹਾਰਾਜਾ ਭੁਪਿੰਦਰ ਸਿੰਘ ਵਾਂਗ।
ਦਲਜੀਤ ਨੂੰ ਡਿਨਰ ਤੇ ਵੀ ਬੁਲਾਇਆ ਗਿਆ। ਏ ਕੈਟਾਗਰੀ ਦੇ ਕਲਾਕਾਰਾਂ ਨੂੰ ਹੀ ਡਿਨਰ ਤੇ ਬੁਲਾਇਆ ਜਾਂਦਾ ਹੈ। ਇਸ ਡਿਨਰ ਤੇ ਸ਼ਾਹਰੁਖ ਖਾਨ ਨੂੰ ਨਹੀ ਬੁਲਾਇਆ ਗਿਆ।

ਮੈਟ ਗਾਲਾ ਨੇ ਦਲਜੀਤ ਨੂੰ ਵਿਸ਼ਵ ਫੇਮਸ ਕਲਾਕਾਰ ਵਜੋ ਸੱਦਿਆ। ਜੋ ਦੁਨੀਆ ਦੇ ਚਾਰੇ ਪਾਸੇ ਵਿਕ ਰਿਹਾ।ਜਿਸ ਨੂੰ ਲੈ ਕੇ ਗਾਲਾ ਨੇ ਬੁਲਾਉਣ ਦੀ ਲੋੜ ਸਮਝੀ। ਦਲਜੀਤ ਲਈ ਵੀ ਇਹ ਬੜਾ ਵੱਡਾ ਤਜ਼ਰਬਾ ਹੈ ਕਿਉਕਿ ਹਾਲੀਵੁੱਡ ਵਿਚ ਜਿਨੇ ਵੀ ਲਾਲ ਕਾਰਪਿਟ ਸ਼ੋ ਹੁੰਦੇ ਹਨ ਉਹਨਾਂ ਵਿੱਚੋ ਇਹ ਇੱਕ ਹੈ। ਫੈਸ਼ਨ ਦੀ ਦੁਨੀਆ ਵਿਚ ਮੈਟ ਗਾਲਾ ਅਹਿਮੀਅਤ ਰੱਖਦਾ। ਇਸ ਸ਼ੋਅ ਦੀ ਸਾਰੀ ਆਮਦਨ ਫੰਡ ਲਈ ਇਕਤਰ ਕੀਤੀ ਜਾਂਦੀ ਹੈ। ਜੋ ਮੈਟ ਹੱਟਨ ਅਜਾਇਬ ਘਰ ਨੂੰ ਦਿੱਤਾ ਜਾਣਾ ਹੈ। ਇਹ ਫੈਸ਼ਨ ਸ਼ੋਅ ਫੰਡ ਇਕੱਠਾ ਕਰਨ ਲਈ ਹਰੇਕ ਸਾਲ ਹੁੰਦਾ ਹੈ।
ਦਲਜੀਤ ਸਿੰਘ ਨੇ ਪਹਿਲਾ ਹੀ ਕਹਿ ਦਿਤਾ ਸੀ ਕਿ ਇਸ ਬਾਰ ਹੋਣ ਵਾਲਾ ਮੈਟ ਗਾਲਾ ਬਾਰੇ ਉਸ ਨੂੰ ਪਤਾ ਸੀ ਕਿ ਸੁਨੇਹਾ ਆਉਣ ਵਾਲਾ। ਇਸ ਸ਼ੋਅ ਵਿਚ ਵਿਸ਼ਵ ਪ੍ਰਸਿੱਧ ਕਲਾਕਾਰ, ਅਦਾਕਾਰ ਅਤੇ ਡਿਜ਼ਾਇਨਰਾਂ ਨੂੰ ਬੁਲਾਇਆ ਜਾਂਦਾ ਇਸ ਵਿਚ। ਇਸ ਮੌਕੇ ਤੇ ਪੂਰੀ ਦੁਨੀਆ ਦਾ ਮੀਡੀਆ ਹਾਜ਼ਰ ਹੁੰਦਾ ਹੈ ਜਿਸ ਨੂੰ ਲੈ ਕੇ ਇਸ ਪ੍ਰੋਗਰਾਮ ਵਿੱਚ ਹਰੇਕ ਕਲਾਕਾਰ ਦੀ ਦਿਲੀ ਤਮੰਨਾ ਹੁੰਦੀ ਹੈ ਕਿ ਮੇਰੀ ਡਰੈੱਸ ਤੇ ਮੀਡੀਆ ਫੋਕਸ ਕਰੇ। ਜਿਸ ਨੂੰ ਲੈ ਕੇ ਦਲਜੀਤ ਦੀ ਵੀ ਸੋਚ ਸੀ ਕਿ ਕੀ ਪਾ ਕੇ ਕੀ ਜਾਇਆ ਜਾਵੇ। ਪਰ ਉਸ ਨੇ ਮਿਸਾਲ ਪੇਸ਼ ਕੀਤੀ ਹੈ ਕਿ ਉਹ ਪਹਿਲਾ ਪੰਜਾਬੀ ਕਲਾਕਾਰ ਬਣਿਆ ਜਿਸ ਨੂੰ ਗਾਲਾ ਨੇ ਬੁਲਾਇਆ। ਇਸ ਦੌਰਾਨ ਉਸ ਨੇ ਮਹਾਰਾਜਿਆ ਵਾਲਾ ਸ਼ਾਹੀ ਲਿਬਾਸ ਪਹਿਨਿਆ। ਕਿੰਨਾ ਜਚਿਆ ਇਹ ਪਹਿਰਾਵਾ ਦਲਜੀਤ ਨੂੰ, ਬੜਾ ਵੱਡਾ ਮੈਸੇਜ ਦੇ ਗਿਆ ਦਲਜੀਤ। ਇਸ ਲਿਬਾਸ ਦੇ ਅੰਗ ਬਸਤਰ ਤੇ ਪੰਜਾਬ ਦੇ ਨਕਸ਼ੇ ਵਿਚ ਪੈਂਤੀ ਸੁਨਹਿਰੇ ਅੱਖਰ ਸ਼ੋਅ ਕਰਦਾ ਕਿ ਇਹ ਮਹਾਰਾਜਿਆ ਵਾਲਾ ਪਹਿਰਾਵਾ ਹੈ। ਗਲੇ ਦੇ ਵਿੱਚ ਨਿਕਲੈਸ, ਹੱਥ ਵਿੱਚ ਤਲਵਾਰ, ਦਸਤਾਰ ਤੇ ਕਲਗੀ। ਇਹ ਪੁਸ਼ਾਕ ਨੂੰ ਤਿਆਰ ਕੀਤਾ ਨੇਪਾਲ ਦੇ ਪ੍ਰਸਿੱਧ ਡਿਜਾਇਨਰ ਪਰਵਲ ਗੁਰੰਗ ਨੇ ।
