ਬਿਲਗਾ, 24 ਮਈ 2024- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਆਉਣ ਤੇ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਅੱਜ ਨਜ਼ਰਬੰਦ ਕਰ ਦਿੱਤਾ ਗਿਆ ਜਿਹਨਾਂ ਵਿੱਚ ਖਾਸ ਕਰਕੇ ਕਿਸਾਨ ਯੂਨੀਅਨ ਕਾਦੀਆਂ ਦੇ ਅਮਰੀਕ ਸਿੰਘ ਭਾਰਸਿੰਘਪੁਰੀ ਜ਼ਿਲਾ ਜਲੰਧਰ ਪ੍ਰਧਾਨ ਅਤੇ ਬੂਟਾ ਸਿੰਘ ਬਲਾਕ ਪ੍ਧਾਨ ਸ਼ਾਮਲ ਸੀ। ਬੂਟਾ ਸਿੰਘ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਮੈਨੂੰ ਮੇਰੇ ਘਰ ਵਿਚ ਨਜ਼ਰ ਬੰਦ ਕੀਤਾ ਗਿਆ। ਇਸ ਤੋਂ ਇਹ ਪਤਾ ਲਗਦਾ ਹੈ ਕਿ ਅਸੀਂ ਅੱਜ ਵੀ ਗੁਲਾਮ ਹਾਂ। ਅਸੀਂ ਆਪਣੇ ਹੱਕ ਵੀ ਨਹੀਂ ਮੰਗ ਸਕਦੇ,ਅਸੀਂ ਕੋਈ ਅੱਤਵਾਦੀ ਨਹੀ ਸਗੋਂ ਅਸੀਂ ਉਹ ਇਨਸਾਨ ਹਾਂ ਜੋ ਪੂਰੇ ਦੇਸ਼ ਦਾ ਢਿੱਡ ਭਰਦੇ ਹਾਂ। ਸਾਨੂੰ ਸਵਾਲ ਕਰਨ ਦਾ ਪੂਰਾ ਅਧਿਕਾਰ ਹੈ।ਕਿਉਂਕਿ ਕਿ ਅਸੀਂ ਇਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਸੀ ਅਤੇ ਅੱਜ ਇਹ ਲੋਕ ਸਾਡੇ ਉੁਤੇ ਅਤਿਆਚਾਰ ਕਰਦੇ ਹਨ। ਕਿਸਾਨ ਲੀਡਰਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰਨਾ ਬਹੁਤ ਹੀ ਨਿੰਦਣਯੋਗ ਹੈ, ਅਸੀਂ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ।

