ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਪੰਜਵੀਂ ਜਮਾਤ ਦੇ ਨਤੀਜੇ ’ਚ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਲੈ ਕੇ ਮੱਲਾਂ ਮਾਰੀਆਂ ਹਨ। ਇਸ ਮੌਕੇ ਸਕੂਲ ਦੇ ਐਮ.ਡੀ. ਸੁਖਦੀਪ ਸਿੰਘ, ਪਿ੍ਰੰਸੀਪਲ ਬਲਜਿੰਦਰ ਕੁਮਾਰ, ਪ੍ਰਬੰਧਕ ਰਵਿੰਦਰਜੀਤ ਕੌਰ ਅਤੇ ਵਾਈਸ ਪਿ੍ਰੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਸਕੂਲ ਦੇ ਬੱਚੇ ਨਿਹਾਲ ਸਿੰਘ ਨੇ 500 ਚੋਂ 500 ਅੰਕ ਹਾਸਲ ਕਰਕੇ 587 ਬੱਚਿਆਂ ਦੀ ਸੂਚੀ ’ਚ ਆਪਣਾ ਪਹਿਲਾ ਸਥਾਨ ਹਾਸਲ ਕਰਕੇ ਇਲਾਕੇ ਅਤੇ ਸਕੂਲ ਦਾ ਨਾਂ ਰੋਸ਼ਨਾਇਆ ਹੈ। ਸਕੂਲ ਦੀ ਸਿਮਰਪ੍ਰੀਤ ਕੌਰ ਨੇ 99.6 ਫੀਸਦੀ ਅੰਕ ਲੈ ਕੇ ਦੂਸਰਾ ਸਥਾਨ ਅਤੇ ਸਾਹਿਲ ਕੁਮਾਰ ਨੇ 99. 4 ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਸਾਰੇ ਵਿਦਿਆਰਥੀਆਂ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ ਜਿਨਾਂ ’ਚੋਂ 16 ਵਿਦਿਆਰਥੀਆਂ ਦੇ ਨੰਬਰ 95 ਫੀਸਦੀ ਤੋਂ ਉੱਪਰ ਹਨ। ਜਿਨਾਂ ’ਚ ਜਸਮੀਨ ਕੌਰ, ਸਿਮਰਪ੍ਰੀਤ ਕੌਰ, ਬਲਰੂਪ ਕੌਰ, ਦੀਪਿਕਾ, ਰਿਤਿਕਾ, ਜਸਮੀਤ, ਸਾਹਿਲ ਕੁਮਾਰ, ਯੁਗਰਾਜ ਰੱਲ, ਅਰਮਾਨ ਕੁਮਾਰ, ਅਮਿ੍ਰਤ ਸਿੰਘ ਸਿੱਧੂ, ਦਯਾ ਸਿੰਘ, ਹਰਮਨਦੀਪ ਸਿੰਘ, ਕਰਿਸ਼ ਮੈਹਮੀ ਵਿਦਿਆਰਥੀ ਸ਼ਾਮਲ ਹਨ। ਉਨਾਂ ਅੱਗੇ ਦੱਸਿਆ ਕਿ ਇਸ ਪ੍ਰਾਪਤੀ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੈਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਉਚੇਚੇ ਤੌਰ ’ਤੇ ਸਕੂਲ ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੱਤੀ । ਇਸ ਮੌਕੇ ਉਨਾਂ ਅੱਗੇ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਮਿਹਨਤੀ ਸਟਾਫ਼, ਵਿਦਿਆਰਥੀਆਂ ਦੀ ਲਗਨ ਅਤੇ ਮਾਪਿਆਂ ਦਾ ਸਹਿਯੋਗ ਹੈ।
 
                        