ਭਗਵੰਤ ਮਾਨ ਵਲੋਂ ਸ਼੍ਰੋਮਣੀ ਕਮੇਟੀ ਨੂੰ ‘ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ’ ਆਖਣ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ
ਐਸਜੀਪੀਸੀ ਹਰਜਿੰਦਰ ਸਿੰਘ ਧਾਮੀ ਕੀ ਆਖਿਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵਲੋਂ ਸ਼੍ਰੋਮਣੀ ਕਮੇਟੀ ਨੂੰ ‘ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ’ ਆਖਣ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ
ਮੁੱਖ ਮੰਤਰੀ ਦੀ ਇਹ ਟਿੱਪਣੀ ਨਿਰਅਧਾਰ, ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਅਤੇ ਸਿੱਖ ਕੌਮ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਦੀ ਬੇਅਦਬੀ ਕਰਨ ਵਾਲੀ ਹੈ।
ਇਸ ਨੇ ਭਗਵੰਤ ਮਾਨ ਦੀ ਬੌਧਿਕ ਕੰਗਾਲੀ ਦਾ ਸਬੂਤ ਦੇਣ ਦੇ ਨਾਲ ਨਾਲ ਉਸ ਦੀ ਹਾਉਮੈ ਅਤੇ ਹੌਲੇ ਪੱਧਰ ਦੀ ਪਹੁੰਚ ਨੂੰ ਵੀ ਉਜਾਗਰ ਕੀਤਾ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਅਕਾਲੀ ਲਹਿਰ ਨੇ ਸਦਾ ਸਿੱਖਾਂ ਤੇ ਪੰਜਾਬ ਦੀ ਭਲਾਈ ਲਈ ਲੜਾਈਆਂ ਲੜੀਆਂ।
ਅਕਾਲੀ ਯੋਧਿਆਂ ਨੇ ਨਾ ਕੇਵਲ ਦੇਸ਼ ਦੀ ਆਜ਼ਾਦੀ ਲਈ ਆਪਣਾ ਖੂਨ ਵਹਾਇਆ, ਸਗੋਂ ਐਮਰਜੰਸੀ ਵਰਗੇ ਅਧਿਕਾਰ ਖੋਹਣ ਵਾਲੇ ਦੌਰਾਂ ਵਿਚ ਵੀ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਅਣਖ ਨਾਲ ਸੰਘਰਸ਼ ਕੀਤਾ। ਆਪਣੇ ਸੀਮਤ ਸਾਧਨਾਂ ਨਾਲ ਪੰਜਾਬ ਵਿਚ ਲਗਭਗ 100 ਦੇ ਕਰੀਬ ਵਿਦਿਅਕ ਅਦਾਰਿਆਂ ਦੀ ਸਥਾਪਨਾ ਕਰਕੇ ਵਿਦਿਅਕ ਖੇਤਰ ਵਿੱਚ ਇਸ ਖਿੱਤੇ ਅੰਦਰ ਕ੍ਰਾਂਤੀ ਲਿਆਂਦੀ ਹੈ।
ਭਗਵੰਤ ਮਾਨ ਨੇ ਐਸਜੀਪੀਸੀ ਦਾ ਮਤਲਬ ਸ਼੍ਰੋਮਣੀ ਗੋਲਕ ਪ੍ਰਬੰਧ ਕਮੇਟੀ ਹੋਣਾ ਚਾਹੀਦਾ ਕਿਥੇ ਕਿਹਾ
ਅੱਜ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਹੁਣ ਕਹਿ ਰਹੇ ਹਨ ਕਿ ਸਾਡੇ ਕੋਲ ਦਿੱਲੀ ਕਮੇਟੀ ਦਾ ਪ੍ਰਬੰਧ ਲੈ ਲਿਆ ਹਰਿਆਣਾ ਕਮੇਟੀ ਦਾ ਪ੍ਰਬੰਧ ਲੈ ਲਿਆ
ਮਾਨ ਨੇ ਕਿਹਾ ਕਿ ਜੇਕਰ ਪ੍ਰਬੰਧ ਠੀਕ ਨਹੀਂ ਕਰੋਗੇ ਤਾਂ ਸੰਗਤਾਂ ਨੇ ਪ੍ਰਬੰਧ ਲੈ ਹੀ ਲੈਣਾ ਹੈ।
ਕਮੇਟੀਆਂ ਪ੍ਰਬੰਧ ਕਰਨ ਲਈ ਹੁੰਦੀਆਂ ਨੇ ਜੇਕਰ ਪ੍ਰਬੰਧ ਨਹੀਂ ਕਰੋਗੇ ਤਾਂ ਫਿਰ ਪ੍ਰਬੰਧ ਨਹੀਂ ਮਿਲਦਾ।
ਉਹਨਾਂ ਨੇ ਕਿਹਾ ਕਿ ਮੈਂ ਪਾਰਲੀਮੈਂਟ ਵਿੱਚ ਵੀ ਕਿਹਾ ਸੀ ਕਿ ਐਸਜੀਪੀਸੀ ਦਾ ਮਤਲਬ ਸ਼੍ਰੋਮਣੀ ਗੋਲਕ ਪ੍ਰਬੰਧ ਕਮੇਟੀ ਹੋਣਾ ਚਾਹੀਦਾ ਇਹਨਾਂ ਤਾਂ ਸਿਰਫ ਗੋਲਕ ਦਾ ਪ੍ਰਬੰਧ ਕਰਨਾ ਹੁੰਦਾ ਬਾਕੀ ਪ੍ਰਬੰਧ ਤਾ ਸੰਗਤਾਂ ਹੀ ਕਰਦੀ ਹੈ। ਉਹਨਾਂ ਕਿਹਾ ਕਿ ਅਸੀਂ ਤਾਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਕੇ ਹੀ ਨਤਮਸਤਕ ਹੋ ਜਾਦੇ ਆ।
