ਨਕੋਦਰ, 29 ਅਗਸਤ 2026 :- ਹਲਕਾ ਨਕੋਦਰ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਰਹੀ ਹੈ, ਜਿਸ ਦੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਨੂੰ ਲਗਾਤਾਰ ਗਰਾਟਾਂ ਦਿੱਤੀਆ ਜਾ ਰਹੀਆਂ ਹਨ ਜਿਵੇਂ ਅੱਜ ਸ਼ਹਿਰਾਂ ਅਤੇ ਪਿੰਡਾਂ ਨੂੰ ਰੰਗਲਾ ਪੰਜਾਬ ਅਧੀਨ 5 ਕਰੋੜ ਦੀਆਂ ਗਰਾਂਟਾਂ ਵੰਡੀਆ ਗਈਆਂ। ਜਿਸ ਦੇ ਤਹਿਤ ਬਲਾਕ ਨਕੋਦਰ ਨੂੰ 2 ਕਰੋੜ 85 ਲੱਖ ਅਤੇ ਬਲਾਕ ਨੂਰਮਹਿਲ ਨੂੰ 2 ਕਰੋੜ 15 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਪੰਚਾਇਤਾਂ ਨੂੰ ਤਕਸੀਮ ਕੀਤੇ ਗਏ। ਮੀਡੀਆ ਨੂੰ ਸੰਬੋਧਨ ਕਰਦਿਆਂ ਬੀਬੀ ਮਾਨ ਨੇ ਆਖਿਆ ਕਿ ਬਲਾਕ ਸੰਮਤੀ ਦੀਆਂ ਗਰਾਂਟਾਂ ਪੰਚਾਇਤਾਂ ਨੂੰ ਇੱਕ ਕਰੋੜ ਰੁਪਏ ਪਹਿਲਾਂ ਹੀ ਤਕਸੀਮ ਕੀਤੇ ਜਾ ਚੁੱਕਾ ਹਨ। ਇਸ ਤੋਂ ਇਲਾਵਾ ਵੀ ਪਿੰਡਾਂ ਨੂੰ ਲੋੜ ਅਨੁਸਾਰ ਸਮੇਂ ਸਮੇਂ ਤੇ ਪੈਸੇ ਦਿੱਤੇ ਜਾਂਦੇ ਰਹਿੰਦੇ ਨੇ। ਬੀਬੀ ਮਾਨ ਨੇ ਇਹ ਵੀ ਆਖਿਆ ਕਿ ਜਿਨ੍ਹਾਂ ਪੰਚਾਇਤਾਂ ਵੱਲੋਂ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਗਰਾਂਟਾਂ ਨਹੀਂ ਖਰਚ ਕੀਤੀਆਂ ਗਈਆਂ ਜਾਂ ਘੱਟ ਖਰਚ ਕੀਤੀਆਂ ਗਈਆਂ ਉਹਨਾਂ ਨੂੰ ਇਸ ਵਾਰ ਫੰਡ ਨਹੀਂ ਦਿੱਤੇ ਜਾਣਗੇ। ਜਿੰਨਾ ਚਿਰ ਉਹ ਪਹਿਲੇ ਪੈਸੇ ਖਰਚ ਨਹੀਂ ਲੈਂਦੇ। ਜਿਹਨਾਂ ਪੰਚਾਇਤਾਂ ਨੇ ਪੈਸੇ ਖਰਚ ਲਏ ਹਨ। ਉਹਨਾਂ ਦੀਆਂ ਪ੍ਰਪੋਜ਼ਲਾਂ ਤਹਿਤ ਨਵੀਆਂ ਗਰਾਂਟਾਂ ਅੱਜ ਉਹਨਾਂ ਨੂੰ ਵੰਡੀਆਂ ਗਈਆਂ ਹਨ। ਇਹਨਾਂ ਪੰਚਾਇਤਾਂ ਵਿੱਚ ਬਹੁਤ ਸਾਰੀਆਂ ਪੰਚਾਇਤਾਂ ਸ਼ਾਮਲ ਹਨ ਜਿਹਨਾਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਆਪਣੇ ਪਿੰਡ ਦੀ ਡਿਵੈਲਪਮੈਂਟ ਨੂੰ ਪਹਿਲ ਦਿੱਤੀ ਹੈ ਨਾ ਕਿ ਕਿਸੇ ਪਾਰਟੀ ਦੀ ਧੜੇਬੰਦੀ ਨੂੰ।

ਬੀਬੀ ਮਾਨ ਨੇ ਆਖਿਆ ਕਿ ਅਜਿਹੀਆਂ ਪੰਚਾਇਤਾਂ ਨੂੰ ਅਸੀਂ ਲੋਕ ਮਿਲਣੀਆਂ ਵਿੱਚ ਵਿਸ਼ੇਸ਼ ਤੌਰ ਲੋਕਾਂ ਸਾਹਮਣੇ ਉਹਨਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹਾਂ। ਅੱਜ ਦੀਆਂ ਇਹਨਾਂ ਗਰਾਂਟਾਂ ਨੂੰ ਵੰਡਣ ਸਮੇਂ ਮੌਕੇ ਤੇ ਨਕੋਦਰ ਦੇ ਬੀ.ਡੀ.ਓ ਅਭੈ ਚੰਦਰ, ਨੂਰਮਹਿਲ ਦੇ ਬੀ.ਡੀ.ਓ ਅਸ਼ੋਕ ਕੁਮਾਰ, ਪੰਚਾਇਤ ਅਫਸਰ ਰਾਮ ਪ੍ਰਕਾਸ਼ ਤੋਂ ਇਲਾਵਾ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਦਰਸ਼ਨ ਸਿੰਘ ਟਾਹਲੀ, ਨੂਰਮਹਿਲ ਮਾਰਕੀਟ ਕਮੇਟੀ ਦੇ ਚੇਅਰਮੈਨ ਲਖਵੀਰ ਸਿੰਘ, ਮਾਰਕੀਟ ਕਮੇਟੀ ਨਕੋਦਰ ਦੇ ਚੇਅਰਮੈਨ ਜਸਬੀਰ ਸਿੰਘ ਧੰਜਲ, ਮਾਰਕੀਟ ਕਮੇਟੀ ਬਿਲਗਾ ਦੇ ਚੇਅਰਮੈਨ ਜਸਬੀਰ ਸਿੰਘ ਸੰਗੋਵਾਲ ,ਬਲਾਕ ਸੰਮਤੀ ਨਕੋਦਰ ਦੇ ਚੇਅਰਮੈਨ ਚਰਨਜੀਤ ਸਿੰਘ, ਵਾਇਸ ਚੇਅਰਮੈਨ ਜੀਵਨ ਸਿੰਘ, ਬਲਾਕ ਸੰਮਤੀ ਨੂਰਮਹਿਲ ਦੇ ਚੇਅਰਮੈਨ ਚਰਨਜੀਤ ਰਾਏ ਇਸ ਮੌਕੇ ਤੇ ਹਾਜ਼ਰ ਸਨ।ਇਸ ਸਮੇਂ ਪਾਰਟੀ ਦੇ ਬਲਾਕ ਪ੍ਰਧਾਨ,ਪਿੰਡਾਂ ਦੀਆਂ ਪੰਚਾਇਤਾਂ ਦੇ ਪੰਚ, ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਮੌਜੂਦ ਸਨ।
