ਅੱਜ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਨੂਰਮਹਿਲ (ਸਕੈਨ) ਵਲੋਂ ਕਰਵਾਏ ਜਾ ਰਹੇ 15 ਵੇਂ ਸਾਲਾਨਾ ਐਥਲੈਟਿਕਸ ਮੁਕਾਬਲਿਆਂ ਨੂੰ ਕਰਵਾਉਣ ਸੰਬੰਧੀ ਮੀਟਿੰਗ ਮੈਡਮ ਸੁਮਨ ਲਤਾ ਪਾਠਕ ਵਾਇਸ ਪ੍ਰਧਾਨ ਦੀ ਪ੍ਰਧਾਨਗੀ ਹੇਠ ਸ਼ਿਵਾ ਪਬਲਿਕ ਸਕੂਲ ਨੂਰਮਹਿਲ ਵਿਖੇ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ। ਜਿਸ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਥਲੈਟਿਕਸ ਮੁਕਾਬਲੇ ਨਵੰਬਰ 2026 ਵਿੱਚ ਹੀ ਕਰਵਾਏ ਜਾਣਗੇ। ਇਸ ਮੀਟਿੰਗ ਵਿੱਚ ਹਾਜ਼ਰ ਸੰਸਥਾ ਦੇ ਐਗਜੇਕਟਿਵ ਮੈਂਬਰਾਂ ਵਿੱਚ ਪਵਨ ਕੁਮਾਰ ਰਾਏ ਸਕੱਤਰ, ਪਰਮਜੀਤ ਸਿੰਘ ਚੀਮਾ ਖਜਾਨਚੀ, ਮੱਖਣ ਸ਼ੇਰਪੁਰੀ ਸਹਾਇਕ ਸਕੱਤਰ, ਖੁਸ਼ਪਾਲ ਚੀਮਾ, ਹਰਕਮਲ ਸਿੰਘ ਜੌਹਲ ,ਪ੍ਰਿਤਪਾਲ ਸਿੰਘ ਨੰਨਰਾ, ਪ੍ਰਿੰਸੀਪਲ ਰੀਨਾ ਸ਼ਰਮਾ, ਰਾਜਨ ਢੀਗਰਾ ਹਾਜ਼ਰ ਸਨ।