Skip to content

ਸੁਪਰੀਮ ਕੋਰਟ ਵਲੋਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਦਿਤੇ ਜਾਣ ਤੋਂ ਬਾਅਦ ਜਿੱਥੇ ਉਹਨਾਂ ਦੇ ਸਮਰਥਕਾਂ ਵਿੱਚ ਜਸ਼ਨ ਦਾ ਮਾਹੌਲ ਹੈ। ਨਕੋਦਰ ‘ਚ ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਵਿੱਚ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿੱਚ ਜਸ਼ਨ ਮਨਾਇਆ ਗਿਆ ਤੇ ਲੱਡੂ ਵੰਡੇ ਗਏ ਅਤੇ ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਪ੍ਰੈਸ ਨੂੰ ਇਹ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਸੁਪਰੀਮ ਕੋਰਟ ਨੇ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਦਿੱਤੀ ਹੈ ਇਹ ਆਮ ਲੋਕਾਂ ਦੀ ਜਿੱਤ ਹੈ ਕੇਂਦਰ ਸਰਕਾਰ ਦੇ ਦਬਾਅ ਹੇਠਾਂ ਆ ਕੇ ਈਡੀ ਨੇ ਚੋਣਾਂ ਤੋਂ ਪਹਿਲਾਂ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਵਿਰੋਧੀ ਧਿਰ ਨੂੰ ਜਾਣ ਬੁਝ ਕੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਦੇ ਇਹਨਾਂ ਯਤਨਾਂ ਨੂੰ ਨਾਕਾਮ ਕਰ ਦਿੱਤਾ ਹੈ। ਮੈਡਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਦੇਸ਼ ਦੀ ਨਿਆ ਪ੍ਰਣਾਲੀ ਤੇ ਪੂਰਾ ਯਕੀਨ ਸੀ ਕਿ ਮਾਨਯੋਗ ਸੁਪਰੀਮ ਕੋਰਟ ਅਦਾਲਤ ਸਾਨੂੰ ਰਾਹਤ ਦੇਵੇਗੀ ਜੋ ਕਿ ਅੱਜ ਇਹ ਸਾਬਿਤ ਹੋਇਆ ਕਿ ਸਾਡੇ ਦੇਸ਼ ਦਾ ਕਾਨੂੰਨ ਅਜੇ ਜਿੰਦਾ ਹੈ ਇਸ ਕਾਨੂੰਨ ਤੋਂ ਹਰ ਇੱਕ ਨੂੰ ਇਨਸਾਫ਼ ਦੀ ਉਮੀਦ ਹੈ, ਸਾਨੂੰ ਵੀ ਅੱਜ ਇਨਸਾਫ ਮਿਲਿਆ ਜਿਸ ਕਰਕਾ ਸ਼੍ਰੀ ਅਰਵਿੰਦ ਕੇਜਰੀਵਾਲ ਜਮਾਨਤ ਤੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਵਾਪਸ ਆਏ ਹਨ। ਇਸ ਨਾਲ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਉਤਸਾਹ ਮਿਲੇਗਾ ਅਤੇ ਕਈ ਗੁਣਾ ਵੱਧ ਆਮ ਆਦਮੀ ਪਾਰਟੀ ਆਉਣ ਵਾਲੀ ਚੋਣਾਂ ਦਾ ਪ੍ਰਚਾਰ ਕਰੇਗੀ। ਪੰਜਾਬ ਵਿਚ 13-0 ਨਾਲ ਜਿੱਤ ਪ੍ਰਾਪਤ ਕਰਾਂਗੇ। ਪੰਜਾਬ ਦੇਸ਼ ਦਾ ਹੀਰੋ ਸੂਬਾ ਬਣੇਗਾ। ਉਹਨਾਂ ਕਿਹਾ ਕਿ ਜਲਦੀ ਹੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਆਉਣਗੇ। ਜਿਸ ਨੂੰ ਲੈ ਕੇ ਅਸੀਂ ਇਸ ਦੇ ਲਈ ਬਹੁਤ ਉਤਸ਼ਾਹਿਤ ਹਾਂ ਤੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਪ੍ਰਚਾਰ ਕਰਦੇ ਦੇਖਣਾ ਚਾਹੁੰਦੇ ਹਾਂ। ਨਕੋਦਰ ਤੋਂ ਵਲੰਟੀਅਰ, ਪੰਜਾਬ ਅਤੇ ਦੇਸ਼ ਵਿਦੇਸ਼ ਵਸਦੇ ਸਾਰੇ ਹੀ ਵਲੰਟੀਅਰਾਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈ।
ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਜਿਹਨਾਂ ਵਿੱਚ , ਸ਼ਾਂਤੀ ਸਰੂਪ ਸਟੇਟ ਜੁਆਇੰਟ ਸੈਕਟਰੀ ਐਸਸੀ ਐਸਟੀ ਵਿੰਗ ,ਬਲਦੇਵ ਸਿੰਘ ਸਹੋਤਾ ਬਲਾਕ ਪ੍ਰਧਾਨ , ਜਸਵੀਰ ਧੰਜਲ ਬਲਾਕ ਪ੍ਰਧਾਨ, ਮਨੀ ਮਹਿੰਦਰੂ ਯੂਥ ਵਿੰਗ ਪ੍ਰਧਾਨ ਨਕੋਦਰ ਸਿਟੀ, ਲਾਲ ਸਿੰਘ ਬੋਬੀ ਭੱਟੀ, ਸੋਹਨ ਲਾਲ ਬਲਾਕ ਪ੍ਰਧਾਨ, ਨਰੇਸ਼ ਕੁਮਾਰ ਸੀਨੀਅਰ ਆਗੂ, ਡਾਕਟਰ ਜੀਵਨ ਸੋਹਤਾ, ਪਵਨ ਕੁਮਾਰ ਗਿੱਲ, ਮਿੰਟੂ ਧੀਰ, ਮੰਗਤ ਰਾਮ, ਸੁਖਵਿੰਦਰ ਗੜਵਾਲ ਬਲਾਕ ਪ੍ਰਭਾਰੀ, ਹਿਮਾਂਸ਼ੂ ਜੈਨ ਵਾਈਸ ਪ੍ਰਧਾਨ ਜਿਲ੍ਹਾ ਟਰੇਡ ਵਿੰਗ , ਸਾਬੀ ਧਾਲੀਵਾਲ, ਸੰਜੀਵ ਅਹੂਜਾ ਵਾਈਸ ਪ੍ਰਧਾਨ ਜਿਲ੍ਹਾ ਟਰੇਡ ਵਿੰਗ, ਲਖਵੀਰ ਕੌਰ ਸੰਘੇੜਾ ਮਹਿਲਾ ਜੁਆਇੰਟ ਸੈਕਟਰੀ ਪੰਜਾਬ, ਸੰਜੀਵ ਟੱਕਰ ਅਮਿਤ ਅਹੂਜਾ, ਬੋਬੀ ਸ਼ਰਮਾ, ਕਰਨ ਸ਼ਰਮਾ, ਜਗਰੂਪ ਸਿੰਘ ਹਲਕਾ ਕੋਰਡਨੇਟਰ ਲੀਗਲ ਸੈਲ, ਅਸ਼ੀਸ ਗੁਪਤਾ ਗੁਰਿੰਦਰ ਸਿੰਘ ਕਲਸੀ ਰਾਧੇ ਅਤੇ ਵਿੱਕੀ ਭਗਤ ਨਰਿੰਦਰ ਸ਼ਰਮਾ ਸੀਨੀਅਰ ਆਗੂ, ਵਿਕਰਮ ਮਹੱਲਾ ਸਰਾਂ ਨੀਲਮ ਸ਼ਰਮਾ , ਸੰਜੇ ਕਪਾਣੀਆਂ, ਬਰਜੇਸ਼ ਕਪਾਣੀਆਂ ਆਦਿ ਹਾਜ਼ਰ ਸਨ ।
Like this:
Like Loading...