ਸੀਵਰੇਜ ਦੀ ਖੁਦਾਈ ਦੌਰਾਨ ਬੀ ਬੀ ਐਨ ਐਲ ਦਾ ਮਜ਼ਦੂਰ ਬੀ ਐਸ ਐਨ ਐਲ ਦੀ ਕੇਬਲ ਦੇਖਣ ਗਿਆ ਜਿਸ ਉੱਪਰ ਮਿੱਟੀ ਡਿੱਗ ਪਈ
ਸੰਬੰਧਿਤ ਕੰਪਨੀ ਮ੍ਰਿਤਕ ਪਰਿਵਾਰ ਦੀ ਮਦਦ ਕਰੇ, ਜਥੇਬੰਦੀਆ ਨੇ ਸੰਘਰਸ਼ ਕਰਨ ਦਾ ਕੀਤਾ ਐਲਾਨ
ਬਿਲਗਾ 14 ਜੁਲਾਈ, 2024 ਬਿਲਗਾ ਵਿਖੇ ਸੀਵਰੇਜ ਪਾਉਣ ਦਾ ਚੱਲ ਰਹੇ ਕੰਮ ਦੌਰਾਨ ਬੀ. ਐਸ. ਐਨ. ਐਲ ਵਿਭਾਗ ਦੀਆਂ ਕੇਬਲਾਂ ਕੱਟੇ ਜਾਣ ਦੀ ਮੁਰੰਮਤ ਕਰ ਰਹੇ ਮਜ਼ਦੂਰ ਉਪਰ ਮਿੱਟੀ ਡਿੱਗਣ ਕਾਰਨ ਉਕਤ ਮਜ਼ਦੂਰ ਦੀ ਮੌਕੇ ਤੇ ਮੌਤ ਹੋਣ ਦਾ ਸਮਾਚਾਰ।

ਸਥਾਨਕ ਪੱਤੀ ਮਹੈਣਾ ਵਿੱਚ ਸਰਕਾਰ ਵੱਲੋ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ। ਇਹ ਸੀਵਰੇਜ ਲੱਗਭੱਗ ਇੱਥੇ ਕਰੀਬ 14 ਫੁੱਟ ਡੂੰਘਾ ਪਾਇਆ ਜਾ ਰਿਹਾ ਹੈ। ਬਿਲਗਾ ਟੈਲੀਫੋਨ ਅਕੈਸਚੇਜ ਜਿੱਥੋ ਬਿਲਗਾ ਸਮੇਤ ਨੇੜੇ ਪਿੰਡਾਂ ਵਿੱਚ ਵੀ ਵਾਈਫ਼ਾਈ ਦਾ ਨੈੱਟ ਵਰਕ ਭੇਜਣ ਲਈ ਬੀ ਬੀ ਐਨ ਐਲ ਕੰਪਨੀ ਵੱਲੋ ਪਹਿਲਾ ਹੀ ਤਾਰਾ ਪਾਈਆ ਹੋਈਆ ਹਨ। ਤਾਰਾ ਨੂੰ ਬਚਾਉਣ ਲਈ ਕੰਪਨੀ ਨੇ ਮਜ਼ਦੂਰ ਵਰਕਰ ਰੱਖੇ ਹੋਏ ਹਨ। ਕੱਲ ਸ਼ਾਮ ਕਰੀਬ 8 ਵਜੇ ਇੱਕ ਮਜਦੂਰ ਸੈਮੂਅਲ ਉਰਫ ਗੋਰੀ, ਉਮਰ ਕਰੀਬ 25 ਸਾਲ ਉਪਰ ਢਿੱਗ ਡਿੱਗਣ ਨਾਲ, ਜੋ 14 ਫੁੱਟ ਖੱਡੇ ਵਿੱਚ ਵੜਿਆ ਹੋਇਆ ਸੀ, ਦੀ ਦਰਦਨਾਕ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਕੰਪਨੀ ਦਾ ਕੋਈ ਜਿੰਮੇਵਾਰ ਵਿਆਕਤੀ ਕੋਲ ਨਹੀ ਸੀ ਅਤੇ ਨਾ ਹੀ ਸੀਵਰੇਜ ਇੰਜਨੀਅਰ ਕੋਈ ਕੋਲ ਸੀ। ਮ੍ਰਿਤਕ ਦੇੇ ਮਾਪਿਆ ਨੇ ਦੱਸਿਆ ਕਿ ਕੰਪਨੀ ਦੇ ਮਾਲਿਕਾ ਜਾਂ ਕਿਸੇ ਹੋਰ ਸਰਕਾਰੀ ਅਧਿਕਾਰੀ ਨੇ ਪਰਿਵਰ ਦੇ ਦੁੱਖ ਵਿੱਚ ਹਾਅ ਦਾ ਨਾਹਰਾ ਨਹੀ ਮਾਰਿਆ। ਅੱਜ ਬਿਲਗੇ ਥਾਣੇ ਵਿੱਚ ਜਥੇਬੰਦੀਆ ਦੀ ਅਗਵਾਈ ਵਿੱਚ ਇਕ ਵਿਸ਼ਾਲ ਇਕੱਠ ਕੀਤਾ ਗਿਆ। ਜਿਹਨਾਂ ਵੱਲੋ ਇਹ ਮੰਗ ਕੀਤੀ ਗਈ ਕਿ ਕੰਪਨੀ ਦੇ ਮਾਲਿਕ ਅਤੇ ਇੰਜਨੀਅਰ ਤੇ ਕੇਸ ਦਰਜ ਕੀਤਾ ਜਾਵੇ, ਮ੍ਰਿਤਕ ਦੇੇ ਪਰਿਵਾਰ ਨੂੰ ਪੰਜਾਹ ਲੱਖ ਮਾਈਕ ਸਹਾਇਤਾ ਕੀਤੀ ਜਾਵੇ ਅਤੇ ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਮ੍ਰਿਤਕ ਦਾ ਮੰਗਾਂ ਦੀ ਪੂਰਤੀ ਤੱਕ ਸੰਸਕਾਰ ਨਹੀ ਕੀਤਾ ਜਾਵੇਗਾ। ਅਗਲੇ ਸੰਘਰਸ਼ ਦਾ ਆਉਣ ਵਾਲੇ ਕੱਲ ਨੂੰ ਐਲਾਨ ਕੀਤਾ ਜਾਵੇਗਾ। ਅੱਜ ਦੇ ਇਕੱਠ ਦੀ ਅਗਵਾਈ ਪੇਡੂ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ,, ਪਿੰਡ ਉਮਰਪੁਰ ਕਲਾ ਦੀ ਗਰਾਮ ਪੰਚਾਇਤ ਨੇ ਕੀਤੀ। ਵਰਨਣਯੋਗ ਹੈ ਕਿ ਮ੍ਰਿਤਕ ਸੈਮੂਅਲ ਉਰਫ ਗੋਰੀ ਪਿੰਡ ਉਮਰਪੁਰ ਕਲਾ ਦਾ ਰਹਿਣ ਵਾਲਾ ਸੀ।

