ਨਵੀਂ ਦਿੱਲੀ, 12 ਜੁਲਾਈ 2025 : ਮੁੱਢਲੀ ਜਾਂਚ ਰਿਪੋਰਟ ਅਹਿਮਦਾਬਾਦ ਜਹਾਜ਼ ਹਾਦਸੇ ਦੀ ਇਕ ਮਹੀਨੇ ਬਾਅਦ ਆ ਗਈ ਹੈ। ਏਅਰ ਕਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੇ 12 ਜੁਲਾਈ ਨੂੰ 15 ਪੰਨਿਆਂ ਦੀ ਰਿਪੋਰਟ ਜਨਤਕ ਕੀਤੀ। ਮੁੱਢਲੀ ਜਾਂਚ ਅਨੁਸਾਰ ਇਹ ਹਾਦਸਾ ਜਹਾਜ਼ ਦੋਵੇਂ ਇੰਜਨ ਬੰਦ ਹੋਣ ਕਾਰਨ ਹੋਇਆ। ਟੇਕ ਆਫ ਤੋਂ ਥੋੜੀ ਦੇਰ ਬਾਅਦ ਦੋਵੇਂ ਇੰਜਨ ਇੱਕ-ਇੱਕ ਕਰਕੇ ਬੰਦ ਹੋ ਗਏ ।ਇਸ ਦੌਰਾਨ ਕਾਕਪਿਟ ਰਿਕਾਰਡਿੰਗ ਦਰਸਾਉਂਦੀ ਹੈ ਕਿ ਇੱਕ ਪਾਇਲਟ ਨੇ ਦੂਜੇ ਨੂੰ ਪੁੱਛਿਆ ਸੀ ਕਿ ਕੀ ਉਸਨੇ ਇੰਜਨ ਬੰਦ ਕਰ ਦਿੱਤਾ ਹੈ। ਦੂਜੇ ਨੇ ਜਵਾਬ ਦਿੱਤਾ ਨਹੀਂ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਫਲਾਈਟ ਤੇ ਇਹ ਏ. ਆਈ 171 ਟੇਕ ਆਫ ਤੋਂ ਥੋੜੀ ਦੇਰ ਬਾਅਦ ਇੱਕ ਮੈਡੀਕਲ ਹੋਸਟਲ ਦੀ ਇਮਾਰਤ ਨਾਲ ਟਕਰਾ ਗਈ ਸੀ ਇਸ ਵਿੱਚ 270 ਲੋਕਾਂ ਦੀ ਮੌਤ ਹੋ ਗਈ ਜਿਹਨਾਂ ਵਿੱਚ 241 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸ਼ਾਮਿਲ ਸਨ ਹਾਦਸੇ ਵਿੱਚ ਸਿਰਫ ਇੱਕ ਯਾਤਰੀ ਬਚਿਆ ਸੀ।
