ਬਿਲਗਾ ‘ਚ ਅਕਾਲੀ ਦਲ ਦੀ ਮੀਟਿੰਗ

ਬਿਲਗਾ, 9 ਅਪ੍ਰੈਲ 2026- ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਨਕੋਦਰ ਤੋਂ ਕੋਆਰਡੀਨੇਟਰ ਐਡਵੋਕੇਟ ਰਾਜਕਮਲ ਸਿੰਘ ਭੁੱਲਰ ਵੱਲੋਂ ਬਿਲਗਾ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਆਖਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਾਰੇ ਹਲਕਾ ਇੰਚਾਰਜਾਂ ਦੀ ਇਕ ਮੀਟਿੰਗ ਬੁਲਾਈ ਗਈ ਜਿਸ ਵਿਚ ਐਡਵੋਕੇਟ ਰਾਜਕਮਲ ਸਿੰਘ ਭੁੱਲਰ ਵੱਲੋਂ ਵੀ ਵਿੱਚ ਸ਼ਮੂਲੀਅਤ ਕੀਤੀ ਗਈ। ਸੁਖਬੀਰ ਬਾਦਲ ਵੱਲੋਂ ਦਿੱਤੇ ਗਏ ਉਦੇਸ਼ ਕਿ ਜੋ ਗੜੇਮਾਰੀ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਹੋਈ ਹੈ ਉਸ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋ ਰਾਹਤ ਸਮੱਗਰੀ ਦੇਣ ਦੀ ਗੱਲ ਆਖੀ। ਜਿਸ ਦੇ ਤਹਿਤ ਹਰ ਹਲਕਾ 300 ਕੁਇੰਟਲ ਕਣਕ ਅਤੇ ਵੱਧ ਤੋਂ ਵੱਧ ਤੁੜੀ ਦੀ ਸਹਾਇਤਾ ਪ੍ਰਭਾਵਿਤ ਖੇਤਰਾਂ ਵਿੱਚ ਭੇਜੇਗਾ। ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਨਕੋਦਰ ਵਿਖੇ ਦਫਤਰ ਦੇ ਉਦਘਾਟਨ ਦੇ ਸੰਬੰਧ ਵਿੱਚ ਸੱਦਾ ਪੱਤਰ ਕਾਰਡ ਉੱਪਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਲਿਖੇ ਗਏ ਸ਼੍ਰੋਮਣੀ ਅਕਾਲੀ ਦਲ ਦਾ ਦਫਤਰ ਦਾ ਉਦਘਾਟਨ ਤੇ ਉਂਗਲੀ ਚੁੱਕਦਿਆਂ ਭੁੱਲਰ ਨੇ ਆਖਿਆ ਕਿ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਪਣੇ ਕਾਰਡ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਲਿਖ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਉਸ ਦਫਤਰੀ ਉਦਘਾਟਨ ਉੱਪਰ ਲੋਕਾਂ ਨੂੰ ਧੋਖੇ ਨਾਲ ਸੱਦਣ ਦੀ ਸਾਜਿਸ਼ ਕੀਤੀ ਹੈ ਸੋ ਇਹ ਬਹੁਤ ਹੀ ਬੇਤੁਕੀ ਅਤੇ ਮਾੜੀ ਗੱਲ ਹੈ।

ਬਿਲਗਾ ਸ਼ਹਿਰੀ ਸਰਕਲ ਪ੍ਰਧਾਨ ਪਿਆਰਾ ਸਿੰਘ ਕੈਂਥ ਦੇ ਗ੍ਰਹਿ ਵਿਖੇ ਇਸ ਮੀਟਿੰਗ ਨੂੰ ਰਾਜਕਮਲ ਸਿੰਘ ਭੁੱਲਰ, ਜਥੇਦਾਰ ਬਲਦੇਵ ਸਿੰਘ ਕਲਿਆਣ, ਮੇਜਰ ਸਿੰਘ ਔਜਲਾ, ਹਰਬੰਸ ਸਿੰਘ ਦਰਦੀ ਨੇ ਸੰਬੋਧਨ ਕੀਤਾ। ਮੀਟਿੰਗ ਵਿੱਚ ਹਾਜ਼ਰ ਡੂੰਗਰ ਸਿੰਘ ਭੁੱਲਰ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਿਲਗਾ ਪਰਵਿੰਦਰ ਸਿੰਘ ਸ਼ਾਮਪੁਰ ਬਿਲਗਾ ਸ਼ਹਿਰੀ ਦੇ ਸਰਕਲ ਪ੍ਰਧਾਨ ਪਿਆਰਾ ਸਿੰਘ ਕੈਥ , ਐਸ.ਸੀ ਵਿੰਗ ਦੇ ਪ੍ਰਧਾਨ ਹਰਬੰਸ ਸਿੰਘ ਦਰਦੀ, ਪਿਆਰਾ ਸਿੰਘ ਸੰਘੇੜਾ, ਸ਼੍ਰੋਮਣੀ ਅਕਾਲੀ ਦਲ ਐਸ. ਸੀ ਵਿੰਗ ਦੇ ਪੰਜਾਬ ਦੇ ਮੀਤ ਪ੍ਰਧਾਨ ਸਰਪੰਚ ਪ੍ਰੀਤਮ ਸਿੰਘ ਬੁਰਜ ਹਸਨ, ਐਸ.ਸੀ ਵਿੰਗ ਦੇ ਪੰਜਾਬ ਦੇ ਪ੍ਰਚਾਰਕ ਸਕੱਤਰ ਗਿਆਨੀ ਗੁਰਨਾਮ ਸਿੰਘ ਬਿਲਗਾ, ਜਥੇਦਾਰ ਅਵਤਾਰ ਸਿੰਘ ਔਜਲਾ, ਜਥੇਦਾਰ ਦਲਜੀਤ ਮੱਟੂ ਆਦਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।

By admin

Related Post

Leave a Reply

Your email address will not be published. Required fields are marked *