ਮੰਦਿਰ ਸ਼੍ਰੀ ਬਾਬਾ ਭੂਥ ਨਾਥ ਅਤੇ ਗਊਸ਼ਾਲਾ ਕਮੇਟੀ ਨੂਰਮਹਿਲ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੂੜੀ ਇਕੱਠੀ ਕਰਨ ਲਈ ਚਲਾਈ ਗਈ ਮੁਹਿੰਮ ਵਿਚ ਹਿੱਸਾ ਪਾਉਦਿਆਂ ਯੂ.ਐਸ.ਏ ਦੇ ਨਿਵਾਸੀ ਸਤੀਸ਼ ਗੁਗਲਾਨੀ ਨੇ 20 ਟਰਾਲੀਆਂ ਬਾਬਾ ਭੂਥ ਨਾਥ ਮੰਦਿਰ ਨੂੰ ਅਤੇ 5 ਟਰਾਲੀਆਂ ਤੂੜੀ ਮੰਡੀ ਰੋਡ ਨੂਰਮਹਿਲ ਸਥਿਤ ਗਾਊਸ਼ਾਲਾ ਨੂੰ ਸਹਿਯੋਗ ਵਜੋਂ ਦਿੱਤੀਆਂ।
ਮੰਦਿਰ ਕਮੇਟੀ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਮੈਹਨ ਨੇ ਗੁਗਲਾਨੀ ਪਰਿਵਾਰ ਦਾ ਧੰਨਵਾਦ ਕਰਦਿਆ ਦਸਿਆ ਕਿ ਇਸ ਪਰਿਵਾਰ ਵੱਲੋ ਹਰ ਸਾਲ ਗਊਸ਼ਾਲਾ ਲਈ ਬਹੁਤ ਵੱਡਾ ਸਹਿਯੋਗ ਕੀਤਾ ਜਾਂਦਾ ਹੈ,ਜਦੋਂ ਵੀ ਉਹਨਾਂ ਨੂੰ ਗਊਆਂ ਦੇ ਚਾਰੇ ਲਈ ਬੇਨਤੀ ਕੀਤੀ ਹੈ ਤਾਂ ਉਹਨਾਂ ਨੇ ਹਮੇਸ਼ਾ ਵੱਧ ਚੜ੍ਹ ਕੇ ਸਹਿਯੋਗ ਕੀਤਾ ਹੈ।
ਸ੍ਰੀ ਮੈਹਨ ਨੇ ਕਿਹਾ ਕਿ ਦੇਸ਼-ਵਿਦੇਸ਼ ਵਿੱਚੋਂ ਬਹੁਤ ਸਾਰੇ ਗਊ ਭਗਤਾਂ ਦਾ ਤੂੜੀ ਲਈ ਸਹਿਯੋਗ ਆਇਆ ਹੈ ਜਿਸ ਲਈ ਕਮੇਟੀ ਉਨਾਂ ਦਾ ਧੰਨਵਾਦ ਕਰਦੀ ਹੈ। ਉਹਨਾਂ ਕਿਹਾ ਕਿ ਤੂੜੀ ਦੀ ਅਜੇ ਹੋਰ ਜਿਆਦਾ ਲੋੜ ਹੈ ਜਿਸ ਵਾਸਤੇ ਜੱਦੋ-ਜ਼ਹਿਦ ਜਾਰੀ ਹੈ। ਰਾਜੀਵ ਮਿਸਰ ਅਤੇ ਕਮੇਟੀ ਮੈਂਬਰਾਂ ਵੱਲੋਂ ਵੀ ਗੁਗਲਾਨੀ ਦਾ ਧੰਨਵਾਦ ਕੀਤਾ ਗਿਆ।