Breaking
Thu. Aug 27th, 2026

ਪਾਸਲੇ ‘ਚ ਦਾਤਰ ਦੀ ਨੋਕ ਤੇ ਲੁੱਟਿਆ ਠੇਕਾ, ਲੁਟੇਰਿਆ ਨੇ 25 ਹਜ਼ਾਰ ਨਕਦ ਅਤੇ 126000 ਆਨਲਾਈਨ ਲੁੱਟਿਆ

ਨੂਰਮਹਿਲ, 27 ਅਗਸਤ 2027- ਥਾਣਾ ਨੂਰਮਹਿਲ ਅਧੀਨ ਪੈਂਦੇ ਪਿੰਡ ਪਾਸਲਾ ਜਿੱਥੇ ਬੀਤੀ ਰਾਤ ਲੁਟੇਰਿਆਂ ਵੱਲੋਂ ਤੇਜਧਾਰ ਹਥਿਆਰਾਂ ਦੀ ਨੋਕ ‘ਤੇ ਵੱਡੀ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਨ੍ਹਾਂ ਨੇ ਬਿਨਾਂ ਕਿਸੇ ਖੌਫ਼ ਦੇ ਸ਼ਰਾਬ ਦੇ ਠੇਕੇ ਨੂੰ ਆਪਣਾ ਸ਼ਿਕਾਰ ਬਣਾਇਆ।

ਮਿਲੀ ਜਾਣਕਾਰੀ ਮੁਤਾਬਕ ਪੀੜਤ ਠੇਕਾ ਕਰਮਚਾਰੀ ਪ੍ਰੇਮ ਸ਼ਾਹੂ ਪੁੱਤਰ ਤਰਬੀਨੀ ਸ਼ਾਹੂ, ਮੂਲ ਵਾਸੀ ਝਾਰਖੰਡ ਨੇ ਦਹਿਸ਼ਤ ਦੇ ਆਲਮ ਵਿੱਚ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਰਾਤ ਦੇ ਠੀਕ 11:45 ਵਜੇ ਦੋ ਅਣਪਛਾਤੇ ਨਕਾਬਪੋਸ਼ ਲੁਟੇਰੇ ਜਿਹਨਾਂ ਨੇ ਧਾਵਾ ਬੋਲਦਿਆਂ ਠੇਕੇ ਦੇ ਬਾਹਰਲੇ ਜਿੰਦੇ ਤੋੜ ਕੇ ਅਤੇ ਸ਼ਟਰ ਭੰਨ ਕੇ ਜ਼ਬਰਦਸਤੀ ਅੰਦਰ ਦਾਖਲ ਹੋ ਗਏ। ਅੰਦਰ ਵੜਦਿਆਂ ਹੀ ਲੁਟੇਰਿਆਂ ਨੇ ਦਾਤ ਅਤੇ ਲੋਹੇ ਦੀਆਂ ਰਾਡਾਂ ਲਹਿਰਾਉਂਦਿਆਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸ ਦਾ 25,000 ਰੁਪਏ ਦੀ ਕੀਮਤ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਖੋਹੇ ਹੋਏ ਮੋਬਾਈਲ ਫੋਨ ਦੀ ਵਰਤੋਂ ਕਰਕੇ 1,26,000 ਰੁਪਏ ਦੀਆਂ ਆਨਲਾਈਨ ਟਰਾਂਜੈਕਸ਼ਨਾਂ ਕਰਵਾ ਲਈਆਂ ਅਤੇ ਖਾਤਾ ਖਾਲੀ ਕਰਕੇ ਮੌਕੇ ਤੋਂ ਫਰਾਰ ਹੋ ਗਏ।

ਇਸ ਖੌਫ਼ਨਾਕ ਵਾਰਦਾਤ ਤੋਂ ਬਾਅਦ ਜਦੋਂ ਥਾਣਾ ਨੂਰਮਹਿਲ ਦੇ ਮੁੱਖੀ ਗੁਰਮੀਤ ਰਾਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਫੁਟੇਜ ਖੰਗਾਲੀ ਜਾ ਰਹੀ ਹੈ ਉਹਨਾਂ ਕਿਹਾ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ । ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਗਿਆ ਹੈ

By admin

Related Post

Leave a Reply

Your email address will not be published. Required fields are marked *