Breaking
Sun. Aug 9th, 2026

ਬਸਪਾ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਲੋਕਾਂ ਦਾ ਜੋਰਦਾਰ ਸਵਾਗਤ- ਬੀਬੀ ਮਾਨ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਪੱਖੀ ਨੀਤੀਆਂ ਨੂੰ ਲੈ ਕੇ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਲੋਕਾਂ ਤੱਕ ਪਹੁੰਚ ਨੂੰ ਲੈ ਕੇ ਲਗਾਤਾਰ ਲੋਕ ਦੂਸਰੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਰਹੇ ਹਨ।

ਜਿਸ ਦੀ ਮਿਸਾਲ ਨੂਰਮਹਿਲ ਵਿੱਚ ਬਸਪਾ ਨੂੰ ਛੱਡ ਕੇ ਧਲਵੰਤ ਸਹਿਜਲ ਅਤੇ ਉਹਨਾਂ ਦੇ ਸਾਥੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਹ ਵਿਚਾਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪ੍ਰਗਟ ਕਰਦਿਆ ਕਿਹਾ ਕਿ ਆਮ ਲੋਕ ਸਾਡੇ ਵੱਲ ਦੂਸਰੀਆਂ ਪਾਰਟੀਆਂ ਤੋਂ ਖਹਿੜਾ ਛੁਡਾ ਕੇ ਆ ਰਹੇ ਹਨ ਜਿਸ ਨੂੰ ਦੇਖ ਕੇ ਉਹ ਲੋਕ ਕੂੜ ਪ੍ਰਚਾਰ ਕਰ ਰਹੇ ਹਨ ਜਿਹਨਾਂ ਕੋਲ ਇਹ ਸਭ ਕੁਝ ਸੁਣਨਾ ਮੁਸ਼ਕਲ ਹੋਇਆ ਪਿਆ। ਅਜਿਹੇ ਆਗੂ ਸੜਨ ਦੀ ਵਜਾਏ ਲੋਕਾਂ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਨ, ਲੋਕਾਂ ਦਾ ਮਨ ਜਿੱਤਣ ਨਾ ਸੜਨ। ਬੀਬੀ ਮਾਨ ਨੇ ਆਖਿਆ ਇਹਨਾਂ ਨੂੰ ਲੋਕ ਸੇਵਾ ਕਰਨੀ ਸਿਖਾ ਦਿਆਂਗੇ। ਜਦੋਂ ਬੀਬੀਆਂ ਭੈਣਾਂ ਦਾ ਦੁੱਖ ਸੁਣਨ ਲਈ ਮਿਲਦਾ ਪਤਾ ਲੱਗਦਾ ਲੋਕਾਂ ਦੀਆਂ ਕੀ ਮੁਸ਼ਕਲਾਂ ਮਜਬੂਰੀਆਂ ਹਨ। ਬੀਬੀ ਮਾਨ ਨੇ ਦਸਿਆ ਕਿ ਨੂਰਮਹਿਲ ਵਿੱਚ ਧਲਵੰਤ ਸਹਿਜਲ, ਤਿਲਕ ਰਾਜ, ਦਵਿੰਦਰ ਕੁਮਾਰ, ਅਵਤਾਰ, ਆਸ਼ੂ, ਮੁਨੀਸ਼ ਕੁਮਾਰ, ਦਲਜੀਤ ਸਿੰਘ, ਗੁਲੂ ਸਹਿਜਲ, ਜਗਾ ਬਾਲੂ, ਜਸਵਿੰਦਰ ਸਿੰਘ ਬਾਲੂ, ਤਾਰੋ ਬਾਲੂ, ਅਵਤਾਰ ਬਾਲੂ, ਸੀਮਾ ਬਾਲੂ, ਸੰਦੀਪ ਬਾਲੂ, ਰਾਮ ਆਸਰਾ ਬਾਲੂ, ਤੋਸ਼ੀ ਬਾਲੂ, ਅਜੈ ਕੁਮਾਰ ਸਲੱਣ, ਸੰਤਾ ਸਿੰਘ ਫਰਵਾਲੀਆ, ਜਗਦੀਪ ਕੁਮਾਰ ਬਾਲੂ, ਨਵਜੋਤ ਕੌਰ ਬਾਲੂ, ਜੀਤ ਲੰਗਾਹ, ਮਨਜੀਤ ਕੌਰ ਲੰਗਾਹ, ਮੀਨਾ ਰਾਣੀ ਲੰਗਾਹ, ਅਮਰਜੀਤ ਲੰਗਾਹ, ਜੀਤ ਕੈਲੇ, ਸੋਹਣ ਲੰਗਾਹ, ਨਸੀਬ ਚੰਦ, ਤੋਤਾ ਕੈਲੇ, ਪਿੰਦੂ ਕੈਲੇ, ਭਜਨ ਮੱਲ, ਬਿੰਦਰ ਮੱਲ, ਕੇਵਲ ਮੱਲ, ਪੰਮੀ ਮੱਲ, ਪਿਆਰੀ ਬਾਲੂ, ਮਿੰਦੋ ਲੰਗਾਹ, ਬਲਜੀਤ ਕੌਰ, ਪਰੀਤ ਬਾਲੂ, ਬਿੰਦਰ ਬਾਲੂ, ਕਮਲੇਸ਼ ਲੰਗਾਹ, ਲਵਪ੍ਰੀਤ ਆਮ ਆਦਮੀ ਪਾਰਟੀ ਵਿੱਚ ਹੋਏ ਹਨ ਜਿਹਨਾਂ ਨੂੰ ਜੀ ਆਇਆ ਨੂੰ ਆਖਿਆ ਜੋਰਦਾਰ ਸਵਾਗਤ ਕਰਦਿਆ ਬੀਬੀ ਮਾਨ ਨੇ ਆਖਿਆ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਮਿਲਣ ਦਾ ਭਰੋਸਾ ਦਿੱਤਾ।
ਇਸ ਮੌਕੇ ਤੇ ਪ੍ਰਧਾਨ ਦੀਪਕ ਕੁਮਾਰ, ਚੇਅਰਮੈਨ ਲਖਵੀਰ ਸਿੰਘ ਸ਼ੀਰ, ਸੁਖਵਿੰਦਰ ਕੌਰ ਕੌਸਲਰ, ਰਤਨਾ ਨਈਅਰ, ਰਾਜੂ ਉੱਪਲ, ਰਾਕੇਸ਼ ਸ਼ਰਮਾ, ਰਾਕੇਸ਼ ਵਰਮਾ, ਸੋਨੂੰ ਮਿਤੂ, ਡਾਕਟਰ ਗੋਇਲ, ਸੰਜੀਵ ਸ਼ਰਮਾ, ਸੰਦੀਪ ਤਕਿਆਰ, ਸੁਭਾਸ਼ ਚੰਦਰ ਕੌਸਲਰ, ਸੰਦੀਪ ਬੱਤਰਾ, ਸਾਹਿਲ ਮੈਹਿਨ ਆਦਿ ਹਾਜ਼ਰ ਸਨ।

By admin

Related Post

Leave a Reply

Your email address will not be published. Required fields are marked *