ਸਤਪਾਲ ਸਿੰਘ ਜੌਹਲ
ਅਖੇ ਬੀਤੀ 27 ਦਸੰਬਰ ਨੂੰ ਪੰਜਾਬ ਤੇ ਹਰਿਆਣਾ ਤੋਂ ਨਵਾਂ ਸਾਲ ਮਨਾਉਣ ਲਈ ਰੂਸ ਗਏ ਸੀ ਫੋਟੋ ਵਿੱਚ ਦਿਸ ਰਹੇ ਲਵਪ੍ਰੀਤ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਨਰੈਣ ਸਿੰਘ, ਹਰਸ਼ ਕੁਮਾਰ, ਤੇ ਅਭਿਸ਼ੇਕ ਕੁਮਾਰ ਪਰ ਓਥੇ ਰੂਸ ਦੀ ਫੌਜ ਵਿੱਚ ਯੂਕਰੇਨ ਨਾਲ਼ ਲੜਾਈ ਕਰਨ ਲਈ ਸ਼ਾਮਿਲ ਕਰ ਲਏ ਗਏ। ਹੁਣ ਇਨ੍ਹਾਂ ਨੌਜਵਾਨਾਂ ਨੇ ਭਾਰਤ ਸਰਕਾਰ ਨੂੰ ਜੰਗ ਵਿੱਚੋਂ ਕੱਢ ਕੇ ਵਾਪਿਸ ਮੋੜ ਕੇ ਲੈ ਜਾਣ ਦੀ ਅਪੀਲ ਕੀਤੀ ਹੈ। ਤਾਜਾ ਖਬਰ ਅਨੁਸਾਰ 1 ਭਾਰਤੀ ਨੌਜਵਾਨ ਦੀ ਜੰਗ ਵਿੱਚ ਮੌਤ ਵੀ ਹੋਈ ਹੈ।
ਪੰਜਾਬ ਵਿਧਾਨ ਸਭਾ ਵਿੱਚ ਅੱਜ ਜਲੰਧਰ ਛਾਉਣੀ ਤੋ ਵਿਧਾਇਕ ਪਰਗਟ ਸਿੰਘ ਨੇ ਸ਼ੈਸ਼ਨ ਦੌਰਾਨ ਇਹ ਮੁੱਦਾ ਚੁੱਕਿਆ ਕਿ ਸੈਰ ਲਈ ਰੂਸ ਵਿੱਚ ਗਏ ਮੁੰਡਿਆ ਨੂੰ ਉੱਥੋ ਦੀ ਫੌਜ ਨੇ ਆਪਣੇ ਵਿੱਚ ਸ਼ਾਮਲ ਕਰ ਲਿਆ ਤੇ ਯੂਕਰੇਨ ਖਿਲਾਫ ਲੜਾਈ ਵਿੱਚ ਸ਼ਾਮਲ ਕਰ ਲਿਆ ਗਿਆ। ਉਹਨਾਂ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਸਿਆ ਕਿ ਇਸ ਸੰਬੰਧ ਵਿੱਚ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖ ਦਿੱਤੀ ਗਈ ਹੈ।
 
                        