ਵੈਬਸਾਈਟ www.itipunjab.nic.in ’ਤੇ ਆਨਲਾਈਨ ਕੀਤਾ ਜਾ ਸਕਦੈ ਅਪਲਾਈ
ਜਲੰਧਰ, 28 ਜੂਨ 2024-: ਸਰਕਾਰੀ ਆਈ.ਟੀ.ਆਈ. ਫਾਰ ਵੂਮੈਨ ਲਾਜਪਤ ਨਗਰ ਜਲੰਧਰ ਵਿਖੇ ਵੱਖ-ਵੱਖ ਕੋਰਸਾਂ ਲਈ ਦਾਖ਼ਲਾ ਸ਼ੁਰੂ ਹੋ ਚੁੱਕਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰੁਪਿੰਦਰ ਕੌਰ ਨੇ ਦੱਸਿਆ ਕਿ ਸੰਸਥਾ ਵਿੱਚ ਵੱਖ-ਵੱਖ ਕੋਰਸ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਕੰਪਿਊਟਰ ਕੋਰਸ, ਫੈਸ਼ਨ ਡਿਜ਼ਾਈਨ ਐਂਡ ਟੈਕਨਾਲੋਜੀ, ਡਰੈੱਸ ਮੇਕਿੰਗ, ਸਰਫੇਸ ਓਰਨਾਮੈਂਟ (ਕਢਾਈ), ਕਾਸਮੈਟੋਲੋਜੀ (ਬਿਊਟੀਸ਼ਨ) ਦੇ ਇਕ-ਇਕ ਸਾਲ ਦੇ ਕੋਰਸ ਸ਼ਾਮਲ ਹਨ, ਜਿਨ੍ਹਾਂ ਲਈ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਕੋਰਸ ਕਰਨ ਦੀਆਂ ਚਾਹਵਾਨ ਲੜਕੀਆਂ ਦਾਖ਼ਲੇ ਲਈ ਸਰਕਾਰੀ ਆਈ.ਟੀ.ਆਈ.(ਇ.) ਲਾਜਪਤ ਨਗਰ ਵਿਖੇ ਪਹੁੰਚ ਕਰ ਸਕਦੀਆਂ ਹਨ ਜਾਂ ਵੈੱਬਸਾਈਟ www.itipunjab.nic.in ’ਤੇ ਅਪਲਾਈ ਕਰ ਸਕਦੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਦਾਖ਼ਲੇ ਲਈ ਮੁਫ਼ਤ ਰਜਿਸਟ੍ਰੇਸ਼ਨ ਲਈ ਫੋਨ ਨੰਬਰ: 98789-02448, 98764-24777, 98724-76847 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕੋਰਸਾਂ ਵਿੱਚ ਦਾਖ਼ਲਾ ਲੈਣ ਵਾਲੀਆਂ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਸਿਖਿਆਰਥਣਾਂ ਲਈ ਟਿਊਸ਼ਨ ਫੀਸ ਮੁਆਫ਼ ਹੈ ਅਤੇ ਕੋਰਸ ਮੁਕੰਮਲ ਹੋਣ ਉਪਰੰਤ ਲੜਕੀਆਂ ਨੂੰ ਰੋਜ਼ਗਾਰ ਦਿਵਾਉਣ ਵਿਚ ਮਦਦ ਵੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੋਰਸ ਮੁਕੰਮਲ ਹੋਣ ’ਤੇ ਸਿਖਿਆਰਥਣਾਂ ਨੂੰ ਐੱਨ.ਸੀ.ਵੀ.ਟੀ. ਸਰਟੀਫਿਕੇਟ ਪ੍ਰਦਾਨ ਕੀਤਾ ਜਾਵੇਗਾ।

