ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਨਕੋਦਰ ਦੇ ਫਾਊਂਡਰ ਮੈਂਬਰ ਜਸਵੀਰ ਸਿੰਘ ਧੰਜਲ ਨੂੰ ਹਲਕਾ ਨਕੋਦਰ ਦਾ ਸੰਗਠਨ ਇੰਚਾਰਜ ਲਗਾਇਆ ਗਿਆ ਹੈ। ਜਸਵੀਰ ਸਿੰਘ ਧੰਜਲ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਹਨ। ਉਹਨਾਂ ਨੇ ਪਾਰਟੀ ਵਾਸਤੇ ਪਹਿਲਾਂ ਵੀ ਬਹੁਤ ਮਿਹਨਤ ਕੀਤੀ ਹੋਈ ਹੈ। ਪਾਰਟੀ ਹਾਈ ਕਮਾਂਡ ਨੇ ਉਸ ਦੀ ਮਿਹਨਤ ਨੂੰ ਮੁੱਖ ਦੇਖਦੇ ਹੋਏ ਪਹਿਲਾਂ ਵੀ ਕਈ ਵਾਰ ਪਾਰਟੀ ਦੇ ਅਹੁਦੇ ਦੇ ਕੇ ਮਾਨ ਸਨਮਾਨ ਕੀਤਾ ਸੀ। ਇਸ ਮੌਕੇ ਤੇ ਜਸਵੀਰ ਸਿੰਘ ਧੰਜਲ ਜੀ ਨੇ ਪਾਰਟੀ ਹਾਈ ਕਮਾਨ ਦਾ ਅਤੇ ਹਲਕਾ ਨਕੋਦਰ ਐਮਐਲਏ ਇੰਦਰਜੀਤ ਕੌਰ ਮਾਨ ਦਾ ਧੰਨਵਾਦ ਕੀਤਾ। ਤੇ ਕਿਹਾ ਕਿ ਮੈਂ ਇਹ ਜਿੰਮੇਵਾਰੀ ਬੜੀ ਤਨ ਮਨ ਧਨ ਦੇ ਨਾਲ ਨਿਭਾਵਾਂਗਾ।
